← ਪਿਛੇ ਪਰਤੋ
ਸ੍ਰੀ ਮੁਕਤਸਰ ਸਾਹਿਬ, 22 ਅਗਸਤ, 2017 : ਅੱਜ ਮੁਕਤਸਰ ਦੇ ਬਲਮਗੜ੍ਹ ਰੋਡ 'ਤੇ ਸਥਿਤ ਰੇਲਵੇ ਫਾਟਕ ਨੇੜੇ ਯਾਦਵ ਰਾਇਸ ਮਿਲ ਤੋਂ ਥੋੜੀ ਦੂਰੀ 'ਤੇ ਉਦੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੱਲਮਗੜ੍ਹ ਰੋਡ 'ਤੇ ਵੱਖ-ਵੱਖ ਤਿੰਨ ਥਾਵਾਂ 'ਤੇ 2 ਗਊਆਂ ਅਤੇ ਇੱਕ ਢੱਠੇ ਬਿਨ੍ਹਾਂ ਚਮੜੀ ਤੋਂ ਸਰੀਰ ਮਿਲਣ ਦੀ ਸੂਚਨਾ ਮਿਲੀ। ਕਿਹਾ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰ ਇਨ੍ਹਾਂ ਪਸ਼ੂਆਂ ਦੀਆਂ ਖੱਲਾਂ ਉਤਾਰ ਕੇ ਲੈ ਗਏ। ਇਸ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Total Responses : 942