ਬਿਕਰਮ ਸਿੰਘ ਮਜੀਠੀਆ ਪ੍ਰੈੱਸ ਨੂੰ ਸੰਬੋਧਨ ਕਰ ਦੇ ਹੋਏ ਉਹਨਾਂ ਨਾਲ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਅਤੇ ਆਪ ਆਗੂ ਕਵਲਜੀਤ ਸਿੰਘ ਕਾਕੀ ਤੇ ਹੋਰ।
ਅੰਮ੍ਰਿਤਸਰ, 21 ਅਗਸਤ, 2017 : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਂਗਰਸ ਪਾਰਟੀ ਅਤੇ ਸਰਕਾਰ 'ਤੇ ਧੱਕੇ ਨਾਲ ਬੇਅਦਬੀਆਂ ਕਰਾਉਣ ਦਾ ਦੋਸ਼ ਲਾਉਂਦਿਆਂ ਹਲਕਾ ਕਾਦੀਆਂ ਅੰਦਰ ਪੈਂਦੇ ਇਤਿਹਾਸਕ ਅਸਥਾਨ ਗੁਰਦਵਾਰਾ ਛੋਟਾ ਘੱਲੂਘਾਰਾ ਸਾਹਿਬ ਵਿੱਚ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਲਈ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਡੀ ਐੱਸ ਪੀ ਅਤੇ ਹੋਰ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਕਾਲੀ ਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਅਤੇ ਇਨਸਾਫ਼ ਹਿਤ ਸਖ਼ਤ ਐਕਸ਼ਨ ਦੀ ਚਿਤਾਵਨੀ ਦਿੱਤੀ ਹੈ।
ਅੱਜ ਇੱਥੇ ਸਾਬਕਾ ਮੰਤਰੀ ਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੇ ਗ੍ਰਹਿ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ ਅਤੇ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕਵਲਜੀਤ ਸਿੰਘ ਕਾਕੀ ਨੇ ਕਿਹਾ ਕਿ ਗੁਰਦਵਾਰਾ ਛੋਟਾ ਘੱਲੂਘਾਰਾ ਸਾਹਿਬ ਦੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨ: ਸਕੱਤਰ ਅਤੇ ਸ: ਬਾਜਵਾ ਦੇ ਨਜਦੀਕੀ ਬੂਟਾ ਸਿੰਘ ਵਾਸੀ ਪਿੰਡ ਚਾਵਾਂ ਦੇ ਇੱਕ ਔਰਤ ਨਾਲ ਗੁਰਦਵਾਰਾ ਸਾਹਿਬ ਅੰਦਰ ਇਤਰਾਜ਼ਯੋਗ ਹਾਲਤ ਵਿੱਚ ਫੜੇ ਜਾਣ ਕਾਰਨ ਵਾਪਰੀ ਅਸਹਿਯੋਗ ਸਥਿਤੀ (ਜਿਸ ਲਈ ਦੋਸ਼ੀਆਂ ਨੇ ਜ਼ੁਲਮ ਕਬੂਲ ਕਰਦਿਆਂ ਲਿਖਤੀ ਮੁਆਫ਼ੀ ਮੰਗੀ ਅਤੇ ਪੁਲੀਸ ਨੇ 24 ਘੰਟੇ ਬਾਅਦ ਕੇਸ ਵੀ ਦਰਜ ਕੀਤਾ) ਲਈ ਪਸ਼ਚਾਤਾਪ ਕਰਨ ਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਦਿਸ਼ਾ ਨਿਰਦੇਸ਼ ਨੂੰ ਮੁੱਖ ਰਖ ਕੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਕਾਂਗਰਸ ਦੇ ਜਨਰਲ ਸਕੱਤਰ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਮੁੱਛ ਦਾ ਵਾਲ ਸਮਝੇ ਜਾਂਦੇ ਬਲਵਿੰਦਰ ਸਿੰਘ ਭਿੰਦਾ ਵੱਲੋਂ ਸ਼ਰਾਬ ਪੀ ਕੇ ਅਤੇ ਜੋੜਿਆਂ ਸਮੇਤ ਗੁਰਦਵਾਰਾ ਸਾਹਿਬ ਅੰਦਰ ਦਾਖਲ ਹੋ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਅਖੰਡ ਪਾਠ ਕਰ ਰਹੇ ਪਾਠੀ ਸਿੰਘ ਨੂੰ ਅਪਮਾਨ ਕਰਦਿਆਂ ਅਖੰਡ ਪਾਠ ਨੂੰ ਖੰਡਿਤ ਕੀਤਾ ਗਿਆ ਉਸ ਵਕਤ ਸ: ਬਾਜਵਾ ਬਾਹਰ ਮੌਜੂਦ ਸਨ। ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਦੋਵਾਂ ਨੂੰ ਤਲਬ ਕਰਨ ਦੀ ਅਪੀਲ ਕਰਦੇ ਹਨ। ਸ: ਮਜੀਠੀਆ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਵਿੱਚ ਹੋਈ ਬੇਅਦਬੀ ਦੀ ਘਟਨਾ ਸੰਬੰਧੀ ਜਦ ਕਲ 20 ਅਗਸਤ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੰਗਤ ਦਾ ਸਦਾ ਪ੍ਰਵਾਨ ਕਰ ਕੇ ਉੱਥੇ ਪਹੁੰਚੇ ਤਾਂ ਪੁਲੀਸ ਨੇ ਉਹਨਾਂ ਨੂੰ ਮੌਕੇ 'ਤੇ ਜਾਣ ਤੋਂ ਰੋਕਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਪੁਲੀਸ ਅਜਿਹਾ ਕਿਉਂ ਕੀਤਾ ਤੇ ਕਿਸ ਦੇ ਦਬਾਅ 'ਚ ਆ ਕੇ ਕੀਤਾ। ਉਹਨਾਂ ਕਿਹਾ ਕਿ ਸ਼ਰਾਬੀਆਂ ਨੂੰ ਤਾਂ ਜੁੱਤੀਆਂ ਸਮੇਤ ਗੁਰਦਵਾਰਾ ਸਾਹਿਬ 'ਚ ਜਾਣ ਦਿੱਤਾ ਪਰ ਸਿੰਘ ਸਾਹਿਬ ਅਤੇ ਸੰਗਤ ਨੂੰ ਬਲ ਪੂਰਵਕ ਨਾ ਕੇਵਲ ਰੋਕਿਆ ਗਿਆ।ਸਗੋਂ ਉਕਤ ਘਟਨਾ ਲਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਰਾ ਸਮੇਤ 25 ਵਿਅਕਤੀਆਂ ਅਤੇ 250 ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ।ਉਹਨਾਂ ਦੱਸਿਆ ਕਿ ਜਿਨ•ਾਂ ਅਕਾਲੀ ਵਰਕਰਾਂ ਅਤੇ ਸੰਗਤਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹ ਜ਼ਮਾਨਤਾਂ ਨਹੀਂ ਕਰਾਉਣਗੇ ਅਤੇ ਗ੍ਰਿਫ਼ਤਾਰੀ ਲਈ ਅੱਗੇ ਆਉਣਗੇ।ਉਹਨਾਂ ਕਿਹਾ ਕਿ ਉਕਤ ਕਾਰੇ ਨ ਨੇ ਕਾਂਗਰਸ ਵੱਲੋਂ 1984 ਦੌਰਾਨ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਅਤੇ ਬੇਅਦਬੀ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ।ਉਹਨਾਂ ਦੱਸਿਆ ਕਿ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ: ਬਾਜਵਾ ਦੇ ਸਾਥੀ ਮਾਸਟਰ ਜੌਹਰ ਸਿੰਘ ਨੇ ਵੀ ਆਪਣੇ ਦਫ਼ਤਰ ਦੇ ਬਾਥਰੂਮ ਨੂੰ ਅਸ਼ਲੀਲ ਸੀਟ ਲਗਾ ਕੇ ਰਖਣਾ ਸਿੱਖ ਭਾਵਨਾਵਾਂ ਦੀ ਤੌਹੀਨ ਹੈ। ਉਹਨਾਂ ਕਿਹਾ ਕਿ ਸੰਗਤ ਵੱਲੋਂ ਉੱਥੇ ਹੋ ਰਹੇ ਅਨੈਤਿਕ ਕਾਰਜਾਂ ਬਾਰੇ ਸ੍ਰੀ ਅਕਾਲੀ ਤਖ਼ਤ ਸਾਹਿਬ ਨੂੰ ਜਾਣੂ ਕਰਾਇਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਗੁਰਦਵਾਰਾ ਸਾਹਿਬ 'ਚ ਜੋ ਵੀ ਹੋ ਰਿਹਾ ਹੈ ਉਹ ਸ: ਬਾਜਵਾ ਦੇ ਇਸ਼ਾਰਿਆਂ 'ਤੇ ਹੋ ਰਿਹਾ ਹੈ ਅਤੇ ਕੁੱਝ ਅਖੌਤੀ ਜਥੇਦਾਰ ਤੇ ਅਖੌਤੀ ਪੰਥਕ ਆਗੂ ਵੀ ਰਾਜ ਦੇ ਮਾਹੌਲ ਨੂੰ ਖਰਾਬ ਕਰਨ ਵਿੱਚ ਸ: ਬਾਜਵਾ ਦਾ ਪੂਰਾ ਪੂਰਾ ਸਾਥ ਦੇਣ ਲਈ ਉਸ ਦੇ ਹੀ ਕਾਦੀਆਂ ਵਾਲੇ ਘਰ ਵਿੱਚ ਪਲੈਨਿੰਗ ਨੂੰ ਅੰਜਾਮ ਦੇ ਕਰ ਰਹੇ ਹਨ। ਸ: ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ 28 ਤਕ ਦੂਜੀ ਧਿਰ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਹੁਣ ਸੰਗਤ ਵੱਲੋਂ ਇੱਕ ਮਤੇ ਰਾਹੀਂ ਮੌਜੂਦਾ ਗੁਰਦਵਾਰਾ ਕਮੇਟੀ ਭੰਗ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਦੇ ਫੈਸਲੇ ਤੋਂ ਪਹਿਲਾਂ ਜੇ ਕਿਸੇ ਨੇ ਧੱਕੇ ਨਾਲ ਗੁਰ ਅਸਥਾਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਰਦਾਸ਼ਤ ਨਹੀਂ ਕਰਾਂਗੇ। ਪਹਿਲਾ ਜਥਾ ਲੈ ਕੇ ਉਹ ਆਪ ਜਾਣਗੇ। ਉਹਨਾਂ ਕਿਹਾ ਕਿ ਇਨਸਾਫ਼ ਅਤੇ ਗੁਰੂ ਦੇ ਸਤਿਕਾਰ ਲਈ ਸੰਘਰਸ਼ ਕਰਾਂਗੇ ਅਤੇ ਜਿਸ ਕਿਸੇ ਨੇ ਉਹਨਾਂ ਨੂੰ ਫਾਹੇ ਢੰਗਣਾ ਹੋਇਆ ਢੰਗ ਦੇਵੇ ਪਰ ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ , ਗੁਰਸ਼ਰਨ ਸਿੰਘ ਛੀਨਾ, ਸੁਖਬੀਰ ਸਿੰਘ ਵਾਹਲਾ, ਬਾਬਾ ਨਥਾ ਸਿੰਘ ਸੀ: ਮੀਤ ਪ੍ਰਧਾਨ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ ।