← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 21 ਅਗਸਤ, 2017 : ਚੰਡੀਗੜ੍ਹ 'ਚ ਆਏ ਦਿਨ ਛੇੜਛਾੜ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ । ਤਾਜਾ ਘਟਨਾ ਦੇ ਮੁਤਾਬਿਕ ਿੲੱਕ ਓਲਾ ਕੈਬ ਡਰਾਇਵਰ ਵੱਲੋਂ 17 ਸਾਲਾਂ ਦੇ ਨਬਾਲਿਗ ਲੜਕੇ ਨਾਲ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਅਮਰੀਕ ਸਿੰਘ ਨਾਮ ਦੇ 45 ਸਾਲਾ ਓਲਾ ਕੈਬ ਡਰਾਇਵਰ ਨੇ 17 ਸਾਲ ਦੇ ਲੜਕੇ ਨਾਲ ਉਸ ਵੇਲੇ ਛੇੜਛਾੜ ਕੀਤੀ ਜਦ ਉਹ ਲੜਕਾ ਉਸ ਟੈਕਸੀ ਵਿੱਚ ਸਫਰ ਦੌਰਾਨ ਡਰਾਇਵਰ ਦੇ ਨਾਲ ਦੀ ਸੀਟ 'ਤੇ ਬੈਠਾ ਸੀ । ਲੜਕੇ ਦੀ ਸ਼ਿਕਾਇਤ ਤੇ ਚੰਡੀਗੜ੍ਹ ਦੇ ਸੈਕਟਰ 19 ਪੁਲਿਸ ਥਾਣੇ ਵਿੱਚ ਓਲਾ ਕੈਬ ਡਰਾਇਵਰ ਖਿਲਾਫ ਪੌਕਸੋ ਐਕਟ ਦੀਆਂ ਧਾਰਾਵਾਂ 8 ਅਤੇ 12 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸਦਾ ਮਤਲਬ ਹੁੰਦਾ ਹੈ ਕਿਸੇ ਨਬਾਲਿਗ ਦੇ ਗੁਪਤ ਅੰਗਾਂ ਦੇ ਨਾਲ ਛੇੜਛਾੜ ਕਰਨਾ । ਿੲਹਨਾਂ ਧਾਰਾਵਾਂ ਦੇ ਤਹਿਤ ਦੋਸ਼ ਸਿੱਧ ਹੋਣ ਤੇ 5 ਤੋਂ 7 ਸਾਲ ਤੱਕ ਦੀ ਸਜਾ ਹੋ ਸਕਦੀ ਹੈ । ਚੰਡੀਗੜ੍ਹ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਉਸਦੀ ਟੈਕਸੀ ਵੀ ਜਬਤ ਕਰ ਲਈ ਗਈ ਹੈ ।
Total Responses : 189