ਨਵਜੋਤ ਸਿੱਧੂ ਜਾਣਗੇ ਸੁਰਜੀਤ ਪਾਤਰ ਦੇ ਘਰ ਮੰਗਲਵਾਰ ਨੂੰ
ਚੰਡੀਗੜ੍ਹ , 21 ਅਗਸਤ , 2017 : ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਕੱਲ੍ਹ 22 ਅਗਸਤ ਨੂੰ ਨਾਮਵਰ ਸ਼ਾਇਰ ਸੁਰਜੀਤ ਪਾਤਰ ਦੇ ਘਰ ਲੁਧਿਆਣਾ ਜਾਣਗੇ . ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਉਹ ਸਵੇਰੇ 11 ਵਜੇ ਉੱਥੇ ਪੁੱਜਣਗੇ . ਇਹ ਸੰਭਾਵਨਾ ਹੈ ਕਿ ਉਹ ਸੁਰਜੀਤ ਪਾਤਰ ਨੂੰ ਪੰਜਾਬ ਆਰਟਸ ਕੌਂਸਲ ਦਾ ਮੁਖੀ ਬਣਾਏ ਜਾਣ ਸਬੰਧੀ ਰਸਮੀ ਹੁਕਮ ਦੀ ਕਾਪੀ ਪੱਤਰ ਨੂੰ ਸੌਂਪਣ . ਚੇਤੇ ਰਹੇ ਕਿ ਸਿੱਧੂ ਨੇ ਸਤਿੰਦਰ ਸੱਤੀ ਦੀ ਥਾਂ ਪਾਤਰ ਨੂੰ ਕੌਂਸਲ ਦਾ ਮੁਖੀ ਬਣਾਉਣ ਦੇ ਆਪਣੇ ਫ਼ੈਸਲੇ ਦਾ ਖ਼ੁਲਾਸਾ ਕੁੱਝ ਚੋਣਵੇਂ ਕਲਾਕਾਰਾਂ ਅਤੇ ਲੇਖਕਾਂ ਕੋਲ ਕੀਤਾ ਸੀ .