ਬਰਨਾਲਾ, 21 ਅਗਸਤ, 2017 : ਮਹਾਤਮਾ ਗਾਂਧੀ ਸਟੇਟ ਇੰਨਸੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਰਤ ਸਰਕਾਰ ਦੇ ਡੀ.ਪੀ.ਓ.ਟੀ. ਵਿਭਾਗ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲਾਂ ਬਰਨਾਲਾ ਦੇ ਨਵ-ਨਿਯੁਕਤ ਗਰੁੱਪ-ਬੀ (ਨਾਨ-ਗਜ਼ਟਿਡ) ਅਤੇ ਗਰੁੱਪਸੀ ਕਰਮਚਾਰੀਆਂ ਦਾ 12 ਦਿਨ ਦਾ ਸਿਖਲਾਈ ਪ੍ਰੋਗਰਾਮ ਅੱਜ ਸ਼ੁਰੂ ਕੀਤਾ ਗਿਆ।ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਘਣਸ਼ਿਆਮ ਥੋਰੀ ਆਈ.ਏ.ਐੱਸ., ਡਿਪਟੀ ਕਮਿਸ਼ਨਰ, ਬਰਨਾਲਾ ਵੱਲੋ ਕੀਤੀ ਗਈ ਉਨ੍ਹਾਂ ਇਸ ਮੌਕੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ, ਅਜਿਹੀਆਂ ਟ੍ਰੇਨਿੰਗਾਂ ਨਾਲ ਸਾਨੂੰ ਮੌਜੂਦਾ ਐਕਟਾਂ ਅਤੇ ਰੂਲਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ ਜਿਸ ਨਾਲ ਸਾਡੀ ਕਾਰਜਕੁਸ਼ਲਤਾਂ ਵਿੱਚ ਵਾਧਾ ਹੁੰਦਾ ਹੈ ਅਤੇ ਸੇਵਾਵਾਂ ਦੇਣ ਵਿੱਚ ਗੁਣਵੱਤਾ ਵੱਧਦੀ ਹੈ ਉਨ੍ਹਾਂ ਮਗਸੀਪਾ ਦੇ ਇਸ ਸਿਖਲਾਈ ਪ੍ਰੋਗਰਾਮ ਕਰਾਉਣ ਲਈ ਧੰਨਵਾਦ ਕੀਤਾ।
ਇਸ ਸਿਖਲਾਈ ਪ੍ਰੋਗਰਾਮ ਵਿੱਚ ਮਗਸੀਪਾ ਮੁੱਖ ਦਫ਼ਤਰ ਚੰਡੀਗੜ੍ਹ ਦੇ ਪ੍ਰਸ਼ਾਸਕੀ ਟ੍ਰੇਨਿੰਗ ਡਵੀਜ਼ਨ ਦੇ ਇੰਚਾਰਜ ਡਾ. ਆਰ.ਕੇ. ਸ਼ਰਮਾ ਪਹੁੰਚੇ ਅਤੇ ਉਨ੍ਹਾਂ ਵੱਲੋਂ ਬਹੁਤ ਹੀ ਸਰਲਤਾ ਨਾਲ ਰਾਜ ਦੇ ਪ੍ਰਸ਼ਾਸਨਿਕ ਢਾਂਚੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈਇਸ ਤੋਂ ਇਲਾਵਾ ਡਾ. ਤਰੁਨ ਅਰੋੜਾ, ਐਸੋਸ਼ੀਏਟ ਪ੍ਰੋਫੈਸਰ ਅਤੇ ਐਸੀਸ਼ੀਏਟ ਡੀਨ, ਲਾਅ ਵਿਭਾਗ, ਸੈਂਟਰਨ ਯੂਨੀਵਰਸਿਟੀ, ਬਠਿੰਡਾਂ ਵੱਲੋਂ "ਇੰਡੀਅਨ ਪੈਨਲ ਕੋਡ (ਆਈ.ਪੀ.ਜੀ'' ਅਤੇ "ਏਵੀਡੇਨਸ ਐਕ'' ਬਾਰੇ, ਸ਼੍ਰੀ ਦਰਸ਼ਨ ਸਿੰਘ ਬਜਾਜ, ਸੀਨੀਅਰ ਐਡਵੋਕੇਟ, ਬਠਿੰਡਾਂ ਵੱਲੋਂ "ਸੂਚਨਾਂ ਅਧਿਕਾਰ ਐਕਟ, 200'' ਬਾਰੇ ਅਤੇ ਸ਼੍ਰੀ ਯਸ਼ਪਾਲ ਮਾਨਵੀਂ, ਸਹਾਇਕ ਡਾਇਰੈਕਟਰ (ਰਿਟਾ.) ਪੰਜਾਬ ਸਕੂਲ ਸਿੱਖਿਆਂ ਵਿਭਾਗ ਵੱਲੋਂ "ਸ਼ਾਨਦਾਰ ਕਰਮਚਾਰੀ ਦੀ ਗੁਣਵੱਤਾ'' ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਪਹਿਲਾਂ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੋਆਰਡੀਨੇਟਰ, ਮਗਸੀਪਾ, ਖੇਤਰੀ ਕੇਂਦਰ, ਪਟਿਆਲਾ ਵੱਲੋਂ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ ਗਈਇਸ 12 ਦਿਨ ਦੇ ਸਿਖਲਾਈ ਪ੍ਰੋਗਰਾਮ ਵਿੱਚ ਭਾਗੀਦਾਰਾਂ ਨੂੰ 2 ਭਾਗਾਂ ਵਿੱਚ ਜੈਨਰਿਕ ਅਤੇ ਡੋਮੈਨ ਵਿਸ਼ਿਆਏ ਤੇ ਸਿਖਲਾਈ ਦਿੱਤੀ ਜਾਵੇਗੀ ਜਿਸ ਵਿੱਚ ਭਾਗੀਦਾਰਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ, ਐਪਲੀਕੇਸ਼ਨ ਆਫ਼ ਯੂਨੀਕੋਡ, ਰੀਵਨਿਊ ਐਕਟ, ਮਿਉਂਸੀਪਲ ਐਕਟ, ਕੋਡ ਆਫ਼ ਕਰੀਮੀਨਲ ਪ੍ਰੋਸੀਜਰ, ਸੀਟੀਜਨ ਸੈਂਟਰਿਕ ਬੈਹਾਵੀਅਰ, ਲੀਡਰਸ਼ਿਪ ਅਤੇ ਟੀਮ ਬਿਲਡਿੰਗ, ਸੀਮਾਬੰਧ ਐਕਟ, ਆਰਮਜ ਅਤੇ ਸਿਨੇਮਾਟੋਗ੍ਰਾਫ਼ੀ ਐਕਟ, ਮੋਟਰ ਵਹੀਕਲ ਐਕਟ, ਆਰਟ ਆਫ ਨੋਟਿੰਗ ਡਰਾਫ਼ਟ, ਆਫ਼ਿਸ ਪ੍ਰੋਸੀਜਰ, ਸਿਵਲ ਸਰਵਿਸ ਰੂਲ, ਵਿੱਤੀ ਰੂਲ, ਆਡਿਟ ਅਤੇ ਬਜਟ, ਕੰਨਡਕਟ ਰੂਲ, ਸਜ਼ਾ ਅਤੇ ਅਪੀਲ ਰੂਲ, ਟੀ.ਏ./ਡੀ.ਏ. ਅਤੇ ਛੁੱਟਿਆਂ ਰੂਲ ਅਤੇ ਹੋਰ ਕਈ ਮਹੱਤਵਪੂਰਨ ਵਿਸ਼ਿਆਂ ਤੇ ਸਿਖਲਾਈ ਦਿੱਤੀ ਜਾਵੇਗੀਇਸ ਤੋਂ ਇਲਾਵਾ 2 ਦਿਨ ਦੀ ਸਾਇਟ ਵਿਜੀਟ ਅਤੇ ਖੂਨਦਾਨ ਕੈਂਪ ਵੀ ਲਾਇਆਂ ਜਾਵੇਗਾ।