ਚੰਡੀਗੜ੍ਹ, 21 ਅਗਸਤ, 2017 : ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 12 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ, ਜਿੰਨ੍ਹਾਂ ਵਿਚ 9 ਅਧਿਕਾਰੀ ਵਧੀਕ ਮੁੱਖ ਸਕੱਤਰ ਅਤੇ ਤਿੰਨ ਅਧਿਕਾਰੀ ਪ੍ਰਧਾਨ ਸਕੱਤਰ ਪੱਧਰ ਦੇ ਹਨ। ਵਿਕਾਸ ਤੇ ਪੰਚਾਇਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਨਵਰਾਜ ਸੰਧੂ ਨੂੰ ਸਹਿਕਾਰਤਾ ਵਿਭਾਗ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਦੀਪ ਸਿੰਘ ਢਿੱਲੋਂ ਨੂੰ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਵਣ ਦੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਕੇ.ਗੁਲਾਟੀ ਨੂੰ ਮੱਛੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਸ਼ਾਂਤਾ ਕੁਮਾਰ ਮਹਾਪਾਤਰਾ ਨੂੰ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦਾ ਵਧੀਕ ਮੁੱਖ ਸਕੱਤਰ ਅਤੇ ਪਸ਼ੂਪਾਲਣ ਅਤੇ ਡੇਅਰੀ ਵਿਪਾਗ ਦੇ ਵਧੀਕ ਮੁੱਖ ਸਕੱਤਰ ਦਾ ਵਾਧੂ ਕਾਰਜਭਾਰ ਦਿੱਤਾ ਹੈ। ਖੇਡ ਤੇ ਯੁਵਾ ਮਾਮਲੇ, ਚੌਗਿਰੰਦਾ ਵਿਭਾਗ ਅਤੇ ਗੋਲਡਨ ਜੁਬਲੀ ਸਮਾਰੋਹ ਵਿਭਾਗਾਂ ਦੇ ਵਧੀਕ ਸਕੱਤਰ ਅਤੇ ਹਰਿਆਣਾ ਗੋਲਡਨ ਜੁੁਬਲੀ ਸਮਾਰੋਹ ਕਮੇਟੀ ਦੇ ਪ੍ਰਧਾਨ ਕਾਰਜਕਾਰੀ ਅਧਿਕਾਰੀ ਕ੍ਰਿਸ਼ਣ ਕੁਮਾਰ ਖੰਡੇਲਵਾਲ ਨੂੰ ਸਕੂਲ ਸਿਖਿਆ ਦਾ ਵਾਧੂ ਕਾਰਜਭਾਰ ਸੌਂਪਿਆ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਹਰਿਆਣਾ ਮਿਨਰਲ ਲਿਮਟਿਡ, ਨਵੀਂ ਦਿੱਲੀ ਦੀ ਚੇਅਰਪਰਸਨ-ਕਮ-ਪ੍ਰਬੰਧ ਨਿਦੇਸ਼ਕ ਰਜਨੀ ਸ਼ੇਖਰੀ ਸਿਬੱਲ ਨੂੰ ਵਿਗਿਆਨ ਤੇ ਤਕਨੀਕੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਅਤੇ ਹਰਿਆਣਾ ਮਿਨਰਲ ਲਿਮਟਿਡ, ਨਵੀਂ ਦਿੱਲੀ ਦੀ ਚੇਅਰਪਰਸਨ-ਕਮ-ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਹੈ। ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਣਬ ਕਿਸ਼ੋਰ ਦਾਸ ਨੂੰ ਬਿਜਲੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਰੂਪ ਰਾਮ ਜੋਵਲ ਨੂੰ ਟਰਾਂਸਪੋਰਟ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਸਹਿਕਾਰਤਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੂੰ ਚੌਗਿਰੰਦਾ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਮੱਛੀ ਵਿਭਾਗ ਦੇ ਪ੍ਰਧਾਨ ਸਕੱਤਰ ਸਿੱਧੀ ਨਾਥ ਰਾਏ ਨੂੰ ਵਣ ਤੇ ਜੰਗਲੀ ਜੀਵ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਹੈ। ਬਿਜਲੀ ਅਤੇ ਸਿੰਚਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ ਨੂੰ ਸਿੰਚਾਈ ਵਿਭਾਗ ਦਾ ਪ੍ਰਧਾਨ ਸਕੱਤਰ ਅਤੇ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਵਿਗਿਆਨ ਤੇ ਤਕਨੀਕੀ ਵਿਭਾਗ ਦੇ ਪ੍ਰਧਾਨ ਸਕੱਤਰ ਅਸ਼ੋਕ ਖੇਮਕਾ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਹੈ। ਗੁਰੂਗ੍ਰਾਮ ਮੈਟ੍ਰੋਪੋਲਿਟੀਨ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਵਧੀਕ ਮੁੱਖ ਕਾਰਜਕਾਰੀ ਅਤੇ ਨਗਰ ਨਿਗਮ, ਗੁਰੂਗ੍ਰਾਮ ਦੇ ਕਮਿਸ਼ਨਰ ਵੀ.ਉਮਾਸ਼ੰਕਰ ਨੂੰ ਅਗਲੇ ਆਦੇਸ਼ਾਂ ਤਕ ਆਪਣੇ ਕਾਰਜਭਾਰ ਤੋਂ ਇਲਾਵਾ ਜਿਲਾ ਪ੍ਰਸ਼ਾਸਨ, ਸਿਰਸਾ ਦੀ ਮਦਦ ਲਈ ਨਿਯੁਕਤ ਕੀਤਾ ਹੈ।