ਵਿਜੇਪਾਲ ਬਰਾੜ
ਚੰਡੀਗੜ੍ਹ 21 ਅਗਸਤ 2017 : ਚੰਡੀਗੜ੍ਹ ਪੁਲਿਸ ਵੱਲੋਂ ਦੋ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ ਜਿੰਨ੍ਹਾਂ ਦਾ ਪੁਲਿਸ ਵੱਲੋਂ ਜੈਪਾਲ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ । ਦੋਵੇਂ ਗੈਗਸਟਰਾਂ ਦੀ ਪਛਾਣ ਸਰਾਜ ਤੇ ਅਰਜੁਨ ਦੇ ਤੌਰ ਤੇ ਹੋਈ ਹੈ, ਦੋਨੋ ਆਪਸ ਵਿੱਚ ਰਿਸ਼ਤੇਦਾਰ ਨੇ ਅਤੇ ਫਿਰੋਜਪੁਰ ਦੇ ਰਹਿਣ ਵਾਲੇ ਹਨ ।
ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀ ਰਵੀ ਕੁਮਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਅਾ ਕਿ ਿੲੱਕ ਗੁਪਤ ਸੂਚਨਾ ਦੇ ਅਧਾਰ ਤੇ ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ 45 ਕੋਲ ਲਾਏ ਨਾਕੇ ਦੌਰਾਨ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਸਵਿਫਟ ਕਾਰ ਵਿੱਚ ਸਵਾਰ ਸਨ। ਦੋਨਾਂ ਨੂੰ ਰੋਕਣ ਉਪਰੰਤ ਤਲਾਸ਼ੀ ਲਈ ਗਈ ਤਾਂ ਿੲਹਨਾਂ ਪਾਸੋਂ 304 ਗ੍ਰਾਮ ਹੈਰੋਇਨ ਤੇ ਿੲੱਕ ਪਿਸਤੌਲ ਬਰਾਮਦ ਹੋਇਆ । ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਕਿਸੇ ਪੁਰਾਣੀ ਦੁਸ਼ਮਣੀ ਦੇ ਚਲਦੇ ਫਿਰੋਜਪੁਰ ਦੇ ਵਿੱਕੀ ਨਾਮ ਦੇ ਵਿਅਕਤੀ ਨੂੰ ਮਾਰਨ ਦੀ ਪਲਾਨਿੰਗ ਬਣਾ ਰਹੇ ਸੀ । ਪੁਲਿਸ ਨੇ ਿੲਹਨਾਂ ਦੋਵਾਂ ਖਿਲਾਫ ਅੈਨਡੀਪੀਅੈਸ ਅਤੇ ਅਸਲਾ ਅੈਕਟ ਦੀਅਾਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ ।