ਜੀ ਐਸ ਪੰਨੂ
ਪਟਿਆਲਾ, 20 ਅਗਸਤ, 2017 : ਪੰਜਾਬ ਸਟੂਡੈਂਟਸ ਯੂਨੀਅਨ ਜਿਲ੍ਹਾ ਪਟਿਆਲਾ,ਵੱਲੋਂ ਤਰਕਸ਼ੀਲ ਹਾਲ ਵਿਖੇ ਵਿਸਥਾਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪਟਿਆਲਾ, ਨਾਭਾ, ਸਮਾਣਾ ਅਤੇ ਪਾਤੜਾਂ ਖੇਤਰ ਦੀਆਂ ਪੀ.ਐੇਸ.ਯੂ ਦੀਆਂ ਇਕਾਈਆਂ ਦੇ ਵਿਦਿਆਰਥੀ ਆਗੂਆਂ ਨੇ ਹਿੱਸਾ ਲਿਆ। ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀ ਸੰਘਰਸ਼ ਦਾ ਮਕਸਦ ਸਮਾਜ ਦੀ ਅਗਾਂਹ ਵਧੂ ਅਤੇ ਮੁੱਢਲੀ ਤਬਦੀਲੀ ਕਰਨਾ ਹੈ , ਪੀ.ਐਸ.ਯੂ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕਰਦੇ ਹੋਏ ਪੀ.ਐਸ.ਯੂ ਦੀ ਦਿਸ਼ਾ ਨੂੰ ਸਪੱਸ਼ਟ ਕੀਤਾ ਗਿਆ। ਮੀਟਿੰਗ ਵਿਚ ਪੀ.ਐਸ.ਯੂ ਦੇ ਸਾਬਕਾ ਸੂਬਾ ਪ੍ਰਧਾਨ ਰਮਿੰਦਰ ਪਟਿਆਲਾ ਵਲੋਂ ਵਿਦਿਆਰਥੀ ਜਥੇਬੰਦੀ ਦੀ ਧਾਰਨਾ ਅਤੇ ਸਮਾਜ ਲਈ ਇਸਦੀ ਮਹੱਤਤਾ ਨੂੰ ਸਪੱਸ਼ਟ ਕੀਤਾ ਅਤੇ ਮੌਜੂਦਾ ਵਿਦਿਅਕ ਢਾਂਚੇ ਦੀਆਂ ਕਮਜੋਰੀਆਂ ਨੂੰ ਉਜਾਗਰ ਕਰਦੇ ਹੋਏ ਉਸਾਰੂ ਵਿਦਿਆਰਥੀ ਲਹਿਰ ਉਸਾਰਨ ਦਾ ਸੱਦਾ ਦਿੱਤਾ।
ਅੰਤ ਵਿਚ ਜ਼ਿਲ੍ਹਾ ਕਮੇਟੀ ਵਲੋਂ ਆਉਣ ਵਾਲੀ 14 ਸਤੰਬਰ ਨੂੰ ਪਟਿਆਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਉ ਕਰਨ ਦਾ ਐਲਾਨ ਕੀਤਾ । ਜਿਸ ਵਿਚ ਪੰਜਾਬੀ ਯੁਨੀਵਰਸਿਟੀ ਨੂੰ ਵਿਸ਼ੇਸ਼ ਗਰਾਂਟ, ਅਧਿਆਪਕਾਂ ਨੂੰ ਰੈਗੂਲਰ ਕਰਨਾ ਅਤੇ ਸਕੂਲਾਂ, ਕਾਲਜਾਂ ਅਤੇ ਯੁਨੀਵਰਸਿਟੀਆਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਨਾ, ਲੜਕੀਆਂ ਦੀ ਪੂਰੀ ਫ਼ੀਸ ਮਾਫ਼ ਕਰਨ ਦੇ ਐਲਾਨ ਨੂੰ ਲਾਗੂ ਕਰਨਾ, ਐਮ.ਫ਼ਿਲ ਅਤੇ ਪੀ.ਐਚ.ਡੀ ਦੀਆਂ ਸੀਟਾਂ ਵਿਚ ਵਾਧਾ ਕਰਨਾ, SC/ST ਵਿਦਿਆਰਥੀਆਂ ਦੀ ਭਰੀ ਫ਼ੀਸ ਵਾਪਿਸ ਕਰਨਾ, ਘੱਟ ਗਿਣਤੀਆਂ ਅਤੇ OBC ਵਿਦਿਆਰਥੀਆਂ ਦੇ ਵਜੀਫ਼ੇ ਜਾਰੀ ਕਰਨਾ ਅਤੇ ਫਿਰੋਜ਼ਪੁਰ ਵਿਚ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਲੱਭੇ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਅਤੇ ਪਬਲਿਕ ਲਾਇਬ੍ਰੇਰੀ ਬਣਾਉਣ ਦੀਆਂ ਮੰਗਾਂ ਨਿਰਯੋਜਨ ਕਰਨ ਲਈ ਉਠਾਈਆਂ ਜਾਣਗੀਆਂ। ਮੀਟਿੰਗ ਵਿਚ ਸ਼ਾਮਿਲ ਵਿਦਿਆਰਥੀਆਂ ਗੁਰਸੇਵਕ ਸੇਬੀ, ਵਿਕਰਮ ਸ਼ਤਰਾਣਾ, ਰਵੀ ਰਸੂਲਪੁਰ, ਰਣਦੀਪ, ਹਰਜੀਤ ਸੁੱਖੇਵਾਲ, ਦਲਜੀਤ,ਲਖਵਿੰਦਰ ਸਿੰਘ ਆਦਿ ਮੁੱਖ ਆਗੂ ਸ਼ਾਮਿਲ ਸਨ।