ਮੋਹਾਲੀ, 20 ਅਗਸਤ, 2017 : ਆਰੀਅਨਜ਼ ਗਰੂਪ ਆੱਫ ਕਾਲੇਜਿਜ਼, ਚੰਡੀਗੜ 26 ਅਗਸਤ ਨੂੰ ਜਰੂਰਤਮੰਦ ਅਤੇ ਹੋਨਹਾਰ ਵਿਦਿਆਰਥੀਆਂ ਦੇ ਲਈ ਆਰੀਅਨਜ਼ ਗਰੂਪ ਆੱਫ ਕਾਲੇਜਿਜ਼, ਚੰਡੀਗੜ ਵਿੱਖੇ ਤੀਜੇ ਅਤੇ ਆਖਿਰੀ ਸਕਾੱਲਰਸ਼ਿਪ ਮੇਲੇ ਦਾ ਆਯੋਜਨ ਕਰਨ ਜਾ ਰਿਹਾ ਹੈ।
ਚਾਹਵਾਨ ਵਿਦਿਆਰਥੀਆਂ ਦੇ ਲਈ ਆਰੀਅਨਜ਼ ਨੇ ਇੱਕ ਸਪੈਸ਼ਲ ਹੈਲਪਲਾਈਨ ਨੰਬਰ ਲਾਉਂਚ ਕੀਤਾ ਹੈ। ਚਾਹਵਾਨ ਵਿਦਿਆਰਥੀ ਖੁਦ ਨੂੰ ਰਜਿਸਟਰ ਕਰਨ ਦੇ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 1800-3000-0388 ਤੇ ਮਿਸਡ ਕਾੱਲ ਕਰ ਸਕਦੇ ਹਨ ਜਾਂ ਆਰੀਅਨਜ਼ ਵੈਬਸਾਈਟ www.ar਼ans.edu.}n ਤੇ ਆਵੇਦਨ ਕਰ ਸਕਦੇ ਹਨ।
ਆਰੀਅਨਜ਼ ਗਰੂਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਬੋਲਦੇ ਹੋਏ ਕਿਹਾ ਕਿ ਇਸ ਸਕਾਲਰਸਿਫ ਮੇਲੇ ਵਿੱਚ ਜਰੂਰਤਮੰਦ ਅਤੇ ਹੌਣਹਾਰ ਵਿਦਿਆਰਥੀਆਂ ਨੂੰ ਆਨ ਦਾ ਸਪਾੱਟ ਕਾਊਸਲਿੰਗ, ਆਨ ਦਾ ਸਪਾੱਟ ਸਕਾਲਰਸ਼ਿਪ, ਆਨ ਦਾ ਸਪਾੱਟ ਅੇਜੁਕੇਸ਼ਨ ਲੋਨ, ਆਨ ਦਾ ਸਪਾੱਟ ਐਡਮੀਸ਼ਨ ਪ੍ਰਦਾਨ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਆਪਣੇ ਨਾਲ 10ਵੀਂ, 12ਵੀਂ ਅਤੇ ਗਰੇਜੁਏਸ਼ਨ ਦੇ ਅਸਲੀ ਸਰਟੀਫਿਕੇਟ ਤੋ ਇਲਾਵਾ ਆਈਡੀ ਪ੍ਰਮਾਣ, ਪਤਾ ਪ੍ਰਮਾਣ, ਜਾਤੀ ਪ੍ਰਮਾਣ, ਆਮਦਨ ਪ੍ਰਮਾਣ, ਪਾਸਪੋਰਟ ਸਾਈਜ ਫੋਟੋ ਆਦਿ ਨਾਲ ਲਿਆਉਣੇ ਹੋਣਗੇ।
ਵਿਦਿਆਰਥੀ ਐਲਐਲ.ਬੀ, ਬੀਏ-ਐਲਐਲ.ਬੀ, ਬੀ.ਐਸਸੀ (ਐਗਰੀ), ਬੀ.ਐਡ, ਐਮਏ (ਐਜੂਕੇਸ਼ਨ), ਜੀਐਨਐਮ, ਏਐਨਐਮ, ਬੀ.ਕਾੱਮ, ਬੀਏ ਕੋਰਸਿਸ ਵਿੱਚ ਸਕਾੱਲਰਸ਼ਿਪ ਪ੍ਰਾਪਤ ਕਰ ਸਕਦੇ ਹਨ। ਐਸਸੀ/ਐਸਟੀ ਵਿਦਿਆਰਥੀ ਸੱਭ ਕੋਰਸਿਸ ਵਿੱਚ ਕੇਂਦਰ ਸਰਕਾਰ ਦੀ ਪੀਐਮਐਸ ਸਕੀਮ ਦੇ ਅਧੀਨ 100% ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ।