← ਪਿਛੇ ਪਰਤੋ
ਅਗਲੇ ਮਹੀਨੇ ਇਜ਼ਰਾਈਲ ਜਾਣਗੇ ਕੈਪਟਨ ਅਮਰਿੰਦਰ ਸਿੰਘ ਬਲਜੀਤ ਬੱਲੀ ਚੰਡੀਗੜ੍ਹ , 19 ਅਗਸਤ , 2017 : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਗਲੇ ਮਹੀਨੇ ਆਪਣੇ ਵਿਦੇਸ਼ ਦੌਰੇ ਦੌਰਾਨ ਇਜ਼ਰਾਈਲ ਜਾਣਗੇ . ਉਹ ਇੱਕ ਸਰਕਾਰੀ ਦੌਰੇ 'ਤੇ ਉਥੇ ਜਾਣਗੇ ਅਤੇ ਇੱਕ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰਨਗੇ . ਬਾਬੂਸ਼ਾਹੀ ਡਾਟ ਕਾਮ ਦੀ ਜਾਣਕਾਰੀ ਅਨੁਸਾਰ ਹਨ ਤਾਕਿ ਬਣੇ ਬਣੇ ਪ੍ਰੋਗਰਾਮ ਮੁਤਾਬਕ ਕੈਪਟਨ ਅਮਰਿੰਦਰ ਸਿੰਘ 13 ਸਤੰਬਰ 2017 ਨੂੰ ਇਜ਼ਰਾਈਲ ਜਾਣਗੇ . ਇਹ ਫੇਰੀ ਦੋ ਜਾਂ ਤਿੰਨ ਦਿਨ ਦੀ ਹੋਵੇਗੀ . ਇਸ ਤੋਂ ਪਹਿਲਾਂ ਕੈਪਟਨ ਅਮਿਰਿੰਦਰ ਸਿੰਘ 10 ਤੋਂ 12 ਸਤੰਬਰ ਤੱਕ ਆਪਣੀ ਨਿੱਜੀ ਫੇਰੀ ਲਈ ਯੂ ਕੇ ਜਾਣਗੇ. ਉਹ ਹੋਰਨਾਂ ਸਮਗਮਾਂ ਤੋਂ ਇਲਾਵਾ ਸਾਰਾਗੜ੍ਹੀ ਦੀ ਜੰਗ ਬਾਰੇ ਆਪਣੀ ਲਿਖੀ ਕਿਤਾਬ ਦੇ ਰੀਲੀਜ਼ ਸਮਾਗਮ ਵਿਚ ਹਿੱਸਾ ਲੈਣਗੇ . ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਵਿਦੇਸ਼ ਫੇਰੀ ਹੋਵੇਗੀ .
Total Responses : 265