← ਪਿਛੇ ਪਰਤੋ
ਗੋਰਖਪੁਰ, 20 ਅਗਸਤ 2017 : ਪਿਛਲੇ 24 ਘੰਟਿਆਂ ਦੌਰਾਨ ਗੋਰਖਪੁਰ ਸਥਿਤ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਵਿਚ ਇੰਸੇਫਲਾਈਟਿਸ (ਦਿਮਾਗੀ ਬੁਖਾਰ) ਨਾਲ 6 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਉੱਚ ਸਿਹਤ ਨਿਰਦੇਸ਼ਕ ਦੇ ਦਫਤਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਦਿਮਾਗੀ ਬੁਖਾਰ ਨਾਲ ਗੋਰਖਪੁਰ ਮੈਡੀਕਲ ਹਸਪਤਾਲ ਵਿਚ ਪਿਛਲੇ 24 ਘੰਟਿਆਂ ਦੌਰਾਨ 6 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ ਇਸ ਸਾਲ ਹੁਣ ਤੱਕ ਇਸ ਬੀਮਾਰੀ ਨਾਲ ਮੈਡੀਕਲ ਕਾਲਜ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 153 ਹੋ ਗਈ ਹੈ। ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਮੈਡੀਕਲ ਕਾਲਜ ਵਿਚ ਇਸ ਬੀਮਾਰੀ ਨਾਲ ਪੀੜਤ 3 ਨਵੇਂ ਮਰੀਜ਼ ਭਰਤੀ ਹੋਏ ਹਨ।
Total Responses : 862