ਜੀ ਐੱਸ ਪੰਨੂ
ਪਟਿਆਲਾ, 19 ਅਗਸਤ, 2017 : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਅਦਾਲਤ ਨੇ 25 ਅਗਸਤ ਨੂੰ ਫੈਸਲਾ ਸੁਣਾਉਣਾ ਹੈ। ਇਸ ਦੇਮੱਦੇਨਜ਼ਰ ਪੂਰੇ ਪੰਜਾਬ ਵਿਚ ਹੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਵੀ ਲਾਅ ਐਂਡਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸੀ ਬੀ ਆਈ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਸੀ ਅਤੇ ਪਿਛਲੀ ਪੇਸ਼ੀ ਤੇ ਡੇਰਾ ਮੁਖੀ ਨਾ ਹਾਜਰ ਹੋਣ ਕਾਰਣ ਅਦਾਲਤ ਨੇ ਫੈਸਲਾ ਨਹੀਂ ਸੁਣਾਇਆ ਸੀ ਅਤੇ ਆਉਣ ਵਾਲੀ 25 ਅਗਸਤ ਨੂੰ ਸੀ.ਬੀ.ਆਈ.ਨੂੰ ਡੇਰਾ ਮੁਖੀਨੂੰ ਹਾਜਰ ਕਰਨ ਤਾਗੀਦ ਕੀਤੀ ਗਈ ਸੀ ਤਾ ਜੋ ਫੈਸਲਾ ਕਾਨੂੰਨ ਮੁਤਾਬਿਕ ਮੁਲਜਿਮ ਦੇ ਸਾਹਮਣੇ ਸੁਣਾਇਆ ਜਾ ਸਕੇ ਸੋ 25 ਅਗਸਤ ਨੂੰ ਸਾਧਵੀਯੌਨ ਸ਼ੋਸ਼ਣ ਕੇਸ ਦੇ ਸਬੰਧ ਵਿਚ ਫੈਸਲਾ ਦਿੱਤਾ ਜਾਣਾ ਹੈ ਜਿਸ ਕਰਕੇ ਪਟਿਆਲਾ ਪੁਲਿਸ ਦੇ ਡੀ ਆਈ ਜੀ ਰੇਜ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪਟਿਆਲਾ, ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਅਰਧ ਸੁਰੱਖਿਆਬਲਾਂ ਦੀਆਂ 19 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।ਅਰਧ ਸੁਰੱਖਿਆ ਬਲਾਂ ਦੀਆਂ 19 ਕੰਪਨੀਆਂ ਤੋਂ ਇਲਾਵਾ 10 ਹਜ਼ਾਰ ਦੇ ਕਰੀਬ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਡੀ.ਆਈ.ਜੀ. ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਸੁਰੱਖਿਆ ਦੇ ਸਖ਼ਤ ਤੇ ਪੁਖਤਾ ਪ੍ਰਬੰਧ ਕੀਤੇ ਹਨ ਉਹਨਾਂ ਦੱਸਿਆ ਅਰਧ ਸੁਰੱਖਿਆ ਬਲਾਂ ਦੀਆਂ ਤਾਇਨਾਤ ਕੀਤੀਆਂ ਗਈਆਂ 19 ਕੰਪਨੀਆਂ ਵਿਚੋਂ ਪਟਿਆਲਾ ਜ਼ਿਲ੍ਹੇ ਵਿੱਚ 5, ਸੰਗਰੂਰ ਵਿਖੇ 8 ਅਤੇ ਬਰਨਾਲਾ ਵਿਖੇ 6 ਕੰਪਨੀਆਂ ਤਾਇਨਾਤ ਕੀਤੀਆਂ ਹਨ।
ਉਹਨਾਂ ਦੱਸਿਆ ਕਿ ਜ਼ਿਲ੍ਹਾ, ਸਬਡਵੀਜ਼ਨ ਤੇ ਪਿੰਡ ਪੱਧਰ ਤੱਕ ਨਾਜੁਕ ਸਥਾਨਾਂ ਦੀ ਪਹਿਚਾਣ ਕਰਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗਿੱਲ ਨੇ ਇਹ ਵੀ ਦਸਿਆ ਕਿ ਸਟੇਟ ਤੋਂ ਵੀ ਫੋਰਸ ਮਿਲੀਹੈ ਅਤੇ ਅਸੀਂ ਜਿੰਨੇ ਵੀ ਸੈਂਸੇਟਿਵ ਪੁਆਇੰਟ ਸਾਰੇ ਦੇ ਸਾਰੇ ਇਡੈਂਟੀਫਾਈ ਕੀਤੇ ਹਨ ਤੇ ਫੋਰਸ ਨੂੰ ਸੀਨੀਅਰ ਤੋਂ ਲੈ ਕੇ ਜੂਨੀਅਰ ਤਕ ਪੂਰੀ ਤੇ ਸਹੀਤਰੀਕੇ ਨਾਲ ਤਇਨਾਤੀ ਕੀਤੀ ਹੈ। ਪੱਤਰਕਾਰਾਂ ਦੇ ਬਾਕੀ ਸਵਾਲ ਜਿਵੇ ਕਿੱਥੇ ਕਿੱਥੇ ਫੋਰਸ ਤਇਨਾਤ ਕੀਤੀ ਹੈ ਤੇ ਕਿਹੜੇ ਕਿਹੜੇ ਪਿੰਡ ਸ਼ਹਿਰ ਜਾ ਸਥਾਨਨਾਜ਼ੁਕ ਹਨ ?ਕਿ ਕੋਈ 25 ਅਗਸਤ ਤੋਂ ਪਹਿਲਾ ਵੀ ਗ੍ਰਿਫਦਾਰੀ ਕੀਤੀ ਜਾ ਸਕਦੀ ਹੈ ਜਾ ਡੇਰਿਆਂ ਅਗੇ ਵੀ ਫੋਰਸ ਰਹੇਗੀ ਦੇ ਸਵਾਲਾਂ ਦੇ ਜਵਾਬਵਿਚ ਡੀ.ਆਈ.ਜੀ.ਨੇ ਕਿਹਾ ਕਿ ਇਸ ਸਬੰਧ ਵਿਚ ਅਸੀਂ ਕੁੱਝ ਨਹੀਂ ਦੱਸ ਸਕਦੇ ਹਾਂ ਪਰ ਭਰੋਸਿਆਂ ਤੋਂ ਪਤਾ ਲਗਾ ਕਿ ਭਾਦਸੋਂ ,ਨਾਭਾ, ਟੋਹੜਾ ਅਤੇ ਕੁੱਝਹੋਰ ਥਾਵਾਂ ਤੇ ਖਾਸ ਪ੍ਰਬੰਧ ਕੀਤੇ ਗਏ ਹਨ।