ਜੀ ਐਸ ਪੰਨੂ
ਪਟਿਆਲਾ, 18 ਅਗਸਤ, 2017 : ਪੰਜਾਬ ਸਰਕਾਰ ਵੱਲੋਂ ਰਾਜ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਯਕਮੁਸ਼ਤ ਵੱਡੀ ਗਿਣਤੀ ਵਿੱਚ ਰੋਜ਼ਗਾਰ 21 ਅਗਸਤ ਤੋਂ 31 ਅਗਸਤ ਤੱਕ ਪਟਿਆਲਾ ਜ਼ਿਲ੍ਹੇ 'ਚ 3 ਰੋਜਗਾਰ ਮੇਲੇ ਲਗਾਕੇ ਆਈ.ਟੀ.ਆਈ. ਲੜਕੇ ਨਾਭਾ ਰੋਡ ਅਤੇ ਗਰਲਜ਼ ਪੋਲੀਟੈਕਨਿਕ ਕਾਲਜ ਰਾਜਪੁਰਾ ਰੋਡ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ ਜਦ ਕਿ ਇੱਕ ਮੇਲਾ ਰਾਜਪੁਰਾ ਬਨੂੜ ਰੋਡ 'ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਆਈ.ਟੀ. ਆਈ. ਲੜਕਿਆਂ ਵਿੱਚ 24 ਅਤੇ 25 ਅਗਸਤ ਨੂੰ ਮੇਲੇ ਵਿਚ ਐਲ ਐਂਡ ਟੀ., ਟੀ.ਆਈ. ਸਾਈਕਲ, ਗੌਦਰੇਜ, ਜੀ. ਐਸ. ਐਲਾਇਜ਼, ਗੈਲਾਰਡ ਇਲਕੈਟ੍ਰਾਨਿਕ, ਹੀਰੋ ਮੋਟੋ ਆਦਿ ਬਹੁ ਰਾਸ਼ਟਰੀ ਕੰਪਨੀਆਂ ਵਿੱਚ ਨੌਕਰੀ ਲੈ ਸਕਣਗੇ ,25 ਅਗਸਤ ਨੂੰ ਹਾਸਪੀਟੈਲਟੀ ਖੇਤਰ ਦੀਆਂ ਕੰਪਨੀਆਂ ਵਿੱਚ ਨੌਜਵਾਨ ਰੋਜ਼ਗਾਰ ਪਾ ਸਕਣਗੇ ਅਤੇ 50 ਤੋਂ ਵੱਧ ਕੰਪਨੀਆਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜਗਾਰ ਦੇਣ ਗਈਆਂ । ਸਰਕਾਰੀ ਸਕੂਲ ਤੋਂ ਦਸਵੀਂ ਪਾਸ ਉਮਰ 18 ਤੋਂ 21 ਸਾਲ ਆਈ.ਟੀ.ਆਈ. ਜਾਂ ਕੋਈ ਹੋਰ ਟਰੇਨਿੰਗ ਨਹੀ ਕੀਤੀ,ਵੈਬਸਾਈਟ 'ਤੇ ਆਪਣਾ ਰਜਿਸਟਰੇਸ਼ਨ ਵੀ ਨਹੀਂ ਕਰਵਾਇਆ ਕੰਪਨੀ ਵਿੱਚ ਬੇਨਤੀ ਮੌਕੇ 'ਤੇ ਕਰ ਸਕਦੇ ਹਨ।ਇਸੇ ਤਰਾਂ ਗਰਲਜ਼ ਪੌਲੀਟੈਕਨਿਕ ਕਾਲਜ ਰਾਜਪੁਰਾ ਰੋਡ ਵਿਖੇ ਲੱਗਣ ਵਾਲਾ ਰੁਜ਼ਗਾਰ ਮੇਲਾ 24, 25 , 26,28 ਅਤੇ 29 ਅਗਸਤ ਨੂੰ ਲਗਾਇਆ ਜਾ ਰਿਹਾ ਹੈ ਇਸ ਸਬੰਦੀ ਸ਼੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ ਨੇ ਜਿਲ੍ਹੇ ਦੀ ਮੀਟਿੰਗ ਦੌਰਾਨ ਨੇ ਦੱਸਿਆ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸ਼ੌਕਤ ਅਹਿਮਦ ਪਰੇ , ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ, ਡਿਪਟੀ ਡਾਇਰੈਕਟਰ ਰੋਜ਼ਗਾਰ ਸ਼੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ, ਗਰਲਜ਼ ਪੌਲੀਟੈਕਟਿਕ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਸਿੰਘ ਹੁੰਦਲ, ਆਈ.ਟੀ.ਆਈ. ਲੜਕਿਆਂ ਦੇ ਪ੍ਰਿੰਸੀਪਲ ਸ਼੍ਰੀ ਵੀ.ਕੇ. ਬਾਂਸਲ, ਆਈ.ਟੀ.ਆਈ. ਲੜਕੀਆਂ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਿੰਦਰ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।