ਫਾਈਲ ਫੋਟੋ
ਦੇਵਾ ਨੰਦ ਸ਼ਰਮਾ
ਬਾਜਾਖਾਨਾ, 18 ਅਗਸਤ, 2017 : ਨੇੜਲੇ ਪਿੰਡ ਝੱਖੜਵਾਲਾ ਦੀ ਨਾਬਾਲਗ ਕਾਲਪਨਿਕ ਨਾਮ ਪੁੱਤਰੀ ਸੁਖਪਾਲ ਸਿੰਘ ਉਮਰ 14 ਸਾਲ ਦੇ ਬਿਆਨਾਂ ਅਨੁਸਾਰ 9ਵੀਂ ਜਮਾਤ 'ਚ ਪ੍ਰਾਈਵੇਟ ਸਕੂਲ 'ਚ ਪੜ•ਦੀ ਹੈ ਉਹ ਦੋ ਭੈਣਾਂ ਹਨ। ਉਸ ਦੀ ਮਾਤਾ ਲਵਜੀਤ ਕੌਰ ਮਰਗ ਦੇ ਭੋਗ 'ਤੇ ਨੇੜਲੇ ਪਿੰਡ ਬੰਬੀਹਾ ਭਾਈ ਗਈ ਹੋਈ ਸੀ। ਘਰ 'ਚ ਉਸ ਦੀ ਭੈਣ ਅਤੇ ਉਸ ਦੇ ਪਿਤਾ ਹਾਜ਼ਰ ਸਨ। ਉਸ ਦੇ ਪਿਤਾ ਨੇ ਸੌਫਾ ਸੈੱਟ ਅੰਦਰ ਕਰਨ ਦੇ ਬਹਾਨੇ ਕਮਰੇ 'ਚ ਲੈ ਗਿਆ ਅਤੇ ਕਮਰੇ ਦਾ ਦਰਵਾਜਾ ਬੰਦ ਕਰ ਲਿਆ ਅਤੇ ਉਸ ਦਾ ਪਿਤਾ ਜਬਰਦਸਤੀ ਕਰਨ ਲੱਗਾ ਤਾਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਿਤਾ ਨੇ ਉਸ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਜਬਰਦਸਤੀ ਬਲਾਤਕਾਰ ਕੀਤਾ। ਉਸ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਕੋਲ ਗੱਲ ਕੀਤੀ ਤਾਂ ਉਸ ਨੂੰ ਜਾਨੋ ਮਾਰ ਦੇਵਾਂਗਾ। ਨਾਬਾਲਗ ਲੜਕੀ ਨੇ ਡਰਦਿਆਂ ਕਿਸੇ ਕੋਲ ਕੋਈ ਗੱਲ ਨਾ ਕੀਤੀ। ਜਦੋਂ ਅੱਜ ਉਸ ਦੇ ਪੇਟ 'ਚ ਦਰਦ ਹੋਣ ਲੱਗਾ ਤਾਂ ਉਸ ਨੇ ਆਪਣੀ ਮਾਤਾ ਲਵਜੀਤ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਥਾਣਾ ਬਾਜਾਖਾਨਾ ਵਿਖੇ ਲੈ ਆਈ, ਜਿੱਥੇ ਐਸ.ਆਈ. ਜਸਪਾਲ ਕੌਰ ਅਤੇ ਏ.ਐਸ.ਆਈ. ਬਲਦੇਵ ਸਿੰਘ ਨੇ ਨਾਬਾਲਗ ਲੜਕੀ ਦਾ ਬਿਆਨ ਦਰਜ ਕਰਕੇ ਲੜਕੀ ਦੇ ਪਿਤਾ ਸੁਖਪਾਲ ਸਿੰਘ 'ਤੇ ਮੁਕੱਦਮਾ ਨੰਬਰ 91 ਦਰਜ ਕਰਕੇ ਧਾਰਾ 376, 506, ਆਈ.ਪੀ.ਸੀ., 5/6/ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਹਰਾਸਮੈਟ ਐਕਟ 2012 ਤਹਿਤ ਦਰਜ ਕੀਤਾ ਗਿਆ।