ਜੀ ਐੱਸ ਪੰਨੂ
ਪਟਿਆਲਾ, 16 ਅਗਸਤ 2017 : ਪੰਜਾਬੀ ਯੂਨੀਵਰਸ਼ਟੀ ਦੇ ਨਵ ਨਿਯੁਕਤ ਵਾਈਸ ਚਾਂਸਲਰ ਬੀ ਐੱਸ ਘੁੰਮਣ ਨੇ ਜਿਸ ਯੂਨੀਵਰਸਟੀ ਵਿਚ ਉਹ ਪੜੇ ਤੇ ਓਸੇ ਯੂਨੀਵਰਸਟੀ ਦੇ ਵੀ ਸੀ ਵੀ ਬਣੇ ਨੇ ਆਪਣਾ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਤੋਂ ਪਹਿਲਾ ਯਨੀ ਕਿ ਯੂਨੀਵਰਸਟੀ ਹਦੂਦ ਵਿਚ ਵੜਨ ਤੋਂ ਵੀ ਪਹਿਲਾ ਆਪਣੇ ਇਸ ਈਸ਼ਟ ਨੂੰ 14.8.2017 ਦੇ ਰਾਤ ਦੇ ਕਰੀਬ 9 ਵਜੇ ਸਿਜਦਾ ਕਰਿਆ ਫੇਰ ਹੀ ਅੰਦਰ ਆਪਣੇ ਈਸ਼ਟ ਦੀ ਕੁਰਸੀ ਦੇ ਬੈਠੇ। ਘੁੰਮਣ ਪੰਜਾਬੀ ਯੂਨੀਵਰਸਟੀ ਦੇ ਪਹਿਲੇ ਵੀ ਸੀ ਹਨ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਈਸ਼ਟ ਮੰਨਕੇ ਸਜਦਾ ਕਰਕੇ ਕੁਰਸੀ ਸੰਭਾਲੀ ਇਸੇ ਸੰਦਰਭ ਵਿਚ ਉਨ੍ਹਾਂ ਨੇ ਪੰਜਾਬੀ ਯੂਨੀਵਰਸਟੀ ਵਿਖੇ ਪੱਤਰਕਾਰਾਂ ਨਾਲ ਜਾਣ ਪਹਿਛਾਣ ਕੀਤੀ ਤੇ ਬੜਾ ਸਾਫ ਸਾਫ ਦਸਿਆ ਕਿ ਨਾ ਮੈ ਪੈਸਾ ਖਾਵਾਂਗਾ ਤੇ ਨਾ ਹੀ ਕਿਸ਼ੇ ਨੂੰ ਖਾਣ ਦੇਵਾਂਗਾ ਇਹ ਬੱਚਿਆਂ ਦਾ ਪੈਸਾ ਹੈ ਮੈ ਬੱਚਿਆਂ ਦੇ ਪੈਸੇ ਨਾਲ ਧਰੋ ਨਹੀਂ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਪੈਸਾ ਆਊਟ ਸੋਰਸ ਤੋਂ ਪੈਦਾ ਕੀਤਾ ਜਾਵੇਗਾ ਜੇਕਰ ਕੋਈ 100 ਰੁਪਏ ਵੀ ਪੈ ਚੋ ਦੇਵੇਗਾ ਅਸੀਂ ਲਵਾਂਗੇ। ਬਾਹਰਲੇ ਦੇਸ਼ਾਂ ਵਿਚ ਬੱਚੇ ਭੇਜਣ ਦਾ ਸੌਰਸ ਵੀ ਫੜਾਗੇ ਬਾਹਰਲੇ ਲੋਕਾਂ ਨਾਲ ਸਾਂਝ ਪਾ ਕੇ ਵੀ ਪੈਸਾ ਪੈਦਾ ਕਰਾਂਗੇ ਚਾਹੇ ਯੂਨਵਰਸਿਟੀ ਮੁਨਾਫ਼ੇ ਵਿਚ ਤਾ ਨਹੀਂ ਪਰ ਘਾਟੇ ਵਿਚ ਵੀ ਨਹੀਂ ਜਾਣ ਦੇਵਾਗੇ ਜੋ ਰੁਲ ਅਜ਼ਾਜ਼ਤ ਦੇਵੇਗਾ ਓਹੋ ਹੀ ਕੰਮ ਹੋਵੇਗਾ ਤੇ ਸਭ ਨਾਲ ਇਕੋ ਜਿਹਾ ਸਲੂਕ ਕੀਤਾ ਜਾਵੇਗਾ। ਕਿਸੇ ਵੀ ਵਿਦਿਆਰਥੀ ਨੂੰ ਕੋਸ਼ਿਸ਼ ਕਰਾਂਗੇ ਕੋਈ ਔਕੜ ਨਾ ਆਵੇ ।
ਪੰਜਾਬੀ ਯੂਨੀਵਰਸ਼ਟੀ ਦੇ ਨਵ ਨਿਯੁਕਤ ਵਾਈਸ ਚਾਂਸਲਰ ਬੀ ਐੱਸ ਘੁੰਮਣ ਸਜਦਾ ਕਰਦੇ ਹੋਏ
ਉਨ੍ਹਾਂ ਕਿਹਾ ਕਈ ਕੰਮ ਅਜਿਹੇ ਹਨ ਜਿਨ੍ਹਾਂ ਲਈ ਕਈ ਨਵੇਂ ਕਾਨੂੰਨ ਬਣਾਏ ਜਾਣਗੇ। ਊਧਮ ਸਿੰਘ ਕਾਲਜ ਚ ਪੜੇ ਵੀ ਸੀ ਨੇ ਕਿਹਾ ਕਿ ਕੋਮਨਰ ਦਾ ਕੰਮ ਪਹਿਲਾ ਹੋਵੇਗਾ ਤੇ ਲਾਚਾਰ ਬੱਚਿਆਂ ਦਾ ਕੰਮ ਸੱਭ ਤੋਂ ਪਹਿਲਾ ਹੋਵੇਗਾ ਮੈ ਇਸ ਯੂਨੀਵਰਸਟੀ ਚ ਪੰਜਾਬੀ ਨੂੰ ਪ੍ਰਮੋਟ ਕਰਨਾ ਹੈ ਕਿਉਂ ਪੰਜਾਬੀ ਯੂਨੀਵਰਸਟੀ ਬਣੀ ਹੀ ਇਸੇ ਲਈ ਹੈ। ਮੇਰੀ ਤਿੰਨ ਸਾਲ ਦੀ ਟੈਨੋਰ ਹੈ ਤੇ ਤੁਸੀਂ ਮੈਨੂੰ ਤਿੰਨ ਸਾਲ ਬਾਦ ਵੀ ਪੁੱਛ ਸਕਦੇ ਹੋ ਕੇ ਤੁਸੀਂ ਕਿ ਕੀਤਾ ਹੈ ਕਿਉਂਕਿ ਮੈ ਆਪ ਆਦਮੀ ਨੂੰ ਵੀ ਹਰ ਸਮੇ ਜਵਾਬ ਦੇਅ ਹਾਂ। ਉਨ੍ਹਾਂ ਨੂੰ ਕਿਹਾ ਕਿ ਪੰਜਾਬੀ ਯੂਨੀਵਰਸਟੀ ਚ ਪੜਿਆ ਵਿਦਿਆਰਥੀ ਨੂੰ ਕੰਮ ਤੇ ਲਾਣ ਦੀ ਕੋਸ਼ਿਸ਼ ਕਰਾਂਗੇ ਪਲੇਸ ਮੈਂਟ ਕਰਵਾਣ ਦੀ ਕੋਸ਼ਿਸ਼ ਕਰਾਂਗੇ। ਤਿੰਨ ਜਨਰੇਨਸ਼ਨ ਦਾ ਜੋ ਫਰਕ ਹੈ ਨੇੜੇ ਕਰਨ ਦੀ ਕੋਸ਼ਿਸ਼ ਕਰ ਗਏ। ਉਨ੍ਹਾਂ ਕਿਹਾ ਕਿ ਡਾਇਸਪੋਰਾ ਵੀ ਸ਼ੁਰੂ ਕਰਨ ਦੀ ਤਜਵੀਜ ਹੈ ਤੇ ਅੰਧਵਿਸ਼ਵਾਸ ਦੂਰ ਕਰਨ ਦੇ ਨਾਲ ਸਾਇੰਸੀ ਮਹੌਲ ਪੈਦਾ ਕਰਾਂਗੇ ਇਸ ਤੋਂ ਇਲਾਵਾ ਪਟਿਆਲਾ ਵਿਚ ਜਿੰਨੀਆਂ ਯੂਨੀਵਰਸਟੀ ਸੱਭ ਨਾਲ ਮਿਲਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਮੇਰੀ ਸੱਭ ਤੋਂ ਵੱਧ ਪਰੋਰਟੀ ਹੋਵੇਗੀ ਕਾਲਜਾਂ ਵਿਚ ਇਕ ਟੀਚਰ ਲਗਾਇਆ ਜਾਵੇ ਜੋ ਯੂਨੀਵਰਸਟੀ ਤੇ ਕਾਲਜ਼ ਇਕ ਸਾਂਝੀ ਕੜੀ ਬਣੇ ਜੋ ਕਾਲਜ਼ ਵਿਚਰਨ ਬਾਰੇ ਜਾਣਕਾਰੀ ਰੱਖੇ ਜਿਸ ਨੂੰ ਮੈ ਆਪ ਵੀ ਜਾ ਕੇ ਚੈਕ ਕਰਾਂਗਾ। ਕਡ਼ੇ ਗਏ ਮੁਲਾਜਮਾ ਦੇ ਸਵਾਲ ਬਾਰੇ ਦਸਿਆ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਰਖਿਆ ਸੀ ਉਨ੍ਹਾਂ ਬਾਰੇ ਓਹੋ ਹੀ ਫੈਸਲਾ ਕਰਨਗੇ। ਸੇਲ੍ਫ਼ ਫੀਨਾਨਕਸ ਸਕੀਮ ਬਾਰੇ ਕਿਹਾ ਕਿ ਮੈਨੂੰ ਦਸੋ ਅਗਰ ਉਸ ਵਿਚ ਕਿਸੇ ਕਿਸਮ ਦੀ ਤਰੁਟੀ ਹੁੰਦੀ ਹੈ ਇਸ ਤੋਂ ਇਲਾਵਾ ਹਰ ਕਾਲਜ ਵਿਚ ਹਰ ਪੱਖੋਂ ਚੈਕਿੰਗ ਵੀ ਕੀਤੀ ਜਾਵੇਗੀ ਜਿਸ ਨੂੰ ਖੁੱਦ ਵੀ ਜਾ ਕੇ ਚੈਕ ਕਰਾਗਾ ਤੇ ਵਾਲਤੁ ਵਾਧੇ ਤੇ ਕਾਟਾ ਮਾਰਿਆ ਜਾਵੇਗਾ। ਉਨ੍ਹਾਂ ਅਖੀਰ ਵਿਚ ਪੰਜਾਬੀ ਯੂਨੀਵਰਸਟੀ ਦਾ ਵੀ ਸੀ ਬਣਾਉਣ ਵਾਲਿਆਂ ਦਾ ਧੰਨਵਾਦ ਵੀ ਕੀਤਾ।