← ਪਿਛੇ ਪਰਤੋ
ਤਿਰੂਵਨੰਤਪੁਰਮ, 13 ਅਗਸਤ, 2017 : ਦੇਸ਼ 'ਚ ਆਨ ਲਾਈਨ ਗੇਮ 'ਬਲੂ ਵ੍ਹੇਲ' 'ਤੇ ਪਾਬੰਦੀ ਲਗਾਉਣ ਲਈ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜੈਯਨ ਨੇ ਸ਼ਨੀਵਾਰ ਨੂੰ ਕੇਂਦਰ ਤੋਂ ਅਪੀਲ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਸਾਡੇ ਦਰਵਾਜ਼ੇ 'ਤੇ ਖੜ੍ਹੇ ਖਤਰੇ ਨੂੰ ਦੇਖਦੇ ਹੋਏ ਮੈਂ ਅਪੀਲ ਕਰਦਾ ਹਾਂ ਕਿ ਪੂਰੇ ਭਾਰਤ 'ਚ ਇਸ ਗੇਮ 'ਤੇ ਪਾਬੰਦੀ ਲਗਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਅਣਮੋਲ ਜ਼ਿੰਦਗੀਆਂ ਬਚ ਸਕਣ। ਵਿਜੈਯਨ ਨੇ ਪੱਤਰ 'ਚ ਕਿਹਾ ਕਿ ਇਹ ਵੀਡੀਓ ਗੇਮ ਨਹੀਂ ਹੈ ਸਗੋਂ ਮੌਤ ਦਾ ਖੇਡ ਹੈ, ਜਿਸ 'ਚ ਪ੍ਰਤੀਯੋਗੀਆਂ ਨੂੰ ਆਤਮ-ਹੱਤਿਆ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ 'ਚ ਆਈ ਖਬਰਾਂ 'ਚ ਪਤਾ ਚੱਲਿਆ ਕਿ ਭਾਰਤ 'ਚ ਇਸ ਗੇਮ ਨਾਲ ਕੁਝ ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਗੇਮ ਦੀ ਲੋਕਪ੍ਰਿਯਤਾ ਵਧ ਰਹੀ ਹੈ।
Total Responses : 188