ਡਾ. ਟੀ ਐਸ ਸਿੱਧੂ
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 12 ਅਗਸਤ, 2017 : ਸਥਾਨਕ ਐਸ ਬੀ ਐਸ ਸਟੇਟ ਟੈਕਨੀਕਲ ਕੈਪਸ ਵਿਖੇ 31 ਅਗਸਤ, 2017 ਤੱਕ ਇੱਕ ਮੈਗਾ ਭਰਤੀ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਰਿਹਾ ਹੈ ਜਿਸ ਵਿੱਚ ਡਿਪਲੋਮਾ ਈ.ਸੀ.ਈ., ਕੰਪਿਊਟਰ ਇੰਜੀ. ,ਇਲੈਕਟ੍ਰੀਕਲ ਇੰਜੀ., ਮਕੈਨੀਕਲ ਇੰਜੀ. ਅਤੇ ਬੀ. ਟੈੱਕ ਈ.ਸੀ.ਈ., ਕੰਪਿਊਟਰ ਇੰਜੀ., ਇਲੈਕਟ੍ਰੀਕਲ ਇੰਜੀ., ਮਕੈਨੀਕਲ ਇੰਜੀ., ਸਿਵਲ, ਕੈਮੀਕਲ ਇੰਜੀ. ਅਤੇ ਬੀ.ਸੀ.ਏ., ਐਮ.ਸੀ.ਏ. ਦੇ ਬੇਰੁਜ਼ਗਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ
ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 40-50 ਦੇ ਕਰੀਬ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੇ ਨੁਮਾਇੰਦੇ ਬੇ-ਰੋਜ਼ਗਾਰ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਪਹੁੰਚ ਰਹੇ ਹਨ, ਜਿਨ੍ਹਾਂ ਵਿਚ ਵਿਪਰੋ, ਕੇਹੀਨੀਫੀ, ਅਤੇ ਕੁਡੌਸ, ਸੀਆਈਆਈਐੱਫ, ਟੈਲੀਕਾਕਰੇਟ, ਸੇਬੀਜ਼ ਵੈਬਮੈਜ, ਏਲਨ ਸਰਵਿਸਿਜ਼, ਯੂਨਾਈਟਿਡ ਗਰੁੱਪ, ਸਵਾਈਪੈਕਬਸ, ਕਰੀਅਰ ਰਾਊਟਰਜ਼, ਐਮ.ਡੀ. ਬਾਇਓਕੋਲਜ਼, ਜੀ.ਐਨ. ਕੰਸਟਰਕਸ਼ਨਜ਼, ਆਦਿ ਇੱਕ ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕਿਆਂ ਲਈ ਇਸ ਸਮਾਗਮ ਵਿਚ ਹਿੱਸਾ ਲੈ ਰਹੇ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੈਗਾ ਰੁਜ਼ਗਾਰ ਪ੍ਰਾਪਤੀ ਮੁਹਿੰਮ ਪੰਜਾਬ ਸਰਕਾਰ ਦੇ 'ਘਰ ਘਰ ਨੌਕਰੀ ਸਕੀਮ' ਅਧੀਨ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ਾਂ ਨੂੰ ਪੂਰਾ ਕਰੇਗੀ