← ਪਿਛੇ ਪਰਤੋ
ਜਗਦੀਸ਼ ਥਿੰਦ ਗੁਰੂਹਰਸਹਾਏ/ਫਿਰੋਜ਼ਪੁਰ, 12 ਅਗਸਤ, 2017 : ਪਿੰਡ ਸੋਹਨਗੜ੍ਹ ਰੱਤੇਵਾਲਾ ਦੇ ਵਸਨੀਕ ਇਕ ਦਲਿਤ ਪਰਿਵਾਰ ਦੇ ਮਕਾਨ ਦੀ ਛੱਤ ਉਸ ਵਕਤ ਡਿੱਗ ਪਈ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਬਾਹਰ ਸੁੱਤੇ ਹੋਏ ਸੀ ਅਤੇ ਪਰਿਵਾਰ ਦਾ ਇਕ ਗੱਭਰੂ ਲੜਕਾ ਜ਼ੋ ਕਿ ਟੈਲੀਵਿਜਨ ਦੇਖਣ ਤੋਂ ਬਾਅਦ ਕੁਝ ਮਿੰਟ ਪਹਿਲਾਂ ਕਮਰੇ ਤੋਂ ਬਾਹਰ ਆਇਆ ਸੀ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ। ਲਾਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਸੋਹਨਗੜ੍ਹ ਰੱਤੇਵਾਲਾ ਤਹਿਸੀਲ ਗੁਰੂਹਰਸਹਾਏ ਰਾਏ ਸਿੱਖ ਜਾਤੀ ਨਾਲ ਸਬੰਧ ਰੱਖਦਾ ਗਰੀਬ ਵਿਅਕਤੀ ਹੈ। ਇਸ ਨੇ ਜ਼ੋ ਕਮਰਾ ਬਣਾਇਆ ਹੋਇਆ ਸੀ ਮੀਂਹ ਪੈਣ ਬਾਅਦ ਇਸਦੀ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਸਨ। ਰਾਤ ਸਮੇਂ ਜਦੋਂ ਉਨ੍ਹਾਂ ਦਾ ਲੜਕਾ ਗੁਰਜੀਤ ਸਿੰਘ ਕਮਰੇ ਅੰਦਰ ਟੈਲੀਵਿਜਨ ਦੇਖ ਰਿਹਾ ਸੀ ਤਾਂ ਉਸਦੀ ਮਾਂ ਨੇ ਉਸਨੂੰ ਇਹ ਕਹਿ ਕੇ ਬਾਹਰ ਬੁਲਾ ਲਿਆ ਕਿ ਗਰਮੀ ਵਿੱਚ ਤੂੰ ਅੰਦਰ ਕੀ ਕਰ ਰਿਹਾ ਹੈ। ਮਾਂ ਨੂੰ ਸ਼ਾਇਦ ਕਮਰੇ ਦੀ ਹਾਲਤ ਦਾ ਅਹਿਸਾਸ ਹੋਣ ਕਾਰਨ ਉਸਨੂੰ ਛੱਤ ਡਿੱਗਣ ਦਾ ਖਦਸ਼ਾ ਜਾਪ ਰਿਹਾ ਸੀ। ਇਸ ਪਰਿਵਾਰ ਨੇ ਜਿਲਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਰੈਣ ਬਸੇਰਾ ਬਣਾਉਣ ਲਈ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇ।
Total Responses : 939