ਕਾਠਮੰਡੂ, 12 ਅਗਸਤ, 2017 : ਨੇਪਾਲ ਦੇ ਕਈ ਜ਼ਿਲਿਆਂ 'ਚ ਲਗਾਤਾਰ ਵਰਖਾ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 36 ਲੋਕ ਮਾਰੇ ਗਏ ਅਤੇ 100 ਤੋਂ ਜ਼ਿਆਦਾ ਲੋਕ ਪਲਾਇਨ ਕਰ ਚੁੱਕੇ ਹਨ। ਗ੍ਰਹਿ ਮੰਤਰਾਲੇ ਮੁਤਾਬਕ ਦੱਖਣੀ ਨੇਪਾਲ ਦੇ ਸੁੰਸਾਰੀ ਜ਼ਿਲੇ 'ਚ 7 ਲੋਕ ਮਾਰੇ ਗਏ ਹਨ। ਸੰਧੁਲੀ ਜ਼ਿਲੇ 'ਚ ਚਾਰ, ਝਾਪਾ 'ਚ ਚਾਰ, ਬਾਂਕੇ, ਮੋਰਾਂਗ ਅਤੇ ਪੰਛਤਰ ਜ਼ਿਲਿਆਂ 'ਚ ਤਿੰਨ-ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਲੋਕਾਂ ਦੀ ਮੌਤ ਵੱਖ-ਵੱਖ ਜ਼ਿਲਿਆਂ 'ਚ ਹੋਈ ਹੈ।
ਦਿ ਹਿਮਾਲਿਅਨ ਟਾਈਮਜ਼ ਨੇ ਮੰਤਰਾਲੇ ਦੇ ਬੁਲਾਰੇ ਸੰਯੁਕਤ ਸਕੱਤਰ ਦੀਪਕ ਕਾਫਲੇ ਨੂੰ ਇਹ ਕਿਹਾ ਕਿ ਮੋਰਾਂਗ ਜ਼ਿਲੇ ਦੇ ਸੁੰਦਰ ਹਰੈਂਚਾ 'ਚ ਹੜ੍ਹ ਕਾਰਨ ਘੱਟੋ-ਘੱਟ ਤਿੰਨ ਬਜ਼ੁਰਗ ਲਾਪਤਾ ਹੋ ਗਏ। ਉਨ੍ਹਾਂ ਨੇ ਕਿਹਾ ਕਿ ਸੁੰਸਾਰੀ 'ਚ ਖਤਰੇ ਦੇ ਨਿਸ਼ਾਨ ਤੱਕ ਪੁੱਜੀਆਂ ਲਹਿਰਾਂ ਨਾਲ 6 ਲਾਸ਼ਾਂ ਬਾਹਰ ਨਿਕਲ ਗਈਆਂ ਜਦੋਂ ਕਿ ਸੈਂਕੜੇ ਪਰਿਵਾਰ ਪਲਾਇਨ ਕਰ ਚੁੱਕੇ ਹਨ। ਝਾਪਾ, ਮੋਰਾਂਗ ਸੁੰਸਾਰੀ, ਸਪਤਾਰੀ, ਸਿਰਾਹਾ, ਸਰਲਾਹੀ, ਰੌਤਾਹਤ, ਬਾਂਕੇ, ਬਰਦੀਆ ਅਤੇ ਡਾਂਗ ਹੜ੍ਹ ਕਾਰਨ ਸਾਰੇ ਪ੍ਰਭਾਵਿਤ ਹੋਏ ਹਨ। ਮੋਰਾਂਗ 'ਚ ਸੈਂਕੜੇ ਘਰ ਪਾਣੀ 'ਚ ਡੁੱਬ ਗਏ। ਬਿਰਾਟਨਗਰ ਹਵਾਈ ਅੱਡੇ 'ਤੇ ਹੜ੍ਹ ਦਾ ਪਾਣੀ ਦਾਖਲ ਹੋਣ ਕਾਰਨ ਉਸ ਨੂੰ ਬੰਦ ਕਰ ਦਿੱਤਾ ਗਿਆ।
ਮੰਤਰਾਲੇ ਮੁਤਾਬਕ ਸਰਕਾਰ ਨੇ ਨੇਪਾਲ ਪੁਲਿਸ, ਨੇਪਾਲੀ ਫੌਜ ਅਤੇ ਹਥਿਆਰਬੰਦ ਪੁਲਸ ਫੋਰਸ (ਏ. ਪੀ. ਐਫ) ਨੂੰ ਬਚਾਅ ਮੁਹਿੰਮ ਅਤੇ ਰਾਹਤ ਕਾਰਜ 'ਚ ਲਗਾਇਆ ਹੈ।