ਟੋਕੀਓ, 12 ਅਗਸਤ, 2017 : ਨਾਰਥ ਕੋਰੀਆ ਵਲੋਂ ਪ੍ਰਸ਼ਾਂਤ ਮਹਾਸਾਗਰ ਦੇ ਪੱਛਮੀ ਹਿੱਸੇ 'ਚ ਸਥਿਤ ਗੁਆਮ ਦੀਪ 'ਤੇ ਬੈਲੇਸਟਿਕ ਮਿਜ਼ਾਈਲਾਂ ਦਾਗਣ ਦੀ ਧਮਕੀ ਤੋਂ ਬਾਅਦ ਜਾਪਾਨ ਆਪਣੀ ਸਰਹੱਦ 'ਤੇ ਪੈਟ੍ਰਿਅਟ ਮਿਜ਼ਾਈਲ ਰੱਖਿਆ ਪ੍ਰਣਾਲੀ ਤਾਇਨਾਤ ਕਰ ਰਿਹਾ ਹੈ। ਇਹ ਖੇਤਰ ਪ੍ਰਸ਼ਾਸਨਿਕ ਤੌਰ 'ਤੇ ਸੰਯੁਕਤ ਰਾਸ਼ਟਰ ਅਮਰੀਕਾ ਦੇ ਅਧੀਨ ਹੈ।
ਅਮਰੀਕਾ ਅਤੇ ਨਾਰਥ ਕੋਰੀਆ ਵਿਚਾਲੇ ਜ਼ੁਬਾਨੀ ਜੰਗ ਵਧਣ ਨਾਲ ਖੇਤਰੀ ਤਣਾਅ ਵਧਿਆ ਹੈ। ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਅਮਰੀਕਾ ਖਿਲਾਫ ਕੋਈ ਵੀ ਢੁੱਕਵੀਂ ਕਾਰਵਾਈ ਕੀਤੀ ਤਾਂ ਉਸ ਨੂੰ 'ਸੱਚ 'ਚ ਪਛਤਾਉਣਾ' ਪਵੇਗਾ। ਜਾਪਾਨ ਦੇ ਸਰਕਾਰੀ ਪ੍ਰਸਾਰਣਕਰਤਾ ਐਨ. ਐਚ. ਕੇ. ਨੇ ਕਿਹਾ ਕਿ ਜਾਪਾਨੀ ਰੱਖਿਆ ਮੰਤਰਾਲੇ ਪੱਛਮੀ ਜਾਪਾਨ 'ਚ ਸ਼ਿਮਾਨੇ, ਹਿਰੋਸ਼ਿਮਾ ਅਤੇ ਕੋਚੀ 'ਚ ਪੈਟ੍ਰੀਅਟ ਐਡਵਾਂਸਡ ਕੈਪੇਬਿਲਟੀ-3 (ਪੀ.ਏ.ਸੀ.-3) ਪ੍ਰਣਾਲੀ ਤਾਇਨਾਤ ਕਰਨਾ ਸ਼ੁਰੂ ਕਰ ਚੁੱਕਾ ਹੈ ਅਤੇ ਛੇਤੀ ਹੀ ਆਪਣੇ ਗੁਆਂਢੀ ਏਹਿਮੇ 'ਚ ਵੀ ਮਿਜ਼ਾਈਲ ਰੋਕੂ ਪ੍ਰਣਾਲੀ ਤਾਇਨਾਤ ਕਰੇਗਾ। ਨਾਰਥ ਕੋਰੀਆ ਨੇ ਧਮਕੀ ਦਿੱਤੀ ਹੈ ਕਿ ਇਹ ਉਨ੍ਹਾਂ ਦੀਆਂ ਮਿਜ਼ਾਈਲਾਂ ਦੇ ਰਸਤੇ 'ਚ ਆ ਸਕਦੀ ਹੈ।
ਸਥਾਨਕ ਟੀ.ਵੀ. ਚੈਨਲਾਂ 'ਚ ਸਵੇਰ ਹੋਣ ਤੋਂ ਪਹਿਲਾਂ ਕੋਚੀ 'ਚ ਜਾਪਾਨੀ ਅੱਡੇ 'ਤੇ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਪ੍ਰਣਾਲੀ ਲਈ ਲਾਂਚਰ ਅਤੇ ਹੋਰ ਯੰਤਰ ਲਿਆਉਂਦੇ ਹੋਏ ਫੌਜ ਦੇ ਵਾਹਨ ਨਜ਼ਰ ਆ ਰਹੇ ਹਨ। ਹਾਲਾਂਕਿ ਇਨ੍ਹਾਂ ਖਬਰਾਂ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ, ਜਦੋਂ ਕਿ ਜਾਪਾਨ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਨਾਰਥ ਕੋਰੀਆ ਦੀਆਂ ਮਿਜ਼ਾਈਲਾਂ ਜਾਂ ਰਾਕਟਾਂ ਦਾ ਉਸ ਦੇ ਖੇਤਰ 'ਤੇ ਹਮਲਾ ਕਰਨ ਦਾ ਖਤਰਾ ਹੋਵੇਗਾ ਤਾਂ ਉਹ ਉਨ੍ਹਾਂ ਨੂੰ ਢੇਰ ਕਰ ਦੇਵੇਗਾ।
ਕਿਓਦੋ ਨਿਊਜ਼ ਕਮੇਟੀ ਨੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਸਰਕਾਰ ਨੂੰ ਸ਼ਨੀਵਾਰ ਸਵੇਰ ਤੱਕ ਪੱਛਮੀ ਜਾਪਾਨ 'ਚ ਪ੍ਰਣਾਲੀ ਦੀ ਤਾਇਨਾਤੀ ਦਾ ਕੰਮ ਪੂਰਾ ਕਰਨ ਦੀ ਉਮੀਦ ਹੈ, ਸ਼ੁਰੂਆਤੀ ਹਫਤੇ 'ਚ ਜਾਪਾਨ ਦੇ ਮੁੱਖ ਸਰਕਾਰੀ ਬੁਲਾਰੇ ਯੋਸ਼ਿਹਿਦੇ ਸੁਗਾ ਨੇ ਸੀ ਕਿ ਜਾਪਾਨ, ਨਾਰਥ ਕੋਰੀਆ ਦੇ ਉਕਸਾਵੇ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਦੇਸ਼ ਦੀ ਫੌਜ ਜ਼ਰੂਰੀ ਕਦਮ ਚੁੱਕੇਗੀ।
ਹਾਲਾਂਕਿ ਸਾਲ 2009 'ਚ ਵੀ ਕੋਰੀਆਈ ਰਾਕੇਟ ਬਿਨਾਂ ਕਿਸੇ ਘਟਨਾ ਦੇ ਜਾਪਾਨ ਦੇ ਖੇਤਰ ਤੋਂ ਲੰਘਿਆ ਸੀ, ਉਸ ਵੇਲੇ ਵੀ ਨਾਰਥ ਕੋਰੀਆ ਨੇ ਕਿਹਾ ਸੀ ਕਿ ਉਹ ਦੂਰਸੰਚਾਰ ਉਪਗ੍ਰਹਿ ਦਾ ਪ੍ਰੀਖਣ ਕਰ ਰਿਹਾ ਹੈ, ਪਰ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਦਾ ਮੰਨਣਾ ਹੈ ਕਿ ਨਾਰਥ ਕੋਰੀਆ ਅਤਮਹਾਦੀਪ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕਰ ਰਿਹਾ ਸੀ।