ਸ਼੍ਰੀਨਗਰ, 12 ਅਗਸਤ, 2017 : ਭਾਰਤੀ ਫੌਜ ਨੇ ਕਸ਼ਮੀਰ 'ਚ ਵਾਟੇਂਡ ਅੱਤਵਾਦੀਆਂ ਦੇ ਪੋਸਟਰ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਅੱਤਵਾਦੀਆਂ 'ਤੇ ਲੱਖਾਂ ਦੇ ਇਨਾਮ ਵੀ ਰੱਖੇ ਗਏ ਹਨ। ਇਨ੍ਹਾਂ ਬਾਰੇ 'ਚ ਸੂਚਨਾ ਦੇਣ ਵਾਲੇ ਅਤੇ ਇਨ੍ਹਾਂ ਨੂੰ ਫੜ੍ਹਨ ਵਾਲੇ ਨੂੰ ਫੌਜ ਇਨਾਮ ਨਾਲ ਸਨਮਾਨਿਤ ਕਰੇਗੀ। ਕਸ਼ਮੀਰ 'ਚ ਜਾਰੀ ਪੋਸਟਰਾਂ 'ਚ ਅੱਤਵਾਦੀ ਉਮਰ ਨਜ਼ਰੀ ਨਾਇਕ, ਸ਼ੌਕਤ ਅਹਿਮਦ ਕੁਮਾਰ, ਉਬੈਦ ਸ਼ਫੀ ਮੱਲਾਹ ਅਤੇ ਆਦਿਲ ਅਹਿਮਦ ਮੱਲਿਕ ਦੇ ਨਾਮ ਨਾਲ ਮਸ਼ਹੂਰ ਹਨ। ਇਨ੍ਹਾਂ ਦੇ ਪੋਸਟਰ ਜਗ੍ਹਾ-ਜਗ੍ਹਾ 'ਤੇ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਫੌਜ ਨੇ ਕਸ਼ਮੀਰ ਘਾਟੀ 'ਚ ਅਪਰੇਸ਼ਨ ਆਲ-ਆਊਟ ਚਲਾਇਆ ਹੈ। ਹੁਣ ਤੱਕ ਫੌਜ ਨੇ 100 ਤੋਂ ਵੱਧ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ਹੈ। ਜਿਨ੍ਹਾਂ 'ਚ ਮੋਸਟ-ਵਾਟੇਂਡ ਅੱਤਵਾਦੀ ਵੀ ਸ਼ਾਮਲ ਹਨ। ਬੁਰਹਾਨ ਵਾਨੀ ਗਰੁੱਪ ਦੇ ਲੱਗਭਗ ਸਾਰੇ ਅੱਤਵਾਦੀਆਂ ਨੂੰ ਖਤਮ ਕਰਨ 'ਚ ਫੌਜ ਕਾਮਯਾਬ ਰਹੀ ਹੈ। ਅਬੁ ਦੁਜਾਨਾ ਅਤੇ ਬਸ਼ੀਰ ਲਸ਼ਕਰੀ ਤੋਂ ਬਾਅਦ ਜਾਕਿਰ ਮੂਸਾ ਦੀ ਵੀ ਭਾਲ ਕੀਤੀ ਜਾ ਰਹੀ ਹੈ। ਫੌਜ ਨੇ ਬੀਤੇ ਦਿਨ ਮੂਸਾ ਨੂੰ ਉਸ ਦੇ ਪਿੰਡ 'ਚ ਘੇਰ ਲਿਆ ਸੀ ਪਰ ਮੌਕੇ ਦਾ ਫਾਇਦਾ ਚੁੱਕ ਕੇ ਅੱਤਵਾਦੀ ਭੱਜਣ 'ਚ ਕਾਮਯਾਬ ਰਿਹਾ ਹੈ।