ਜੀ ਐਸ ਪੰਨੂ
ਪਟਿਆਲਾ, 12 ਅਗਸਤ, 2017 : ਪਟਿਆਲਾਂ ਸ਼ਹਿਰ ਵਿੱਚ ਉਜਾਲਾ ਸਕੀਮ ਦਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕੇਦਰ ਸਰਕਾਰ ਦੇ ਊਰਜਾ ਮੰਤਰਾਲੇ ਵੱਲੋ ਸੁਰੂ ਕੀਤੀ ਬਿਜਲੀ ਬਚਾਉ ਸਕੀਮ ਤਹਿਤ ਬਿਜਲੀ ਨਿਗਮ ਦੇ ਬਡੂੰਗਰ ਵਿਖੇ ਸਥਿਤ ਟੈਕਨੀਕਲ ਟਰੇਨਿਗ ਸੇਟਰ ਪਟਿਆਲਾ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਬਿਜਲੀ ਬਚਾਉ ਸਰਵਿਸ ਲਿਮਟਿਡ ਦੁਆਰਾ ਮਿਲ ਕੇ ਸ਼ੁਰੂ ਕੀਤੀ ਦਾ ਰਸਮੀ ਉਦਘਾਟਨ ਕੀਤਾ। ਇਸ ਸਕੀਮ ਤਹਿਤ ਖਪਤਕਾਰਾਂ ਨੂੰ 9 ਵਾਟ ਦਾ ਐਲ.ਈ.ਡੀ. ਬੱਲਬ 70 ਰੁਪਏ 'ਚ, 20 ਵਾਟ ਦੀ ਟਿਊਬ ਲਾਈਟ 220 ਰੁਪਏ ਅਤੇ 50 ਵਾਟ ਦਾ ਫਾਈਵ ਸਟਾਰ ਰੇਟਿੰਗ ਸੀਲਿੰਗ ਫੈਨ 1200 ਰੁਪਏ ਵਿੱਚ ਉਪਲਬਧ ਹੋਵੇਗਾ ਤੇ ਉਜਾਲਾ ਸਕੀਮ ਨਾਲ ਖਪਤਕਾਰ ਨੂੰ ਸਾਲਾਨਾ 9000 ਰੁਪਏ ਲਾਭ ਤੇ ਪੰਜਾਬ ਵਿੱਚ ਹਰੇਕ ਸਾਲ 600 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ।
ਸ਼੍ਰੀਮਤੀ ਪਰਨੀਤ ਕੌਰ ਨੇ ਰਸਮੀ ਉਦਘਾਟਨ ਤੇ ਕਿਹਾ ਕਿ ਪਟਿਆਲਾ ਵਿੱਚ ਇਸ ਸਕੀਮ ਦੇ ਲਾਗੁ ਹੋਣ ਨਾਲ ਸਟਰੀਟ ਲਾਇਟਾਂ ਤੇ ਐਲ.ਈ.ਡੀ. ਉਪਰਕਨ ਵਰਤੋ ਵਿੱਚ ਲਿਆਦੇ ਜਾਣਗੇ, ਬਿਜਲੀ ਦੀ ਬੱਚਤ ਦੇ ਨਾਲ-ਨਾਲ ਰਵਾਇਤੀ ਬੱਲਬਾਂ ਕਾਰਨ ਹੁੰਦੇ ਵਾਤਾਵਰਣ ਪ੍ਰਦੂਸ਼ਿਤ ਨੂੰ ਵੀ ਠੱਲ ਪਵੇਗੀ ਤੇ ਸਕੀਮ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਉਹਨਾ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਕੀਮ ਨੂੰ ਪੰਜਾਬ ਦੇ ਪਿੰਡਾ ਤੇ ਕਸਬਆਿਂ ਵਿੱਚ ਵੀ ਲਾਗੁ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਬਚਤ ਅਤੇ ਆਪਣੇ ਖਰਚੇ ਵਿੱਚ ਕਮੀ ਕਰਨ ਲਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਬਿਜਲੀ ਨਿਗਮ ਦੇ ਸੀ.ਐਮ.ਡੀ ਸ੍ਰੀ ਏ.ਵੈਣੁ ਪ੍ਰਸਾਦ ਨੇ ਕਿਹਾ ਕਿ ਇਸ ਸਕੀਮ ਦੇ ਲਾਗੁ ਹੋਣ ਨਾਲ ਪਿੰਡਾ ਅਤੇ ਸ਼ਹਿਰੀ ਖਪਤਕਾਰਾਂ ਦੇ ਬਿਜਲੀ ਖਰਚੇ 'ਚ 5੦% ਫੀਸਦੀ ਕਟੌਤੀ ਹੋਵੇਗੀ।ਉਹਨਾ ਕਿਹਾ ਕਿ ਭਾਵੇ ਪੰਜਾਬ ਪਹਿਲਾ ਹੀ ਵਾਧੂ ਬਿਜਲੀ ਵਾਲਾ ਸੂਬਾ ਬਣ ਚੁੱਕਾ ਹੈ ਇਸ ਸਕੀਮ ਦੇ ਲਾਗੁ ਹੋਣ ਨਾਲ ਬਿਜਲੀ ਦੀ ਹੋਰ ਬਚਤ ਹੋਵੇਗੀ ਤੇ ਬਿਜਲੀ ਉਤਪਾਦਨ ਦਾ ਖਰਚਾਂ ਵੀ ਘੱਟ ਹੋਵੇਗਾ। ਸ੍ਰੀ ਨਿਤਨ ਭੱਟ ਰਿਜੀਨਲ ਮੈਨੇਜਰ ਈ.ਈ.ਐਸ.ਆਈ ਨੇ ਦੱਸਿਆਂ ਕਿ ਸਤਬੰਰ ਮਹੀਨੇ ਦੇ ਦੂਜੇ ਹਫਤੇ ਤੋ ਉਜਾਲਾ ਸਕੀਮ ਨੂੰ ਪੰਜਾਬ ਦੇ ਪਿੰਡਾ ਵਿੱਚ ਲਾਗੁ ਕਰਨ ਸਬੰਧੀ ਜ਼ੋਰਦਾਰ ਮੁਹਿੰਮ ਲਾਗੁ ਕੀਤੀ ਜਾਵੇਗੀ। ਡਾਇਰੈਕਟਰ ਪ੍ਰੰਬਧਕੀ ਸ੍ਰੀ ਆਰ.ਪੀ ਪਾਡਵ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਇਸ ਸਕੀਮ ਸਬੰਧੀ ਚਾਨਣਾ ਪਾਇਆ। ਸਮਾਗਮ ਵਿੱਚ ਸ੍ਰੀ ਕੇ.ਕੇ. ਸਰਮਾਂ ਚੈਅਰਮੇਨ ਪੀ.ਆਰ.ਟੀ.ਸੀ, ਸ੍ਰੀ ਅਮਿਰਤਪਾਲ ਸਿੰਘ ਸੇਖੋ ਉ.ਐਸ.ਡੀ ਮੁੱਖ ਮੰਤਰੀ ਪੰਜਾਬ, ਬਲਾਕ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਰੇਸ਼ ਦੁੱਗਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਡਾਇਰੈਕਟਰ ਵਿੱਤ ਐਸ.ਸੀ .ਅਰੋੜਾ,ਡਾਇਰੈਕਟਰ ਜਨਰੇਸ਼ਨ ਇੰਜ:ਐਮ.ਆਰ.ਪਰਹਾਰ,ਇੰਜ: ਉ.ਪੀ.ਗਰਗ ਡਾਇਰੈਕਟਰ ਵਣਜ਼,ਇੰਜ: ਐਨ.ਕੇ.ਸਰਮਾ ਡਾਇਰੈਕਟਰ ਵੰਡ ਸਮੇਤ ਕਈ ਵਿਭਾਗਾ ਦੇ ਮੁੱਖੀ ਤੇ ਅਫਸਰ ਹਾਜਰ ਸਨ।