ਤਰਸੇਮ ਸਿੰਘ ਨੂੰ ਏ.ਐਸ.ਆਈ ਬਣਨ 'ਤੇ ਤਰੱਕੀ ਦਾ ਬੈਜ ਲਗਾਉਂਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਿਲ ।
ਐਸ.ਏ.ਐਸ ਨਗਰ, 12 ਅਗਸਤ, 2017 : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫੇਜ਼-1 ਦੇ ਥਾਣੇ ਵਿਚ ਸ਼ਾਨਦਾਰ ਪੁਲਿਸ ਸੇਵਾਵਾਂ ਨਿਭਾ ਰਹੇ ਹੌਲਦਾਰ ਤਰਸੇਮ ਸਿੰਘ ਨੂੰ ਤਰੱਕੀ ਦੇ ਕੇ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਬਣਾਇਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁੱਖੀ ਕੁਲਦੀਪ ਸਿੰਘ ਚਾਹਿਲ ਵੱਲੋਂ ਸ੍ਰੀ ਤਰਸੇਮ ਸਿੰਘ ਨੂੰ ਤਰੱਕੀ ਦਾ ਬੈਜ ਆਪਣੇ ਦਫਤਰ ਵਿਖੇ ਲਗਾਇਆ ਗਿਆ। ਜਿਥੇ ਚਾਹਿਲ ਨੇ ਉਨ੍ਹਾਂ ਨੂੰ ਤਰੱਕੀ ਦੀ ਵਧਾਈ ਵੀ ਦਿੱਤੀ ਉਥੇ ਉਨ੍ਹਾਂ ਨੂੰ ਹੋਰ ਲਗਣ ਅਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ।
ਵਰਨਣਯੋਗ ਹੈ ਕਿ ਤਰਸੇਮ ਸਿੰਘ ਸ਼ਹੀਦ ਪਰਿਵਾਰ ਵਿਚੋਂ ਹਨ ਉਨ੍ਹਾਂ ਦੇ ਪਿਤਾ ਸਰਦਾਰ ਮੋਹਨ ਸਿੰਘ ਜੋ ਕਿ ਪੁਲਿਸ ਵਿਚ ਹੌਲਦਾਰ ਸਨ ਪਿੰਡ ਬੰਬਾਨੀ (ਰੋਪੜ) ਵਿਖੇ ਅਤਿਵਾਦੀਆਂ ਨੇ ਪੁਲਿਸ ਪਾਰਟੀ ਤੇ ਘਾਤ ਲਗਾਕੇ ਕੀਤੇ ਹਮਲੇ ਵਿਚ ਸ਼ਹੀਦ ਕਰ ਦਿੱਤੇ ਸਨ।