ਜੀ ਐਸ ਪੰਨੂ
ਪਟਿਆਲਾ, 12 ਅਗਸਤ, 2017 : ਪਟਿਆਲਾ ਸਹਿਰ ਵਿੱਚ ਊਰਜਾ ਪ੍ਰਵੀਨਤਾ ਲਿਆਉਣ ਲਈ ਉਜਾਲਾ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਊਰਜਾ ਮੰਤਰਾਲੇ ਅਧੀਨ ਕੰਮ. ਕਰ ਰਹੀ ਐਨਰਜੀ ਐਫੀ ਸੀ ਐਂਸੀ ਸਰਵਿਸ ਲਿਮਟਿਡ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨਾਲ ਮਿਲਕੇ "ਉੱਨਤ ਜੀਵਨ" ਸਕੀਮ ਸਬੰਧੀ ਪਟਿਆਲਾ ਵਿਖੇ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਮਹਾਰਾਣੀ ਪ੍ਰਨੀਤ ਕੋਰ,ਸਾਬਕਾ ਕੇੱਦਰੀ ਵਿਦੇਸ ਰਾਜ ਮੰਤਰੀ ਕੱਲ ਨੂੰ 11 ਵਜੇ ਪਾਵਰ ਕਾਮ ਦਫਤਰ ਟੀ ਟੀ ਆਈ ਵਿਖੇ ਨੇੜੇ ਬੰਡੂਗਰ ਹੋਣ ਜਾ ਰਿਹਾ ਹੈ। ਇਹ ਕੇਂਦਰ ਅਦਾਰੇ ਨਾਲ ਮਿਲਕੇ ਉਜਾਲਾ ਸਕੀਮ ਅਧੀਨ ਪਾਵਰ ਕਾਮ ਦੇ ਹਰ ਖਪਤਕਾਰ ਨੂੰ 10 ਬਲਵ 10 ਟਿਊਬਾਂ 5 ਐਲ ਸੀ ਡੀ ਪੱਖੇ ਊਰਜਾ ਪ੍ਰਵੀਨਤਾ ਲਿਆਉਣ ਲਈ ਉਜਾਲਾ ਸਕੀਮ ਅਧੀਨ ਪਟਿਆਲਾ ਸ਼ਹਿਰ ਦੇ ਹਰ ਖਪਤਕਾਰ ਨੂੰ ਦਿੱਤੇ ਜਾਣਗੇ। ਏਥੇ ਇਹ ਦੱਸਣ ਯੋਗ ਹੈ ਕਿ ਇਹ ਸਪੱਸਟ ਨਹੀਂ ਕੀਤਾ ਗਿਆ ਕਿ ਇਹ ਖਪਤਕਾਰ ਨੂੰ ਕਿਸ ਦਿਨ ਤੋਂ ਜਾ ਕਿਸ ਤਰੀਖ ਤੋਂ ਦੇਣੇ ਸ਼ੁਰੂ ਕੀਤੇ ਜਾਣਗੇ ਤੇ ਬਲਬ, ਟਿਊਬਾਂ ਪੱਖੇ ਕਿੰਨੀ ਕਪੈਸਟੀ ਦੇ ਹੋਣਗੇ ਜਾ ਜਿਨ੍ਹਾਂ ਘਰਾਂ ਵਿਚ ਇਹ ਸਮਾਨ ਲੱਗਣ ਦੀ ਵਿਵਸਥਾ ਹੀ ਨਹੀਂ ਰੱਖੀ ਗਈ ਕਿ ਇਹ ਉਨ੍ਹਾਂ ਖਪਤਕਾਰਾਂ ਨੂੰ ਵੀ ਦਿੱਤਾ ਜਾਣਗੇ । ਇਸ ਦੀ ਵੰਡ ਕਿਸ ਤਰੀਕੇ ਨਾਲ ਕੀਤੀ ਜਾਵੇਗੀ। ਇਸ ਉਦਘਾਟਨ ਸਮਾਰੋਹ ਵਿਚ ਪੀ.ਐਸ.ਪੀ.ਸੀ.ਐਲ ਸੀ.ਐਮ.ਡੀ ਸ੍ਰੀ ਏ.ਵੈਨੁ ਪ੍ਰਸਾਦ ਗੈਸਟ ਆਫ ਆਨਰਜ. ਹੋਣਗੇ, ਪਾਵਰਕਾਮ ਦੇ ਸਾਰੇ ਡਾਇਰੇਕਟਰ ਵੀ ਸਹਿਯੋਗ ਦੇਣਗੇ।