ਜੀ ਐਸ ਪੰਨੂ
ਪਟਿਆਲਾ, 10 ਅਗਸਤ, 2017 : ਕਦੇ ਸੁਣਿਆ ਸੀ ਕਿ ਦਿੱਲੀ ਜਾ ਹੋਰ ਹਵਾਈ ਅੱਡਿਆ ਤੇ ਵਿਦੇਸ਼ੀਆਂ ਦੇ ਬੰਦ ਪਏ ਸੂਟਕੇਸਾਂ, ਬੇਗਜ ਵਿੱਚੋ ਵਿਦੇਸ਼ੀਆਂ ਦਾ ਸਾਮਾਨਗ਼ੈਬ ਹੋ ਜਾਂਦਾ ਹੈ ਤੇ ਆਪਾ ਜੇ ਅੱਜ ਕੱਲ ਦੀ ਤਰਜ ਤੇ ਵਾਲ ਕੱਟਣ ਵਾਲੀਆਂ ਘਟਨਾਵਾਂ ਵਾਂਗੂ ਮੰਨ ਲਈਏ ਤਾ ਸੱਚ ਹੀ ਲਗੇਗਾਕੇ ਬੰਦ ਪਿਆ ਸਾਮਾਨ ਕਿਵੇਂ ਨਿਕਲ ਜਾਂਦਾ ਹੈ ਪਰ ਇਹ ਹਕੀਕਤ ਹੈ ਕਿ ਵਿਦੇਸ਼ੀਆਂ ਦਾ ਦਿੱਲੀ ਵਰਗੇ ਹਵਾਈ ਅੱਡੇਆ ਤੇ ਸ਼ੁਰੂ ਸ਼ੁਰੂਵਿਚ ਵਿਦੇਸ਼ੀਆਂ ਦਾ ਸਾਮਾਨ ਇਨਾ ਕੁ ਕੱਢ ਲਿਆ ਜਾਂਦਾ ਸੀ ਕਿ ਕੋਈ ਬਦੇਸੀ ਇਨੇ ਕੁ ਸਾਮਾਨ ਨੂੰ ਲੈਣ ਜਾਣ ਲਈ ਜਾ ਸ਼ਕਾਇਤ ਲਿਖਵਾਣ ਲਈ ਨਹੀਂ ਜਾਂਦਾ ਸੀ ਕਿਉਂ ਕਿ ਜਿੰਨੇ ਦਾ ਸਮਾਨ ਹੁੰਦਾ ਉਸ ਤੋਂ ਦੁਗਣੇ ਉਸ ਦੇ ਸਮਾਨ ਲੈਣ ਜਾ ਪੁਲਿਸ ਤਕ ਪਹੁੱਚ ਕਰਨ ਲਈ ਲੱਗ ਜਾਂਦੇ ਸਨ। ਇਸੇ ਤਰਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਇਕ ਵੀਡੀਓ ਇਕ ਬਦੇਸੀ ਪਰ ਭਾਰਤੀ ਮੂਲ ਦੇ ਬਦੇਸੀ ਨੇਪਾਈ ਹੈ ਉਸ ਨੇ ਪੰਜਾਬੀਆਂ ਨੂੰ ਤੇ ਮੀਡੀਆ ਨੂੰ ਤੇ ਖਾਸ ਕਰਕੇ ਅਮ੍ਰਿਤਸਰ ਦੀ ਪਵਿੱਤਰਤਾ ਬਰਕਰਾਰ ਰੱਖਣ ਦੀ ਗੁਜਾਰਸ ਕੀਤੀ ਹੈ ਤੇ ਕਿਹਾ ਹੈ ਕਿ ਵਿਦੇਸ਼ੀਆਂ ਦਾ ਸਮਾਨ ਅਮ੍ਰਿਤਸਰ ਹਵਾਈ ਅੱਡੇ ਤੇ ਦਿੱਲੀ ਹਵਾਈ ਅੱਡੇ ਦੀ ਤਰਾਂ ਬੰਦ ਪਏ ਸੂਟ ਕੇਸਾਂਵਿੱਚੋ ਨਿਕਲ ਜਾਂਦਾ ਹੈ ਕਿ ਜੇਕਰ ਅਸੀਂ ਉਸ ਨੂੰ ਵਾਪਿਸ ਲੈਣ ਜਾਈਏ ਤੇ ਦੁਗਣਾ ਖਰਚ ਤੇ ਖਾਮ ਖਾ ਦੀ ਪੁਲਿਸ ਸਿਰ ਦਰਦੀ ਮਿਲਜਾਂਦੀ ਹੈ ਜਿਸ ਨਾਲ ਅਸੀਂ ਖੱਜਲ ਖੁਆਰ ਜਾਂਦਾ ਹੁੰਦੇ ਹਾਂ ।
ਵੀਡੀਓ ਵਿਚ ਦਸਿਆ ਗਿਆ ਹੈ ਕਿ ਮੀਡੀਆ ਇਸ ਤਰਕ ਨੂੰ ਦਸੇ ਤੇ ਸਹੀ ਪਹੁੰਚ ਕਰੇ ਤਾ ਜੋ ਅਸਲੀਅਤ ਜਾਹਰ ਹੋ ਸਕੇ ਤੇ ਇਸ ਦਾ ਸਮਾਧਾਨ ਕੀਤਾ ਜਾਵੇ ਵੀਡੀਓ ਵਿੱਚ ਹੱਡ ਬੀਤੀ ਵੀ ਦਸੀ ਗਈਕਿ ਉਸਦੇ ਬੰਦ ਪਏ ਸਮਾਨ ਵਿੱਚੋ ਇਕ ਟੈਲੀਫੂਨ ਤੇ ਕੁੱਝ ਹੋਰ ਨਿੱਕਾ ਸਮਾਨ ਨਿੱਕਲ ਗਿਆ ਸੋ ਨਾ ਤੇ ਮੈ ਰਪਟ ਲਿੱਖਵਾ ਸਕਦਾਹਾਂ ਨਾ ਹੀ ਵਾਪਿਸ ਲੈਣ ਜਾ ਸਕਦਾ ਹਾਂ ਕਿਉਂ ਕਿ ਮੇਰੇ ਕੋਲ ਇਨ੍ਹਾਂ ਸਮਾਂ ਹੀ ਨਹੀਂ ਹੈ ਤੇ ਖਰਚ ਦੁੱਗਣਾ ਹੋ ਜਾਣਾ ਹੈ ।ਉਸ ਨੇ ਇਹਵੀ ਕਿਹਾ ਕਿ ਅਜੇਹੀ ਖੱਟਣਾ ਆਪਣੇ ਦੇਸ ਆਪਣੀਆਂ ਨਾਲ ਵਾਪਰਨੀ ਬੜੀ ਮੰਦਭਾਗੀ ਗੱਲ ਹੈ। ਉਸ ਨੇ ਇਹ ਵੀ ਦੱਸਿਆ ਕਿ ਹੁਣਦਿੱਲੀ ਅਜਿਹਾ ਨਹੀਂ ਹੁੰਦਾ ਹੈ, ਸੋ ਸਾਨੂੰ ਵੀ ਆਪਣੇ ਪਵਿੱਤਰ ਸ਼ਹਿਰ ਦੀ ਪਵਿੱਤਰਤਾ ਬਰਕਰਾਰ ਰੱਖਣੀ ਤੇ ਸੋਹਰਤ ਲੈਣ ਦੀਲੋੜ ਹੈ।