ਜੀ ਐਸ ਪੰਨੂ
ਪਟਿਆਲਾ, 8 ਅਗਸਤ, 2017 : ਏ.ਡੀ.ਜੀ.ਪੀ ਲਾਅ ਐਂਡ ਆਰਡਰ ਸ੍ਰੀ ਰੋਹਿਤ ਚੌਧਰੀ ਨੇ ਸਰਕਾਰੀ ਗਰਲਜ਼ ਕਾਲਜ ਵਿਖੇ ਮੋਦੀ ਕਾਲਜ ਅਤੇ ਥਾਪਰ ਯੂਨੀਵਰਸਿਟੀ ਤੇ ਵਿਦਿਆਰਥਣਾਂ ਦੀ ਸੁਰੱਖਿਆ ਲਈ ਸ਼ੋਸ਼ਲ ਮੀਡੀਆ ਦਾ ਪ੍ਰਯੋਗ ਕਰਦਿਆਂ ਫਰੈਂਡਸ ਕਾਪ ਨਾਮ ਦਾ ਵੱਟਸਐਪ ਗਰੁੱਪ ਸ਼ੁਰੂ ਕੀਤਾ । ਗਰੁੱਪ ਵਿੱਚ ਸਕੂਲ ਜਾਂ ਕਾਲਜ ਦੀ ਪ੍ਰਿੰਸੀਪਲ ਤੋਂ ਇਲਾਵਾ ਦੋ ਅਧਿਆਪਕ ਅਤੇ ਚਾਰ ਤੋਂ ਪੰਜ ਵਿਦਿਆਰਥਣਾਂ ਨੂੰ ਸ਼ਾਮਿਲ ਕੀਤਾ । ਗਰੁੱਪ ਵਿੱਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਐਸ.ਪੀ ਟ੍ਰੈਫਿਕ ਅਤੇ ਕਮਿਊਂਨਟੀ ਪੁਲਿਸਿੰਗ ਕਮਲਦੀਪ ਕੌਰ ਆਈ.ਪੀ.ਐਸ ਨੂੰ ਵੀ ਰੱਖਿਆਗਿਆ , ਕੋਈ ਵੀ ਵਿਦਿਆਰਥਣ ਗਰੁੱਪ ਮੈਂਬਰ ਨੂੰ ਸੁਰੱਖਿਆ ਸਬੰਧੀ ਪ੍ਰੇਸ਼ਾਨੀ ਦੱਸਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਖਾਸ ਤੌਰ 'ਤੇ ਲੜਕੀਆਂ 'ਚ ਸੁਰੱਖਿਆ ਦੀ ਭਾਵਨਾ ਜਗਾਉਣ ਲਈ ਕਮਿਊਂਨਟੀ ਪੁਲਿਸਿੰਗ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਖਾਸ ਇਲਾਕੇ ਵਿੱਚ ਔਰਤਾਂ ਨੂੰ ਕੁਝ ਵਿਸ਼ੇਸ਼ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾਹੈ'ਤੇ ਵਿਸ਼ੇਸ ਸਮੱਸਿਆਵਾ ਦਾ ਹੱਲ ਵੀ ਵੱਖਰੇ ਤੌਰ 'ਤੇ ਕੱਢਿਆ ਜਾ ਸਕਦਾਹੈ।
ਸ੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਅਪਰਾਧ ਨੂੰ ਰੋਕਣ ਲਈ ਪਾਇਲੈਂਟ ਪ੍ਰਾਜੈਕਟ ਦੇ ਤਹਿਤ ਪਟਿਆਲਾ ਸ਼ਹਿਰ ਵਿੱਚ ਇੱਕ ਆਧੁਨਿਕ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਇਸ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਾਹਨ ਵੀਖਰੀਦ ਕੇ ਪੈਟਰੋਲਿੰਗ ਚ ਲਗਾਏ ਜਾਣਗੇ।
ਮਹਿਲਾਵਾਂ ਦੀ ਸੁਰੱਖਿਆ ਲਈ ਵਿਸ਼ੇਸ਼ ਉਪਾਅ ਅਤੇ ਜੇਕਰ ਔਰਤਾਂ ਨੂੰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਬੇਝਿੱਜਕ ਪੁਲਿਸ ਕੋਲ ਆ ਕੇ ਦੱਸ ਸਕਣ ਇਸ ਲਈ ਜ਼ਿਲੇ ਦੇ ਹਰ ਪੁਲਿਸ ਥਾਣੇ ਵਿੱਚ ਇੱਕ ਰੀਸੈਪਸ਼ਨ ਰੂਮ ਬਣਾਇਆ ਜਾਵੇਗਾ ਜਿੱਥੇ ਇੱਕ ਮਹਿਲਾ ਪੁਲਿਸ ਕਾਸਟੇਬਲਦੀ ਤੈਨਾਤੀ ਕੀਤੀ ਜਾਵੇਗੀ ਨਾਲ ਹੀ ਇੱਕ ਰਜਿਸਟਰ ਵੀ ਮੇਨਟੇਨ ਕੀਤਾ ਜਾਵੇਗਾ ਜਿੱਥੇ ਹਰ ਆਉਣ ਵਾਲੀ ਔਰਤ ਅਤੇ ਉਸਦੀ ਸ਼ਿਕਾਇਤ ਦਰਜ ਕੀਤੀ ਜਾਵੇਗੀ, ਦੱਸਿਆ ਕਿ ਪਟਿਆਲਾ ਅਜਿਹਾ ਜ਼ਿਲਾ ਹੈ ਜਿੱਥੇ ਹਰ ਪੁਲਿਸ ਥਾਣੇ ਵਿੱਚ ਇੱਕ ਔਰਤ ਸਬ ਇੰਸਪੈਕਟਰ ਦੀਤੈਨਾਤੀ ਕੀਤੀ ਗਈ ਹੈ।
ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰਨ ਲਈ ਛੇਤੀ ਹੀ ਇਲੈਕਟ੍ਰੋਨਿਕ ਚਲਾਨ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਉਹਨਾਂ ਨਾਲ ਆਈ.ਜੀ ਸ੍ਰੀ ਏ.ਐਸ ਰਾਏ, ਡੀ.ਆਈ.ਜੀ ਡਾ.ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ ਡਾ. ਐਸ ਭੂਪਤੀ ਕਾਲਜ ਦੀ ਪਿੰ੍ਰਸੀਪਲ ਡਾ. ਚਿੰਰਨਜੀਵ ਕੌਰ, ਪ੍ਰੋ: ਸ਼ਵਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ 'ਤੇ ਕਾਲਜ ਦੇ ਸਟਾਫ ਤੇ ਵਿਦਿਆਰਥਣਾ ਵੀ ਹਾਜ਼ਰ ਸਨ।