ਜੀ ਐਸ ਪੰਨੂ
ਪਟਿਆਲਾ, 6 ਅਗਸਤ, 2017 : ਸਮਾਜ ਸੇਵੀ ਸੰਸਥਾ ਡੈਮੋਕ੍ਰੇਟਿਕ ਯੂਥ ਆਰਗੇਨਾਈਜੇਸ਼ਨ ਫਾਰ ਡਿਵੈਲਪਮੈਂਟ (ਰਜਿ) ਨੇ ਪਟਿਆਲਾ ਤੋ ਲੋਕਾਂ ਨੂੰ ਆਰ.ਓ. ਦੇ ਫਾਲਤੂ ਪਾਣੀ ਦੀ ਸੁਚੱਜੀ ਵਰਤੋਂ ਕਰਣ ਬਾਰੇ ਚੇਤੰਨ ਕਰਨ ਲਈ ਮੇਹਰ ਸਿੰਘ ਅਤੇ ਨਿਉ ਮੇਹਰਸਿੰਘ ਕਲੋਨੀ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਆਗੂ ਅਮਨ ਸੇਖੋਂ, ਮਨਪ੍ਰੀਤ ਬਾਜਵਾ, ਹਰਦੇਵ ਸੇਖੋਂ, ਇਕ਼ਬਾਲ ਸਿੰਘ, ਗੌਰਵ ਕੁਮਾਰ, ਅਤੇ ਸੁਗੰਦਾ ਸਿੰਗਲਾ ਹਾਜਰ ਸਨ ਅਤੇਓਹਨਾ ਕਿਹਾ ਕਿ ਸੰਸਥਾ ਦਾ ਟੀਚਾ ਪੰਜਾਬ ਦੇ ਪਾਣੀ ਦੇ ਗਿਰ ਰਹੇ ਪੱਧਰ ਨੂੰ ਹੋਰ ਡੂੰਘਾ ਹੋਣ ਤੋਂ ਰੋਕ ਕੇ ਉੱਪਰ ਚੁੱਕਣ ਦਾ ਹੈ ਤਾਂ ਜੋ ਹਰ ਘਰ ਨੂੰ ਸਾਫ਼ ਅਤੇ ਪੂਰਾ ਮਿਲ ਸਕੇ Iਓਹਨਾ ਅੱਗੇ ਜਾਣਕਾਰੀ ਦਿੱਤੀ ਬਹੁਤਾ ਪੰਜਾਬਪੀਣ ਵਾਲੇ ਪਾਣੀ ਲਈ ਜ਼ਮੀਨੀ ਪਾਣੀ ਉੱਤੇ ਨਿਰਭਰ ਹੈ ਪਾਣੀ ਦੀ ਅੰਨੇਵਾਹ ਵਰਤੋਂ ਕਾਰਣ ਪਾਣੀ ਦਾ ਲੈਵਲ ਹਰ ਸਾਲ 50-100 ਸੈਂਟੀਮੀਟਰ ਤੱਕ ਗਿਰ ਰਿਹਾ ਹੈ ।ਸੂਬੇ ਦੇ 110 ਬਲਾਕਾਂ ਨੂੰ ਪਹਿਲਾਂ ਹੀ 'ਡਾਰਕ ਜ਼ੋਨ'ਘੋਸ਼ਿਤ ਕਰ ਦਿੱਤਾ ਗਿਆ ਹੈ ।'ਡਾਰਕ ਜ਼ੋਨ' ਦਾ ਅਰਥ ਹੁੰਦਾ ਹੈ ਜਿੱਥੇ ਜਮੀਨ ਵਿਚੋਂ ਪਾਣੀ ਕੱਡਣ ਪੰਪ 450 ਫੁੱਟ ਤੱਕ ਡੂੰਘੇ ਚਲੇ ਗਏ ਹੋਣ ।
ਮੀਂਹ ਦਾ ਪਾਣੀ ਕੇਵਲ 80-90 ਫੁੱਟ ਤੱਕ ਹੀ ਰੀਚਾਰਜ ਕਰ ਸਕਦਾ ਹੈ Iਯਾਨੀ 300-400 ਫੁੱਟ ਦੀ ਡੂੰਘਾਈ ਤੇ ਮੁੱਕਿਆ ਪਾਣੀ ਮੀਂਹ ਦੇ ਪਾਣੀ ਨਾਲ ਰਿਚਾਰ੍ਜ ਨਹੀ ਹੋ ਸਕਦਾ ।
ਓਹਨਾ ਦੱਸਿਆ ਪਟਿਆਲਾ ਸ਼ਹਿਰ ਵਿੱਚ ਲਗਭਗ 1 ਲੱਖ ਅਰ.ਓਜ਼ ਹਨ ਜਿਹਨਾ ਰਾਹੀਂ ਰੋਜ਼ਾਨਾ ਤਕਰੀਬਨ 20 ਲਖ ਲੀਟਰ ਪਾਣੀ ਸੀਵਰੇਜ ਵਿੱਚ ਚਲਾ ਜਾਂਦਾ ਹੈ ਅਤੇ ਸੰਸਥਾ ਦਾ ਟੀਚਾ ਹਰ ਘਰ ਤੱਕ ਪਹੁਚ ਕੇ ਇਹਦੱਸਣ ਦਾ ਹੈ ਕਿ ਜੋ ਪਾਣੀ ਆਰ.ਓ ਫਿਲਟਰਾਂ ਰਾਹੀਂ ਅਤੇ ਏ.ਸੀ ਰਾਹੀਂ ਵੇਸਟ ਹੁੰਦਾ ਹੈ ਓਸਨੂ ਸੰਭਾਲ ਕੇ ਉਸਦੀ ਦੋਬਾਰਾ ਵਰਤੋਂ ਕਰਨੀ ਬਹੁਤ ਹੀ ਆਸਾਨ ਹੈ ।ਇੱਕ ਆਰ. ਓ. ਵਿਚੋਂ ਜਿਨ੍ਹਾਂ ਪਾਣੀ ਅਸੀਂ ਪੀਣ ਅਤੇ ਰਸੋਈਦੇ ਕੰਮਾਂ ਲਈ ਵਰਤ ਦੇ ਹਾਂ ਉਸ ਤੋਂ ਦੋ ਗੁਣਾ ਤੋਂ ਦਸ ਗੁਣਾਂ ਤੱਕ ਪਾਣੀ ਵਿਅਰਥ ਸੀਵਰੇਜ ਵਿੱਚ ਸੁੱਟ ਦਿਤਾ ਜਾਂਦਾ ਹੈ ਜਦ ਕਿ ਇਸ ਪਾਣੀ ਨੂੰ ਬਡ਼ੀ ਆਸਾਨੀ ਨਾਲ ਅਨੇਕਾਂ ਕੰਮਾਂ ਵਿੱਚ ਵਰਤਿਆ ਜਾ ਸਕਦਾ ਹੈ ਜਿਵੇਂ ਕਿਬਰਤਨ ਧੋਣੇ, ਫਰਸ਼ਧੋਣਾ, ਕਾਰ-ਸਕੂਟਰ ਸਾਫ਼ ਕਰਨੇ, ਟੋਇਲਟ ਫਲਸ਼ ਸਾਫ਼ ਕਰਨੀ ਆਦਿ।
ਇਸ ਤੋਂ ਇਲਾਵਾ ਪ੍ਰੋ: ਸੰਧੂ ਨੇ ਕਿਹਾ ਕਿ ਸੂਬਿਆਂ ਦੁਆਰਾ ਪੰਜਾਬ ਦੇ ਦਰਿਆਈ ਪਾਣੀਆਂ ਦੀ ਨਿਹੱਕੀ ਅਤੇ ਗੈਰ ਸੰਵਿਧਾਨਕ ਲੁੱਟ ਵਿਰੁੱਧ ਇੱਕ ਮੰਚ ਤੇ ਆ ਕੇ ਆਵਾਜ ਉਠਾਉਣੀ ਚਾਹੀਦੀ ਹੈ।ਉਹਨਾਂ ਦਰਿਆਈ ਪਾਣੀਆਂ ਦਾਮਸਲਾ ਕੇਵਲ ਕਿਸਾਨੀ ਦਾ ਨਹੀਂ ਹੈ ਸਗੋਂ ਕਿਸਾਨੀ ਨਾਲੋਂ ਵੱਧ ਸ਼ਹਿਰੀ ਲੋਕਾਂ ਦਾ ਹੈ ਕਿਉਂ ਕਿ ਜੇਕਰ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਤਾਂ ਸਭ ਤੋਂ ਪਹਿਲਾਂ ਸ਼ਹਿਰਾਂ ਦੀਆਂ ਸੰਘਣੀਆਂ ਆਬਾਦੀਆਂ ਤੇ ਮਾਰ ਪਵੇਗੀ।ਨਾਸਾ ਦੇਵਿਗਿਆਨੀਆਂ ਨੇ ਪਹਿਲਾਂ ਹੀ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਦੀ ਇਸਤਰ੍ਹਾਂ ਲੁੱਟ ਜਾਰੀ ਰਹੀ ਤਾਂ ਦਸ ਸਾਲਾਂ ਬਾਦ ਪੰਜਾਬ ਵਿਚੋਂ ਵੱਡੀ ਪੱਧਰ ਤੇ ਲੋਕਾਂ ਨੂੰ ਹਿਜਰਤ ਕਰਨੀ ਪੈ ਸਕਦੀ ਹੈ।
ਇਸ ਮੌਕੇ ਸੰਸਥਾ ਵੱਲੋਂ ਲੋਕਾਂ ਨੂੰ ਇਕ ਨਾਰਾ ਦਿੱਤਾ ਗਿਆ:- 'ਪਾਣੀ ਬਚਾਓ, ਇਹ ਆਉਣ ਵਾਲੀਆਂ ਤੁਹਾਡੀਆਂ ਨਸਲਾਂ ਬਚਾਵੇਗਾ