ਸਿਕੰਦਰ ਸਿੰਘ ਮਲੂਕਾ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ
ਜੀ ਐਸ ਪੰਨੂ
ਪਟਿਆਲਾ, 6 ਅਗਸਤ, 2017 : ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਸਨਮਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਤੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਨਮਾਨ ਸਮਾਰੋਹਤੋਂ ਬਾਅਦ ਗੱਲਬਾਤ ਕਰ ਰਹੇ ਸਨ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਅਮਰਿਦੰਰ ਸਰਕਾਰ ਦੀਆਂ ਕੋਝੀਆਂ ਚਾਲਾਂ ਦੀ ਸਮਝ ਪੈ ਗਈ ਹੈ ਕਿ ਅਮਰਿਦੰਰ ਨੇ ਨਿਰੇ ਝੂਠ ਦਾ ਸਹਾਰਾ ਲੈ ਕੇ ਆਪਣੀ ਸਰਕਾਰ ਬਣਾਈ ਹੈ ਜਿਸ ਕਾਰਨ ਇਹ ਸਰਕਾਰ ਥੋੜੇ ਸਮੇਂ ਵਿਚ ਹੀ ਪੰਜਾਬਦੇ ਲੋਕਾਂ ਦੇ ਮਨਾਂ ਤੋਂ ਉੱਤਰ ਗਈ ਹੈ , ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ 5 ਮਹੀਨਿਆਂ ਵਿਚ ਹੀ ਪੰਜਾਬ ਦੇ ਲੋਕ ਮੁੜ ਬਾਦਲ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ ਤੇ ਅਮਰਿੰਦਰ ਸਰਕਾਰ ਪੰਜਾਬ ਦੀ ਸਭ ਤੋਂ ਘਟੀਆ ਸਰਕਾਰ ਸਾਬਤ ਹੋਈ ਹੈ ਜਿਸ ਨੇ ਲੋਕਾਂ ਨਾਲਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਝੂਠੇ ਵਾਅਦਿਆਂ ਦਾ ਅੰਬਾਰ ਲਗਾ ਕੇ ਭਾਵੇ ਕਾਂਗਰਸ ਸਰਕਾਰ ਤਾਂ ਬਣਾ ਗਈ ਪਰ ਹੁਣ ਇਸ ਸਰਕਾਰ ਵਿਚ ਕੋਈ ਵੀ ਸੁਖੀ ਨਹੀ ਹੈ ।
ਪੰਜਾਬ ਦੀ ਅਕਾਲੀ ਸਰਕਾਰ ਨੇ ਕਦੇ ਵੀ ਖਜਾਨਾਂ ਖਾਲੀ ਨਹੀ ਹੋਣ ਦਿਤਾ ਪਰ ਕਾਂਗਰਸ ਸਰਕਾਰ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੀ ਥਾਂ ਖਜਾਨਾ ਖਾਲੀ ਹੋਣ ਦੀ ਰੱਟ ਲਗਾ ਰਹੀ ਹੈ । ਉਹਨਾਂ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਤੇ ਗੁੰਮਰਾਹ ਕਰਦੀਜਾ ਰਹੀ ਹੈ ਪਰ ਪੰਜਾਬ ਦੇ ਲੋਕ ਝੂਠੇ ਲੋਕਾਂ ਨੂੰ ਸਿਰਫ ਇਕ ਵਾਰ ਮੋਕਾ ਦਿੰਦੇ ਹਨ ਤੇ ਮੁੜ ਕੇ ਘਰੇ ਬੈਠਾ ਦਿੰਦੇ ਹਨ । ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਲੋਕਾਂ ਦੇ ਹਿੱਤਾਂ ਤੇ ਡਟ ਕੇ ਪਹਿਰਾ ਦੇਵੇਗਾ ਤੇ ਲੋਕਾਂ ਦੇ ਵਾਅਦੇ ਪੂਰੇ ਕਰਾਉਣ ਲਈ ਡਟ ਕੇ ਲੜਾਈ ਲੜੇਗਾ । ਇਸਮੋਕੇ ਸਾਬਕਾ ਸਾਬਕਾ ਚੈਅਰਮੈਨ ਸੁਰਿਦੰਰ ਸਿੰਘ ਪਹਿਲਵਾਨ, ਰਾਜੂ ਖੰਨਾ ਹਲਕਾ ਇੰਚਾਰਜ, ਕਬੀਰ ਦਾਸ ਹਲਕਾ ਇੰਚਾਰਜ,ਸਤਵਿੰਦਰ ਸਿੰਘ ਟੋਹੜਾ ਐਸ ਜੀ ਪੀ ਸੀ ਮੈਂਬਰ, ਰਣਧੀਰ ਸਿੰਘ ਰੱਖੜਾ ਦਿਹਾਤੀ ਪ੍ਰਧਾਨ, ਸਰਪੰਚ ਇੰਦਰਜੀਤ ਰੱਖੜਾ , ਚੈਅਰਮੈਨ ਭੁਪਿਦੰਰ ਸਿੰਘਡਕਾਲਾ, ਐਡਵੋਕੇਟ ਮਨਬੀਰ ਵਿਰਕ, ਜਥੇਦਾਰ ਪਵਿੱਤਰ ਸਿੰਘ ਡਕਾਲਾ, ਗੋਸਾ ਢੀਢਸਾ , ਜਸਪਾਲ ਸਿੰਘ ਬਿੱਟੂ ਚੱਠਾ , ਮਾਲਵਿੰਦਰ ਸਿੰਘ ਝਿੱਲ , ਹਰਵਿੰਦਰ ਸਿੰਘ ਬੁੱਬੂ, ਰਜਿਦੰਰ ਸਿਘ ਵਿਰਕ , ਪਰਮਜੀਤ ਸਿੰਘ ਪੰਮਾ ਤੇ ਹੋਰ ਵੀ ਸਰਪੰਚ ਤੇ ਹੋਰ ਵੀ ਨੇਤਾ ਹਾਜਰ ਸਨ।