ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਜੀ ਐਸ ਪੰਨੂ
ਪਟਿਆਲਾ, 4 ਅਗਸਤ, 2017 : ਪੰਜਾਬ ਆਏ ਦਿਨ ਹੋ ਸ਼ਰੇਆਮ ਕਤਲਾਂ, ਪੁਲਸ ਦੀ ਸ਼ਹਿ 'ਤੇ ਹੋ ਰਹੇ ਜਮੀਨਾਂ ਤੇ ਕਬਜਿਆਂ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆ ਖੁਦਕੁਸ਼ੀਆਂ ਨੂੰ ਪੰਜਾਬ ਵਿਚ ਫੈਲੀ ਅਰਾਜਕਤਾ ਕਰਾਰ ਦਿੰਦਿਆਂ ਇਹ ਮੁੱਦਾ ਪ੍ਰੇਮ ਸਿੰਘ ਚੰਦੂਮਾਜਰਾਨੇ ਸੰਸਦ ਵਿਚ ਉਠਾਇਆ ਅਤੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਐਡਵਾਈਜ਼ਰੀ ਜਾਰੀ ਕਰੇ, ਤਾਂ ਕਿ ਪੰਜਾਬ ਦੇ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਚੰਦੂਮਾਜਰਾ ਨੇ ਸੰਸਦ ਵਿਚਦੱਸਿਆ ਕਿ ਪਿਛਲੇ ਚਾਰ ਮਹੀਨਿਆ ਵਿਚ ਪੰਜਾਬ ਵਿਚ ਕਿਸਾਨਾਂ ਦੀ ਖੁਦਕੁਸ਼ੀਆਂ ਇੰਨੀਆ ਵਧ ਗਈਆਂ ਕਿ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਹੁਣ ਤੱਕ 200 ਦੇ ਲਗਭਗ ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ਗੁੰਡਾਗਰਦੀ ਦੀ ਹੱਦ ਤਾਂ ਇਥੋਂ ਤੱਕ ਵਧ ਗਈ ਹੈਕਿ ਆਮ ਲੋਕਾਂ ਅਤੇ ਵਪਾਰੀਆਂ ਨੂੰ ਸ਼ਰੇਆਮ ਸੜਕਾਂ 'ਤੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਗੈਂਗਸਟਰਾਂ ਅਤੇ ਲੁਟੇਰਿਆਂ ਦੇ ਅੱਗੇ ਪੁਲਸ ਬੇਵੱਸ ਨਜ਼ਰ ਆ ਰਹੀ ਹੈ, ਜੇਕਰ ਇਹ ਸਭ ਸਮਾਂ ਰਹਿੰਦੇ ਨਾ ਰੋਕਿਆ ਗਿਆ ਤਾਂ ਲੋਕ ਆਪਣੀ ਜਾਨ ਅਤੇ ਮਾਲ ਦੀ ਰਾਖੀ ਲਈ ਪੰਜਾਬਵਿਚੋਂ ਹਿਜਰਤ ਕਰਨ ਲਈ ਮਜਬੂਰ ਹੋ ਜਾਣਗੇ। ਪੰਜਾਬ ਵਿਚ 25 ਤੋਂ ਜਿਆਦਾ ਕਤਲ ਹੋ ਚੁੱਕੇ ਹਨ ਅਤੇ ਕਤਲ ਵੀ ਇੰਨੀ ਬਰਬਰਤਾ ਨਾਲ ਕੀਤੇ ਗਏ ਹਨ ਕਿ ਲੋਕਾਂ ਆਪਣੀ ਸੁਰੱਖਿਆ ਨੂੰ ਲੈ ਕੇ ਸਹਿਮ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲਇਹ ਹੈ ਕਿ ਜਦੋਂ ਅਕਾਲੀ ਦਲ ਲੋਕਾਂ ਦੀ ਅਵਾਜ ਉਠਾਉਣ ਦੀ ਕੋਸ਼ਿਸ ਕਰਤਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਧਮਕੀਆਂ ਦੇਣ ਲੱਗ ਪਏ। ਕਾਂਗਰਸ ਦੇ ਰਾਜ ਵਿਚ ਆਮ ਲੋਕ ਤਾਂ ਦੂਰ ਕਾਂਗਰਸ ਦੇ ਆਪਣੇ ਆਗੂ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਹੁਣ ਤੱਕਸਰਕਾਰ ਦੇ ਖਿਲਾਫ ਸ਼ਰੇਆਮ ਸਟੇਜ਼ਾਂ ਤੋਂ ਵੀ ਬੋਲਣ ਲੱਗ ਪਏ ਹਨ। ਕਾਂਗਰਸ ਨੇ ਪੰਜਬ ਦੇ ਕਿਸਾਨਾ ਨਾਲ ਧੋਖਾ ਕੀਤਾ, ਨੌਜਵਾਨਾ ਨਾਲ ਧੋਖਾ ਕੀਤਾ, ਬੇਜੁਰਗਾਰਾਂ ਨਾਲ ਧੋਖਾ ਕੀਤਾ ਜਿਹੜੇ ਵੀ ਵਾਅਦੇ ਕੀਤੇ ਗਏ ਸਨ ਅਜੇ ਤੱਕ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਇੰਨਾ ਹੀਨਹੀਂ ਅਕਾਲੀ ਭਾਜਪਾ ਸਰਕਾਰ ਨੇ ਵਿਕਾਸ ਦੇ ਲਈ ਜਿਹੜੇ ਪੈਸੇ ਵੀ ਰੀਲੀਜ਼ ਕੀਤੇ ਗਏ ਸਨ, ਉਹ ਵੀ ਵਾਪਸ ਕਰਵਾ ਲਏ ਗਏ।