ਟੈਂਕੀ 'ਤੇ ਚੜ੍ਹੇ ਮਰਦ ਤੇ ਔਰਤਾਂ ਨਾਰੇ ਮਾਰਦੇ ਹੋਏ
ਜੀ ਐਸ ਪੰਨੂ
ਪਟਿਆਲਾ, 3 ਅਗਸਤ, 2017 : ਜਿਲ੍ਹਾ ਮਜਿਸਟਰੇਟ ਨੇ ਅਜੇ ਕੱਲ ਹੀ ਥਾਰਾ 144 ਅਧੀਨ ਹੁਕਮ ਕਰਕੇ ਟੇਨਕੀਆ ਤੇ ਚੜਨ ਦੀ ਮਨਾਹੀ ਦੇ ਹੁਕਮ ਕੀਤੇ ਸਨ। ਪਰ ਪਰਲ ਕੰਪਨੀ ਵਲੋਂਸਤਾਏ ਲੋਕਾਂ ਨੇ ਜਿਲ੍ਹਾ ਮਜਿਸਟ੍ਰੇਟ ਦੇ ਹੁਕਮਾਂ ਦੀਆ ਧੱਜੀਆਂ ਓਡਾ ਦਿੱਤੀਆਂ ਚਾਰ ਔਰਤਾਂ ਅਤੇ ਇਕ ਮਰਦ ਨੇ ਪਾਸੀ ਰੋਡ ਤੇ ਜੋ ਕੇ ਮਿੰਨੀ ਸਕੱਤਰੇਤ ਤੋਂ ਕੁੱਝ ਹੀ ਦੂਰੀ ਤੇ ਹੈ ਜਾ ਡੇਰੇ ਲਗਾਏ ਅਤੇ ਟੈਂਕੀ ਜੋ ਤਕਰੀਬਨ 150 ,200 ਫੁੱਟ ਤੋਂ ਵੀ ਉੱਚੀ ਸੀ ਚੜ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇ ਮਾਰਦੇ ਰਹੇਤੇ ਕਹਿੰਦੇ ਰਹੇ ਕਿ ਕੈਪਟਨ ਆਪਣਾ ਵਾਹਦਾ ਪੂਰਾ ਕਰੇ ਜਿਸ ਨੇ ਵਿਸ਼ਵਾਸ ਦਿੱਤਾ ਸੀ ਕਿ ਜੇ ਕਾਗਰਸ ਦੀ ਸਰਕਾਰ ਬਣੀ ਤਾ ਲੋਕਾਂ ਦੇ ਪੈਸੇ ਜੋ ਪਰਲਕੰਪਨੀ ਦੇ ਮਾਲਿਕ ਧੋਖੇ ਨਾਲ ਖਾ ਗਏ ਹਨ ਵਾਪਿਸ ਕਰਵਾਏ ਜਾਣਗੇ ਪਰ ਅਜੇ ਤਕ ਕੁੱਝ ਨਹੀਂ ਕੀਤਾ ਇਥੇ ਦਸਣ ਵਾਲੀ ਗੱਲ ਹੈ ਕਿ ਪਰਲ ਕੰਪਨੀ ਕਾਫੀਲੋਕਾਂ ਦਾ ਲੱਖਾਂ ਰੁਪਈਆ ਖਾ ਗਈ ਤੇ ਕਈ ਤਾ ਰੋਟੀ ਤੋਂ ਵੀ ਮੋਹਤਾਜ ਹੋਏ ਬੈਠੇ ਹਨ ਜਦੋਕਿ ਲੋਕਾਂ ਮੁਤਾਬਿਕ ਕੰਪਨੀ ਦੇ ਮਾਲਿਕ ਐੱਸ ਨਾਲ ਘੁੰਮਦੇ ਫਿਰਦੇਹਨ ਉਨ੍ਹਾਂ ਤੇ ਕੋਈ ਕੇਸ ਹੀ ਨਹੀਂ ਹੈ।
ਅੱਜ ਗੱਲ ਇਸਤਰਾਂ ਹੋਈ ਕਿ ਇਨ੍ਹਾਂ ਲੋਕਾਂ ਨੇ ਡੀ ਸੀ ਦਫਤਰ ਅਗੇ ਧਰਨਾ ਦਿੱਤਾ ਤੇ ਕੰਪਨੀ ਮਾਲਕਾਂ ਦੀ ਗ੍ਰਿਫਦਾਰੀਦੀ ਮੰਗ ਕੀਤੀ ਜਿਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਨੇ ਮੰਗ ਪੱਤਰ ਲੈਣ ਲਈ ਇਨਾ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਨੂੰ ਬੁਲਾ ਕੇ ਪ੍ਰਧਾਨ ਤੇ ਹੋਰ ਮੰਗਪੱਤਰ ਲੈ ਕੇ ਅਧਿਕਾਰੀਆਂ ਕੋਲ ਚਲੇ ਤੇ ਸੀ ਆਈ ਡੀ ਵੀ ਨਾਲ ਹੀ ਚਲੀ ਗਈ ਜੋ ਕੇ ਪਹਿਲਾ ਧਰਨੇ ਦੇ ਦੁਆਲੇ ਖੜੀ ਸੀ ਤੇ ਸੀ ਆਈ ਡੀ ਨੇ ਆਪਣਾ ਕੰਮਤਮਾਮ ਸਮਝਿਆ ਪਰ ਇਹ ਲੋਕ ਚੂਸਤ ਨਿਕਲੇ ਕਿ ਇਨਾ ਵਿੱਚੋ ਚਾਰ ਔਰਤਾਂ ਇਕ ਮਰਦ ਜਾ ਟੈਂਕੀ ਤੇ ਚੜੇ ਤੇ ਨਾਰੇ ਮਾਰਨ ਲੱਗ ਪਏ ਓਧਰ ਅਧਿਕਾਰੀਆਂਨਾਲ ਗੱਲ ਚਲ ਰਹੀ ਇਥਰ ਇਹ ਟੈਂਕੀ ਤੇ ਸਨ ਜਿਸਤੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀਆ ਪੈ ਗਈਆਂ
ਮੌਕੇ ਦੀ ਨਜਾਕਤ ਨੂੰ ਦੇਖਦਿਆਂ ਦੱਸ ਦਿਨ ਵਿਚ ਪਰਲ ਮਾਲਕਾਂ ਮੁਕੱਦਮਾ ਦਰਜ ਕਰਨ ਦੀ ਗੱਲ ਮਨੀ ਤੇ ਨਾਲ ਹੀ ਟੈਂਕੀ ਚੜ੍ਹਿਆ ਤੇ ਕੋਈ ਕਾਰਵਾਈ ਨਾ ਕਰਨ ਦੀ ਗੱਲ ਵੀ ਮਨੀ ਗਈ ਜਿਸ ਤੇ ਓਨਾ ਦੇਪ੍ਰਧਾਨ ਨੇ ਟੈਂਕੀ ਉਤੇ ਚੜ ਪੰਜੇ ਮਰਦ ਔਰਤਾਂ ਨੂੰ ਨੀਚੇ ਲੈ ਆਓਂਦਾ ਕੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਪਰਲ ਕੰਪਨੀ ਦੇ ਸਤਾਏ ਲੋਕਾਂ ਨੇਇਕ ਵਾਰੀ ਪਹਿਲਾ ਵੀ ਕੈਪਟਨ ਦੇ ਮਹਿਲ ਅੱਗੇ ਧਰਨਾ ਦੇਣ ਸਮੇ ਮਹਿਲ ਅੰਦਰ ਜਾ ਕੇ ਮੰਗ ਪਤਰ ਦਿੱਤਾ ਸੀ ਤੇ ਉਦੋਂ ਵੀ ਇਕ ਪੁਲਿਸ ਅਧਿਕਾਰੀ ਨੇਇਹਨਾਂ ਉਤੇ ਪਏ ਕੇਸ ਵਾਪਿਸ ਲੈਣ ਤੇ ਕੇਸ ਦਰਜ ਕਰਨ ਦਾ ਵਾਹਦਾ ਕੀਤਾ ਸੀ ਜੋ ਪੂਰਾ ਨਹੀਂ ਹੋ ਸਕਿਆ ਇਹ ਗੱਲ ਪ੍ਰਧਾਨ ਮਹਿੰਦਰ ਪਾਲਨੇ ਪੱਤਰਕਾਰਾਂ ਨੂੰ ਦਸੀ।
ਪ੍ਰਧਾਨ 144 ਦਫ਼ਾ ਲੱਗਣ ਬਾਰੇ ਅਗਿਆਨਤਾ ਪ੍ਰਗਟਾਈ ਤੇ ਟੈਂਕੀ ਤੇ ਚੜੇ ਮਰਦ ਔਰਤਾਂ ਦੇ ਨਾ ਵੀ ਨਹੀਂ ਦਸੇ ਸਿਰਫ ਏਨਾ ਕਿਹਾਇਹ ਔਰਤਾਂ ਪਟਿਆਲਾ ਸ਼ਹਿਰ ਦੀਆ ਰਹਿਣ ਵਾਲੀਆਂ ਹਨ ਹੇਠਾਂ ਉਤਰਿਆ ਔਰਤਾਂ ਨੇ ਵੀ ਆਪਣੇ ਨਾ ਨਹੀਂ ਦਸੇ ਬਲਕਿ ਉਸ ਨੇ ਕਿਹਾ ਕੇ ਸਾਨੂੰ ਤਾ ਟੈਂਕੀਚੜਿਆ ਦਾ ਵੀ ਪਤਾ ਹੀ ਨਹੀਂ ਸੀ ਜਦੋ ਕਿ ਪ੍ਰਧਾਨ ਦਾ ਖਾਸ ਵਿਸ਼ਵਾਸ ਪਾਤਰ ਔਰਤਾਂ ਨਾਲ ਟੈਂਕੀ ਤੇ ਚੜਿਆ ਸੀ। ਓਧਰ ਜਦੋ ਸੀ ਆਈ ਡੀ ਨੂੰ ਇਸਸਬੰਦੀ ਪੁੱਛਿਆ ਤਾ ਓਨਾ ਦਾ ਕਹਿਣਾ ਸੀ ਕਿ ਤੁਸੀਂ ਕਿਹੜਾ ਖ਼ਬਰਾਂ ਸਹੀ ਲਗਾਂਦੇ ਹੋ ਪੈਸੇ ਲੈ ਕੇ ਪਰੇ ਹੋ ਜਾਂਦੇ ਹੋ, ਮੌਕੇ ਤੇ ਕੋਈ ਅਧਿਕਾਰੀ ਅਜਿਹਾ ਨਹੀਂਸੀ ਜਿਸ ਤੋਂ ਕਾਰਵਾਈ ਦੀ ਜਾਣਕਾਰੀ ਲਈ ਜਾ ਸਕੇ ਬਲਕਿ ਮਾਮਲੇ ਨੂੰ ਚੁੱਪ ਕਰਕੇ ਹੇਠਲੇ ਪੱਧਰ ਤੇ ਹੀ ਨਜਿੱਠਣ ਵਿਚ ਹੀ ਭਲਾ ਸਮਝਿਆ।