← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 2 ਅਗਸਤ, 2017 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਾਰਟੀ ਵਿਚਲੀਆਂ ਸੰਗਠਨ ਚੋਣਾਂ ਲਈ ਆਪਣੇ ਜਥੇਬੰਧਕ ਢਾਂਚੇ ਦਾ ਐਲਾਨ ਕਰਦੇ ਹੋਏ ਮੈਡਮ ਨਸੀਮ ਅਖਤਰ ਵਿਧਾਇਕਾਪੁਸ਼ਕਰ ਰਾਜਸਥਾਨ ਨੂੰ ਅਮਰਗੜ ਹਲਕੇ ਦਾ ਜਿਲਾ ਰਿਟਰਨਿੰਗ ਆਫਿਸਰ ਅਤੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਸਕੱਤਰ ਕੇ.ਕੇ.ਸਹਿਗਲ ਐਸ.ਬੀ.ਓ.ਪੀ ਨੂੰ ਬਲਾਕ ਰਿਟਰਨਿੰਗ ਆਫਿਸਰ ਨਿਯੁਕਤ ਕੀਤਾ ਹੈ।ਇਸ ਮੌਕੇ ਮੈਡਮ ਅਖਤਰ ਨੇ ਰਾਹੁਲ ਗਾਂਧੀ ਅਤੇ ਸੋਨੀਆਂ ਗਾਂਧੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬਵਿੱਚ ਕੈਪਟਨ ਅਮਰਿੰਦਰ ਸਿੰਘ ਸਦਕਾ ਹੀ ਕਾਂਗਰਸ ਦੀ ਵਾਪਸੀ ਹੋਈ ਹੈ ਅਤੇ ਇਸਦਾ ਅਸਰ ਹੋਰ ਰਾਜਾਂ ਵਿਚਲੀਆਂ ਚੋਣਾ ਵਿਚ ਵੀ ਪਵੇਗਾ।ਇਸ ਮੌਕੇ ਕੇ.ਕੇਸਹਿਗਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀ ਕਮਾਨ ਸੰਭਾਲ ਕੇ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਂਦਾ ਅਤੇ ਪਾਰਟੀ ਨੇ ਉਹਨਾਂ ਦੀ ਜ਼ੋ ਵੀਜਿੰਮਵਾਰੀ ਲਗਾਈ ਹੈ ਉਸਨੂੰ ਉਹ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਰਾਜਾ ਵੀਰਕਲਾਂ ਜਿਲਾ ਪ੍ਰਧਾਨ, ਭੁਪਿੰਦਰ ਲਾਂਗੜੀਆ ਬਲਾਕਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁੱਦੇਦਾਰ ਅਤੇ ਮੈਂਬਰ ਹਾਜਰ ਸਨ।
Total Responses : 193