ਜੀ ਐਸ ਪੰਨੂ
ਪਟਿਆਲਾ, 2 ਅਗਸਤ, 2017 : ਪਟਿਆਲਾ ਸ਼ਾਹੀ ਸ਼ਹਰਿ ਨੂੰ ਪਿਛਲੀ ਸਰਕਾਰ ਨੇ ਹੁਣ ਤੱਕ ਅਣਗੌਲਿਆ ਕਰਕੇ ਰੱਖਿਆ ਕਿਉਂਕਿ ਇਥੁ ਅਕਸਰ ਕਾਗਰਸ ਦੇ ਕੈਂਡੀਡੇਟ ਹੀ ਜਿੱਤ ਦੇ ਰਹੇ ਹਨ ਹੁਣ ਦੇ ਮੁੱਖ ਮੰਤਰੀ ਨੇ ਪਹਲੇ ਸਰਕਾਰ ਹੋਣ ਸਮੇਂ ਕਾਫੀ ਸੁਧਾਰ ਕੀਤੇ ਸਨ ਤੇ ਸ਼ਹਿਰ ਵਿਚਕਾਰਲੇ ਨਾਲੇ ਦਾ ਕੰਮ ਵਵਾਦੀ ਵੀ ਬਣਿਆ ਰਿਹਾ ਜੋ ਅਜੇ ਵੀ ਪੂਰਾ ਦਰੁੱਸਤ ਨਹੀਂ ਹੈ। ਸ਼ਹਰਿ ਦੇ ਵਿੱਚੋ ਦੀ ਜਾਂਦੀ ਨਦੀ ਜੋ ਇਕ ਵਾਰੀ ਕਾਫੀ ਵਾਰਸਾਂ ਕਾਰਨ ਸ਼ਹਰਿ ਵਿਚ ਵੜ ਗਈ ਸੀ ਨੂੰ ਮੁੱਖ ਮੰਤਰੀ ਨੇ ਆਪਣੇ ਹੱਥਾਂ ਨਾਲ ਨੱਥ ਚੂੜਾ ਪਾ ਕੇ ਰਾਜੀ ਕੀਤਾ ਸੀ ਤੇ ਲੋਕਾਂ ਦੀ ਜਾਨ ਮਾਲ ਦੀਰਾਖੀ ਕੀਤੀ ਸੀ। ਹੁਣ ਫੇਰ ਪਟਿਆਲਾ ਸ਼ਾਹੀ ਸ਼ਹਰਿ ਦੇ ਸ਼ਾਹੀ ਘਰਾਣੇ ਦੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਆਪਣੇ ਸ਼ਹਿਰ ਵੱਲ ਧਿਆਨ ਦੇਣਾ ਸੁਭਾਬਕ ਹੈ ਜਿਸ ਲਈ ਯਾਦਗਾਰੀ ਸ਼ਹਿਰ ਬਣਾਉਣ ਲਈ ਇਕ ਚਾਰ ਮਾਰਗ ਸਕੀਮ ਤਿਆਰ ਕੀਤੀ ਗਈ, ਪਰ ਸ਼ਹਰਿ ਦਾ ਨਗਰਨਗਿਮ ,ਪ੍ਰਬੰਧਕਾਂ ਨੇ ਪਿਛਲੇ ਦਿਨਾਂ ਤੋਂ ਘੱਟ ਤਵੱਜੋ ਦੇਣ ਦੀ ਚੇਸ਼ਟਾ ਅਪਣਾਈ, ਆਈ ਐੱਮ ਡੀ ਦੀ ਭਾਰੀ ਵਰਖਾ ਚਤਾਵਣੀ ਦੇ ਬਾਵਜੂਦ ਕੱਲ ਤੋਂ ਪੈ ਰਹੀ ਵਰਖਾ ਨੇ ਅੱਜ ਪ੍ਰਸ਼ਾਸਨ ਨੂੰ ਹੋਸ ਵਿਚ ਲਿਆਂਦਾ ਜਿਸ ਕਰਕੇ ਨਗਰ ਨਿਗਮ ਨੇ ਸ਼ਹਿਰ ਨੂੰ ਵਾਰਡ ਵਾਈਜ਼ 4ਸੈਕਟਰਾਂ ਵਿੱਚ ਵੰਡ ਕੇ ਹਰੇਕ ਸੈਕਟਰ ਵਿੱਚ ਇੱਕ ਐਕਸੀਅਨ, ਇੱਕ ਜੇ.ਈ. ਤੇ 27 ਤੋਂ ਲੈ ਕੇ 74 ਤੱਕ ਸੀਵਰਮੈਨ ਤਾਇਨਾਤ ਕੀਤੇ ਅਤੇ ਇਹਨਾਂ ਨੂੰ ਪਾਣੀ ਕੱਢਣ ਵਾਲੇ ਪੰਪ, ਸੀਵਰ ਸੰਕਸ਼ਮ ਮਸ਼ੀਨਾਂ ਮੁਹੱਈਆ ਕਰਾਈਆਂ , ਇਸ ਕੰਮ ਲਈ ਕੁੱਲ 172 ਸੀਵਰਮੈਨ ਤਾਇਨਾਤਕੀਤੇ ਗਏ । ਨਗਰ ਨਿਗਮ ਵੱਲੋ ਟਰੈਕਟਰ 'ਤੇ ਦੋ ਵੱਡੇ ਪੰਪ ਵੀ ਲਗਾਏ ਤਾਂ ਕਿ ਜ਼ਿਆਦਾ ਪਾਣੀ ਇਕੱਠਾ ਹੋਣ ਦੀ ਸੂਰਤ ਵਿੱਚ ਉਹਨਾਂ ਦੀ ਮਦਦ ਲਈ ਜਾ ਸਕੇ। ਪਰਮਿੰਦਰ ਸਿੰਘ (98885-03648) ਸਹਾਇਕ ਨਿਗਮ ਇੰਜਨੀਅਰ ਨੂੰ ਚਾਰੇ ਟੀਮਾਂ ਦਾ ਇੰਚਾਰਜਲਗਾਇਆ। ਵਾਰਡ ਨੰਬਰ 1 ਤੋਂ 10, 43/2, 45/2, 46 ਤੋਂ 48 ਤੱਕ ਹਰਭਜਨ ਸਿੰਘ ਜੂਨੀਅਰ ਇੰਜਨੀਅਰ (88475-83103) ਨੂੰ ਇੰਚਾਰਜ ਅਤੇ 35 ਸੀਵਰਮੈਨ ,ਏਰੀਆ ਇੰਚਾਰਜ ਵਿਨੋਦ ਕੁਮਾਰ (96464-58760) ਨੂੰ ਲਗਾਇਆ । ਦੂਸਰੀ ਟੀਮ ਵਾਰਡ 11 ਤੋਂ 22 ਤੇ 23/2 ਵਿੱਚ ਟੀਮ ਇੰਚਾਰਜ ਪਰਵਿੰਦਰ ਸਿੰਘ ਜੇ.ਈ. (98884-71616) ਅਤੇ ਏਰੀਆ ਇੰਚਾਰਜ ਬਲਵਿੰਦਰ ਸਿੰਘ (97804-28500) ਅਤੇ 27 ਸੀਵਰਮੈਨਾਂ ਨੂੰ ਲਗਾਇਆ ਹੈ। ਟੀਮ ਨੰਬਰ 3 ਵਾਰਡ ਨੰ: 23/2, 24 ਤੋਂ 29, 32 ਤੋਂ39 ਵਿੱਚ 74 ਸੀਵਰਮੈਨ ਅਤੇ ਟੀਮ ਇੰਚਾਰਜ ਮੁਨੀਸ਼ ਕੈਂਥ ਜੂਨੀਅਰ ਇੰਜਨੀਅਰ (94789-55566) ਅਤੇ ਏਰੀਆ ਇੰਚਾਰਜ ਗੁਰਦਰਸ਼ਨ ਸਿੰਘ (98880-22002) ਲਗਾਇਆ ,ਟੀਮ ਨੰਬਰ 4 ਵਾਰਡ ਨੰ: 30,31,40 ਤੋਂ 45, 49, 50, 43/2 ਤੇ 45/2ਦਾ ਕੰਮ 36 ਸੀਵਰਮੈਨਾਂ ਦੇ ਨਾਲ ਟੀਮ ਇੰਚਾਰਜ ਜੇ.ਈ. ਸਤੀਸ਼ ਕੁਮਾਰ (99885-00367) ਅਤੇ ਏਰੀਆ ਇੰਚਾਰਜ ਵਿਜੇ ਕੁਮਾਰ (98150-03039) ਨੂੰ ਲਗਾਇਆ । ਸਾਰੇ ਕੰਮ ਦੀ ਦੇਖ ਰੇਖ ਲਈ ਸੁਰੇਸ਼ ਕੁਮਾਰ (98889-01893) ਸਹਾਇਕ ਨਿਗਮ ਇੰਜਨੀਅਰ ਹੈਡ ਕੁਆਟਰ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਸਮੂਹ ਟੀਮਾਂ ਨਾਲ ਸਿੱਧਾ ਤਾਲਮੇਲ ਕਰਕੇ ਰੋਜ਼ਾਨਾ ਕਮਿਸ਼ਨਰ ਨਗਰ ਨਿਗਮ ਨੂੰ ਰਿਪੋਰਟ ਸੌਂਪਣਗੇ। ਸਾਰੀਆਂ ਟੀਮਾਂ ਦੇ ਇੰਚਾਰਜ ਮੇਟ ਤੇ ਸੁਪਰਵਾਈਜ਼ਰ ਬਰਸਾਤਾਂ ਦੇ ਦਿਨਾਂ ਦੌਰਾਨ ਰੋਜ਼ਾਨਾ ਫੀਲਡ ਵਿੱਚਰਹਿਣਗੇ ਅਤੇ ਜੇ ਬਰਸਾਤੀ ਪਾਣੀ ਦੀ ਨਿਕਾਸੀ 'ਚ ਰੁਕਾਵਟ ਪੇਸ਼ ਆਉਂਦੀ ਹੈ ਤਾਂ ਤੁਰੰਤ ਉਸ ਦਾ ਹੱਲ ਕੱਢਣਗੇ। ਏਸੇ ਸੰਧਰਵ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨਾਲ ਸ਼ਹਿਰ ਦੇ ਉਹਨਾਂ ਖੇਤਰਾਂ ਦਾਦੌਰਾ ਕੀਤਾ ਜਿੱਥੇ ਜਿਆਦਾ ਬਰਸਾਤ ਹੋਣ ਕਾਰਨ ਪਾਣੀ ਖੜ੍ਹ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਵੱਲੋਂ ਇਹ ਕੰਮ ਕਰਨ ਲਈ ਤਾਇਨਾਤ ਕੀਤੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਅਜਿਹੇ ਹਾਲਾਤ ਪੈਦਾ ਹੋਣ ਦੀ ਸਥਿਤੀ ਵਿੱਚ ਤੁਰੰਤ ਤਕਨੀਕੀ ਸਾਧਨਾਂ ਦੀ ਮੱਦਦਨਾਲ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਕੱਢਿਆ ਜਾਵੇ।ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਸੀਵਰੇਜ ਦੇ ਬੰਦ ਹੋਣ ਦਾ ਕਾਰਨ ਬਣਦੇ ਪਲਾਸਟਿਕ ਤੇ ਥਰਮੋਕੋਲ ਵਰਗੀਆਂਵਸਤਾਂ ਨੂੰ ਖੁੱਲ੍ਹੇ ਵਿੱਚ ਨਾ ਸੁੱਟਣ।