ਕਾਨਫਰੰਸ ਦੌਰਾਨ ਸਿਹਤ ਮੰਤਰੀ ਪੰਜਾਬ ਡਾ. ਸਰਿਤਾ ਮਿੱਤਲ ਨੁੰ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ।
ਜੀ ਐਸ ਪੰਨੂ
ਪਟਿਆਲਾ, 1 ਅਗਸਤ, 2017 : ਦੰਦਾਂ ਦੀ ਸਾਂਭ ਸੰਭਾਲ ਲਈ ਮਨਾਏ ਜ਼ਾਦੇ ਪੰਦਰਵਾੜੇ ਤਹਿਤ ਜਿਲਾ ਸਿਹਤ ਵਿਭਾਗ ਪਟਿਆਲਾ ਨੂੰ ਵਧੀਆ ਕਾਰਗੁਜਾਰੀ ਕਰਨ ਬਦਲੇ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਜਿਲਾ ਦੰਦ ਸਿਹਤ ਅਫਸਰ ਨੂੰ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਬਲਵਿੰਦਰ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਚੰਡੀਗੜ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਸ ਡੈਂਟਲ ਐਸੋਸੀਏਸ਼ਨ ਵੱਲੋਂ 2 ਦਿਨਾਂ ਦੂਸਰੀ ਪੰਜਾਬ ਰਾਸ਼ਟਰੀ ਡੈਂਟਲ ਕਾਨਫਰੰਸ ਕਰਵਾਈ ਗਈ ਸੀ ਜਿਸ ਵਿੱਚਜਿਲਾ ਪਟਿਆਲਾ ਨੂੰ 11 ਤੋਂ 27 ਫਰਵਰੀ ਦੌਰਾਨ ਮਨਾਏ ਗਏ ਪੰਦਰਵਾੜੇ ਦੌਰਾਨ ਵਧੀਆਂ ਸੇਵਾਵਾਂ ਦੇਣ ਬਦਲੇ ਅਤੇ ਦਿੱਤੇ ਹੋਏ ਟੀਚੇ ਤੋਂ ਵੱਧ ਪ੍ਰਾਪਤੀ ਕਰਨ ਬਾਬਤ ਜਿਲਾ ਡੈਂਟਲ ਸਿਹਤ ਅਫਸਰ ਡਾ. ਸਰਿਤਾ ਮਿੱਤਲ ਨੂੰ ਮਾਣਯੋਗ ਸਿਹਤ ਮੰਤਰੀ ਪੰਜਾਬ ਵੱਲੋਂ ਸਨਮਾਨਿਤਕੀਤਾ ਗਿਆ।ਉਨਾਂ ਦੱਸਿਆ ਕਿ ਦੰਦ ਪੰਦਰਵਾੜੇ ਦੌਰਾਨ ਜਿਲੇ ਦੀਆਂ 9 ਸਿਹਤ ਸੰਸਥਾਵਾਂ ਵਿੱਚ ਦੰਦਾਂ ਦੇ ਮੁਫ਼ਤ ਚੈੱਕਅੱਪ ਅਤੇ ਇਲਾਜ਼ ਸਬੰਧੀ ਕੈਂਪ ਲਗਾਏ ਗਏ ਸਨ ਜਿਸ ਦੌਰਾਨ ਜਿਲੇ ਨੂੰ ਦਿੱਤੇ ਗਏ ਟੀਚੇ 155 ਡੈਂਚਰਾਂ ਦੇ ਮੁਕਾਬਲੇ 197 ਡੈਂਚਰ ਮਰੀਜਾਂ ਦੇ ਮੁਫ਼ਤ ਲਗਾਏਗਏ।ਇਸ ਤੋਂ ਇਲਾਵਾ 699 ਮਰੀਜਾਂ ਦੇ ਦੰਦਾਂ ਦੀ ਫੀਲਿੰਗ ਕੀਤੀ ਗਈ, ਸਕੂਲਾਂ ਵਿੱਚ ਪੜਦੇ 2820 ਬੱਚਿਆਂ ਦੇ ਦੰਦਾਂ ਦਾ ਚੈੱਕਅੱਪ ਕੀਤਾ ਗਿਆ।ਜਿਸ ਸਦਕਾ ਪੰਜਾਬ ਭਰ ਵਿੱਚ ਜਿਲਾ ਪਟਿਆਲਾ ਦੀ ਵਧੀਆ ਪ੍ਰਾਪਤੀ ਹੋਣ ਕਾਰਨ ਇਹ ਸਨਮਾਨ ਦਿੱਤਾ ਗਿਆ।
ਸਨਮਾਨ ਚਿੰਨ ਦੇਣ ਮੌਕੇ ਡਾ: ਰਾਜੀਵ ਭੱਲਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਆਰ.ਐਸ ਮਾਨ ਚੇਅਰਮੈਨ ਕਮ ਪ੍ਰਧਾਨ ਪੰਜਾਬ ਸਿਵਲ ਮੈਡੀਕਲ ਸਰਵਿਸਸ, ਡਾ. ਰਾਜੇਸ ਸਰਮਾ ਡਾਇਰੈਕਟਰ ਪਜਾਬ ਹੈਲਥ ਕਾਰਪੋਰੇਸ਼ਨ, ਡਾ. ਨਿਰਲੇਪ ਕੌਰ ਡਿਪਟੀਡਾਇਰੈਕਟਰ ਆਦਿ ਮੌਜੂਦ ਸਨ।