ਜੀ ਐਸ ਪੰਨੂ
ਪਟਿਆਲਾ, 1 ਅਗਸਤ, 2017 : ਐਸ.ਐਸ.ਪੀ. . ਡਾ.ਐਸ.ਭੂਪਤੀ ਨੇ ਦੱਸਿਆ ਕਿ ਮਿਤੀ 22.07.2017 ਨੂੰ ਕ੍ਰਿਸਨਾ ਫਿਲਿੰਗ ਸਟੇਸ਼ਨ ਕਕਰਾਲਾ ਪਟਿਆਲਾ ਸਮਾਣਾ ਰੋਡ ਤੇ ਸ਼ਾਮੀ ਕਰੀਬ 05:15 ਵਜੇ ਤਿੰਨ ਨੌਜਵਾਨ ਬਿਨਾਂ ਨੰਬਰੀ ਮੋਟਰ ਸਾਇਕਲ 'ਤੇਸਵਾਰ ਹੋ ਕੇ ਜਿਹਨਾ ਵਿਚੋ ਦੋ ਦੇ ਮੂੰਹ ਬੰਨੇ ਸੀ, ਤੇਲ ਪੁਆਉਣ ਦੇ ਬਹਾਨੇ ਪੰਪ ਤੇ ਆਏ ਸੀ। ਜਿਹਨਾਂ ਨੇ ਰਾਡਾਂ ਅਤੇ ਪਿਸਟਲ ਦੀ ਨੋਕ 'ਤੇ ਪੰਪ ਦੇ ਕਰਿੰਦੇ ਸੰਜੇ ਕੁਮਾਰ ਵਾਸੀ ਗੁਰਬਖ਼ਸ ਕਲੋਨੀ ਪਟਿਆਲਾ ਪਾਸੋ ਪੰਪ ਦਾਕੈਸ 30 ਹਜਾਰ ਰੁਪਏ ਅਤੇ ਉਸ ਦੀ ਜੇਬ ਵਿਚੋ 05 ਹਜਾਰ ਰੁਪਏ ਕੁੱਲ 35 ਹਜਾਰ ਰੁਪਏ ਅਤੇ ਇਕ ਮੋਬਾਇਲ ਫੋਨ ਖੋਹ ਕਰਕੇ, ਪੈਟਰੋਲ ਪੰਪ ਦੇ ਤਿੰਨ ਕਰਿੰਦਿਆ ਨੂੰ ਜਰਨੇਟਰ ਵਾਲੇ ਕਮਰੇ ਵਿਚ ਬੰਦ ਕਰਕੇ ਮੌਕੇ 'ਤੇਫਰਾਰ ਹੋ ਗਏ ਸਨ। 31.07.2017 ਨੂੰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮਦੇ ਫਿਰਦੇ ਹਰਵਿੰਦਰ ਸਿੰਘ ਉਰਫ ਲੱਖੀ ਪੁੱਤਰ ਜਗਨ ਸਿੰਘ ਵਾਸੀ ਖੱਤਰੀਵਾਲਾ ਥਾਣਾ ਬਰੇਟਾ ਜਿਲਾ ਮਾਨਸਾ, ਗਗਨਦੀਪ ਸਿੰਘਉਰਫ ਗਗਨੀ ਪੁੱਤਰ ਵਾਸੀ ਮੇਘ ਸਿੰਘ ਵਾਸੀ ਨਮੋੜ ਥਾਣਾ ਚੀਮਾ ਜਿਲਾ ਸੰਗਰੂਰ ਅਤੇ ਮਨੀ ਦਾਸ ਉਰਫ ਮਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਅਗੇਤੀ ਥਾਣਾ ਸਦਰ ਨਾਭਾ ਜ਼ਿਲਾ ਪਟਿਆਲਾ ਨੂੰ ਮੋਟਰ ਸਾਇਕਲ ਹੀਰੋਹੋਡਾ ਸਪਲੈਡਰ ਰੰਗ ਕਾਲਾ ਐਚ.ਆਰ.29.ਏ.ਬੀ.5708 'ਤੇ ਕਾਬੂ ਕਰਕੇ ਤਾਲਾਸ਼ੀ ਕਰਨ 'ਤੇ ਹਰਵਿੰਦਰ ਸਿੰਘ ਉਰਫ ਲੱਖੀ ਦੇ ਕਬਜ਼ਾ ਵਿਚੋਂ ਇਕ ਪਿਸਟਲ 32 ਬੋਰ ਸਮੇਤ 09 ਰੋਂਦ ਜਿੰਦਾ,ਗਗਨਦੀਪ ਸਿੰਘ ਉਰਫਗਗਨੀ ਪਾਸੋਂ ਇਕ ਰਾਂਡ ਲੋਹਾ ਅਤੇ ਮਨੀ ਦਾਸ ਉਰਫ ਮਨੀ ਪਾਸੋਂ ਇਕ ਕਿਰਚ , ਚੋਰੀ ਸੁਦਾ ਮੋਟਰ ਸਾਇਕਲ ਅਤੇ ਲੁੱਟੀ ਹੋਈ ਰਕਮ ਵਿਚੋਂ 22000 ਹਜਾਰ ਰੁਪਏ ਸਮੇਤ ਕਾਬੂ ਕੀਤਾ । ਤਿੰਨੋ ਮੁਲਜਮ ਟਿਊਬਲ ਬੋਰਲਗਾਉਣ ਦਾ ਕੰਮ ਕਰਦੇ ਹਨ। ਹਰਵਿੰਦਰ ਸਿੰਘ ਨੇ ਯੂ.ਪੀ. ਤੋਂ ਇਕ ਪਿਸਟਲ 32 ਬੋਰ ਸਮੇਤ 09 ਰੋਂਦ ਜੋ ਕਿ ਸਹਿਦੇਵ ਸਿੰਘ ਵਾਸੀ ਘਿਨੋਰਾ ਜਿਲਾ ਮੁਜਫਰਨਗਰ ਯੂ.ਪੀ ਪਾਸੋ 38 ਹਜਾਰ ਰੁਪਏ ਦਾ ਲਿਆਂਦਾ ਸੀ।ਐਸ.ਐਸ.ਪੀ. ਡਾ.ਭੂਪਤੀ ਨੇ ਅੱਗੇ ਦੱਸਿਆ ਕਿ ਰਾਜਮਾਤਾ ਮਹਿੰਦਰ ਕੋਰ ਦੀ ਅੰਤਿਮ ਯਾਤਰਾ ਸਮੇਂ ਸਵਾਗਤ ਲਈ ਖੜੇ ਵਿਅਕਤੀਆ ਦੇ ਇੱਕਠ ਵਿਚ ਸ਼ੇਰਾ ਵਾਲਾ ਗੇਟ ਪਟਿਆਲਾ ਪਾਸ ਖੜੇ ਅਸੀਸ ਕਟਾਰੀਆ ਵਾਸੀਕ੍ਰਿਸਨਾ ਗਲੀ ਸਰਹੰਦੀ ਬਾਜਾਰ ਪਟਿਆਲਾ ਦੀ ਕੁੜਤੇ ਦੀ ਜੇਬ ਵਿਚੋਂ 38,900 ਰੁਪਏ ਅਤੇ ਕੁਝ ਵਿਅਕਤੀਆਂ ਦੇ ਜੇਬਾ ਵਿਚੋਂ ਪੈਸੇ ਤੇ ਮੋਬਾਇਲ ਚੋਰੀ ਹੋਏ , ਪੰਚਮੀ ਵਾਲੇ ਦਿਨ ਬੱਸ ਸਟਾਪ ਗੁਰਦੂਆਰਾ ਸ੍ਰੀ ਦੁਖਨਿਵਾਰਨਸਾਹਿਬ ਪਟਿਆਲਾ ਪਾਸੋਂ ਅਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮ:ਨੰ:247 ਕਮਲਾ ਨਹਿਰੂ ਕਲੋਨੀ ਬਠਿੰਡਾ ਅਤੇ ਸੰਤੋਸ਼ ਕੁਮਾਰ ਉਰਫ ਪੰਡਤ ਪੁੱਤਰ ਮਾਮ ਚੰਦ ਵਾਸੀ ਮਹਾਵੀਰ ਕਲੋਨੀ ਨੇੜੇ ਯੋਗ ਹਾਈ ਸਕੂਲਹਿਸਾਰ ਨੂੰ ਗ੍ਰਿਫਤਾਰ ਕਰਨ ਦੌਰਾਨ ਅਮਨਪ੍ਰੀਤ ਸਿੰਘ ਪਾਸੋ 30 ਹਜਾਰ ਰੁਪਏ ਅਤੇ ਸੰਤੋਸ ਕੁਮਾਰ ਪਾਸੋ 10 ਹਜਾਰ ਰੁਪਏ ,ਸ਼ਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮ:ਨੰ:330 ਮਹੁੱਲਾ ਰਾਮਗੜੀਆ ਗੁਰਾਇਆ ਜਿਲਾਜਲੰਧਰ ਪਾਸੋਂ 12 ਹਜਾਰ ,ਗੋਬਿੰਦ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮ:ਨੰ:28 ਗਲੀ ਨੰ:05,ਮਰੁੱਬੇ ਵਾਲੀ ਗਲੀ ਕ੍ਰਿਸਨਾ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਉਰਫ ਕਾਲਾ ਕੱਟਾ ਪੁੱਤਰ ਜੋਗਿੰਦਰਸਿੰਘ ਵਾਸੀ ਗਲੀ ਨੰ:2, ਸ਼ਹੀਦ ਊਧਮ ਸਿੰਘ ਨਗਰ ਅਮ੍ਰਿਤਸਰ ਨੂੰ ਗ੍ਰਿਫਤਾਰ ਕੀਤੇ ਹੈ। ਇਸ ਗਿਰੋਹ ਪਾਸੋਂ ਕੁੱਲ 52 ਹਜਾਰ ਰੁਪਏ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ। ਜਿਹਨਾ ਪਾਸੋਂ ਹੋਰ ਇੰਕਸਾਫ ਹੋਣਦੇ ਅਸਾਰ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।