ਸੰਗਰੂਰ, 27 ਜੁਲਾਈ, 2017 : ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਜਿਲ੍ਹਾ ਸੰਗਰੂਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਪਿਲ ਦੇਵ ਆੜਤੀ ਪੁੱਤਰ ਹੇਮ ਰਾਜ ਵਾਸੀ ਅਨਾਜ ਮੰਡੀ ਦਿੜਬ੍ਹਾ ਨੂੰ ਅਗਵਾ ਕਰਕੇ 26 ਲੱਖ ਰੁਪਏ ਦੀ ਫਿਰੌਤੀ ਲੈਣ ਦੇ ਮਾਮਲੇ ਦਾ ਪਰਦਾਫਾਸ਼ ਕਰ ਲਿਆ ਗਿਆ ਅਤੇ ਇਸ ਮਾਮਲੇ ਵਿੱਚ 4 ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ ਫਿਰੌਤੀ ਵਜੋਂ ਲਈ ਰਕਮ ਵਿੱਚੋਂ 15 ਲੱਖ ਰੁਪਏ ਨਕਦ, ਇੱਕ ਰਿਵਾਲਵਰ 32 ਬੋਰ ਦੇਸੀ, ਇੱਕ ਏਅਰ ਪਿਸਟਲ, 3 ਰੌਂਦ 32 ਬੋਰ, ਮੋਟਰ ਸਾਇਕਲ ਤੇ ਸਵਿਫਟ ਡਿਜਾਇਰ ਕਾਰ ਬਰਾਮਦ ਕੀਤੇ ਗਏ।
ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17-07-17 ਨੂੰ ਸਵੇਰੇ ਕਰੀਬ 6.30 ਵਜੇ ਕਪਿਲ ਦੇਵ ਆੜਤੀ ਆਪਣੀ ਕਾਰ ਨੰਬਰ ਪੀ.ਬੀ. 11 ਏਕੇ 1777 ਮਾਰਕਾ ਆਈ-10 'ਤੇ ਸਵਾਰ ਹੋ ਕੇ ਪਿੰਡ ਕੈਂਪਰ ਵੱਲ ਆਪਣੇ ਭੱਠੇ 'ਤੇ ਜਾ ਰਿਹਾ ਸੀ ਤਾਂ ਪਿੰਡ ਕੈਂਪਰ ਤੋਂ ਥੋੜਾ ਪਹਿਲਾਂ ਸ਼ੈਲਰ ਕੋਲ ਮੁਦੱਈ ਕਪਿਲ ਦੇਵ ਨੂੰ ਦੋ ਕਾਰਾਂ ਵਿੱਚ ਸਵਾਰ 5/6 ਨਾਮਲੂਮ ਨੌਜਵਾਨ ਨੇ ਉਸ ਦੀ ਕਾਰ ਸਮੇਤ ਅਗਵਾ ਕਰਕੇ ਉਸਦੇ ਵਾਰਸਾਂ ਪਾਸੋ 26 ਲੱਖ ਰੁਪਏ ਫਰੋਤੀ ਲੈ ਕੇ ਕਾਰ ਸਮੇਤ ਛੱਡ ਦਿੱਤਾ ਸੀ, ਮੁਦਈ ਕਪਿਲ ਦੇਵ ਆੜਤੀ ਦਾ ਕੜਾ, ਛਾਪ ਅਤੇ ਪਰਸ ਵੀ ਰੱਖ ਲਏ ਸੀ। ਐਸ.ਐਸ.ਪੀ ਨੇ ਦੱਸਿਆ ਕਿ ਇੰਸਪੈਕਟਰ ਪੁਸਪਿੰਦਰ ਸਿੰਘ ਮੁੱਖ ਅਫਸਰ ਥਾਣਾ ਦਿੜਬ੍ਹਾ ਪਾਸ ਮੁਦੱਈ ਕਪਿਲ ਦੇਵ ਵੱਲੋਂ ਇਤਲਾਹ ਦੇਣ ਪਰ ਮੁਕੱਦਮਾ ਨੰਬਰ 117 ਮਿਤੀ 20-07-17 ਅ/ਧ 364ਏ,384,342,506 ਹਿੰ:ਡੰ: ਥਾਣਾ ਦਿੜਬ੍ਹਾ ਬਰਖਿਲਾਫ 5/6 ਨਾਮਲੂਮ ਦੋਸੀਆਂ ਦੇ ਦਰਜ ਕੀਤਾ ਗਿਆ ਅਤੇ ਤਫਤੀਸ਼ ਅਮਲ ਵਿੱਚ ਲਿਆਂਦੀ ।
ਐਸ.ਐਸ.ਪੀ ਨੇ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਵੇਖਦੇ ਹੋਏ ਤੁਰੰਤ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਦਿੜਬ੍ਹਾ, ਇੰਸਪੈਕਟਰ ਹਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ, ਇੰਸਪੈਕਟਰ ਪੁਸਪਿੰਦਰ ਸਿੰਘ ਮੁੱਖ ਅਫਸਰ ਥਾਣਾ ਦਿੜਬ੍ਹਾ ਦੀ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਆਏ ਤੱਥਾਂ ਦੇ ਆਧਾਰ 'ਤੇ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਦਰਸਨ ਸਿੰਘ ਵਾਸੀ ਦੀਵਾਨਗੜ ਕੈਂਪਰ, ਰਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਨਛੱਤਰ ਸਿੰਘ ਵਾਸੀ ਕੁਲਾਰ ਖੁਰਦ, ਹੈਪੀ ਸਿੰਘ ਉਰਫ ਡਾਕਟਰ ਪੁੱਤਰ ਭੋਲਾ ਸਿੰਘ ਵਾਸੀ ਦੀਵਾਨਗੜ ਕੈਂਪਰ, ਬੇਅੰਤ ਸਿੰਘ ਉਰਫ ਗੱਗੀ ਪੁੱਤਰ ਰਾਮ ਸਿੰਘ ਵਾਸੀ ਛਾਜਲੀ, ਰਣਜੀਤ ਸਿੰਘ ਉਰਫ ਜੀਤੀ ਪੁੱਤਰ ਪੂਰਨ ਸਿੰਘ ਵਾਸੀ ਕੌਹਰੀਆਂ, ਗੁਰਪਿਆਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਉਗਰਾਹਾਂ ਥਾਣਾ ਛਾਜਲੀ ਨੂੰ ਮੁਕੱਦਮਾ ਹਜਾ ਵਿੱਚ ਨਾਮਜ਼ਦ ਕੀਤਾ ਗਿਆ ਤੇ ਗ੍ਰਿਫਤਾਰੀ ਸਬੰਧੀ ਰੇਡ ਕੀਤੇ ਗਏ, ਮਿਤੀ 26.07.17 ਨੂੰ ਦੌਰਾਨੇ ਨਾਕਾਬੰਦੀ ਇੰਸ: ਪੁਸ਼ਪਿੰਦਰ ਸਿੰਘ ਮੁੱਖ ਅਫਸਰ ਦਿੜਬਾ ਨੇ ਸਮੇਤ ਪੁਲਿਸ ਪਾਰਟੀ ਬਾ ਹੱਦ ਪਿੰਡ ਕਮਾਲਪੁਰ ਵਿਖੇ ਕੁਲਵਿੰਦਰ ਸਿੰਘ ਉਰਫ ਕਾਲਾ , ਰਵਿੰਦਰ ਸਿੰਘ ਉਰਫ ਵਿੱਕੀ, ਹੈਪੀ ਸਿੰਘ ਉਰਫ ਡਾਕਟਰ, ਬੇਅੰਤ ਸਿੰਘ ਉਰਫ ਗੱਗੀ ਨੂੰ ਕਾਰ ਸਵਿਫਟ ਸਮੇਤ ਕਾਬੂ ਕੀਤਾ, ਪੁਛ ਗਿੱਛ ਦੌਰਾਨ ਤਫਤੀਸ ਦੇ ਆਧਾਰ ਪਰ ਇਨਾ ਪਾਸੋ ਫਿਰੌਤੀ ਵਜੋਂ ਲਈ ਰਕਮ ਵਿੱਚੋਂ 15 ਲੱਖ ਰੁਪਏ ਨਕਦ, ਇੱਕ ਰਿਵਾਲਵਰ 32 ਬੋਰ ਦੇਸੀ, ਇੱਕ ਏਅਰ ਪਿਸਟਲ, 3 ਰੌਂਦ 32 ਬੋਰ, ਮੋਟਰ ਸਾਇਕਲ ਤੇ ਕਾਰ, ਇੱਕ ਸੋਨੇ ਦੀ ਛਾਪ, ਇੱਕ ਚਾਂਦੀ ਦਾ ਕੜਾ, ਪਰਸ ਜਿਸ ਵਿੱਚ ਮੁੱਦਈ ਦਾ ਡਰਾਇਵਿੰਗ ਲਾਇੰਸਸ ਤੇ ਹੋਰ ਜਰੂਰੀ ਕਾਗਜਾਤ ਬਰਾਮਦ ਕਰਵਾਏ ਗਏ। ਐਸ.ਐਸ.ਪੀ ਨੇ ਦੱਸਿਆ ਕਿ ਰਣਜੀਤ ਸਿੰਘ ਅਤੇ ਗੁਰਪਿਆਰ ਸਿੰਘ ਫਰਾਰ ਹਨ ਜਿਹਨਾ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰਕੇ ਫਿਰੌਤੀ ਵਜੋ ਲਈ ਗਈ ਬਾਕੀ ਬਚਦੀ ਰਕਮ ਬ੍ਰਾਮਦ ਕਰਾਈ ਜਾਵੇਗੀ।
ਐਸ.ਐਸ.ਪੀ ਨੇ ਦੱਸਿਆ ਕਿ ਪੁਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਲਵਿੰਦਰ ਸਿੰਘ ਦੀ ਜੇਲ ਸੰਗਰੂਰ ਵਿਖੇ ਹਰਵਿੰਦਰ ਸਿੰਘ ਉਰਫ ਵਿੱਕੀ, ਬੇਅੰਤ ਸਿੰਘ ਉਰਫ ਗੱਗੀ ਨਾਲ ਜਾਣ ਪਹਿਚਾਣ ਹੋ ਗਈ ਤੇ ਰਣਜੀਤ ਸਿੰਘ, ਗੁਰਪਿਆਰ ਸਿੰਘ ਨੂੰ ਇਹ ਪਹਿਲਾ ਤੋ ਹੀ ਜਾਣਦਾ ਸੀ, ਹੈਪੀ ਸਿੰਘ ਉਰਫ ਡਾਕਟਰ ਨੂੰ ਪਿੰਡ ਦਾ ਹੋਣ ਕਰਕੇ ਪਹਿਲਾ ਹੀ ਜਾਣਦਾ ਸੀ। ਮੁੱਦਈ ਮੁੱਕਦਮਾ ਕਪਿਲ ਦੇਵ ਦਾ ਕੈਪਰ ਵਿਖੇ ਭੱਠਾ ਲਗਾਇਆ ਹੋਇਆ ਹੈ ਜੋ ਭੱਠੇ 'ਤੇ ਹਰ ਰੋਜ ਆਉਦਾ ਜਾਦਾ ਸੀ ਕੁਲਵਿੰਦਰ ਸਿੰਘ ਜਾਣਦਾ ਸੀ ਕਿ ਕਪਿਲ ਦੇਵ ਕੋਲ ਕਾਫੀ ਪੈਸਾ ਹੈ, ਇਹਨਾ ਸਾਰਿਆਂ ਨੇ ਇੱਕਠੇ ਹੋ ਕਿ ਕਪਿਲ ਦੇਵ ਨੂੰ ਅਗਵਾ ਕਰਕੇ ਪੈਸੇ ਲੈਣ ਦੀ ਸਕੀਮ ਬਣਾਈ, ਅਗਵਾ ਕਰਨ ਤੋ ਪਹਿਲਾ ਕਪਿਲ ਦੇਵ ਦੀ ਰੈਕੀ ਕੀਤੀ ਗਈ ਕਿ ਇਹ ਕਿਸ ਸਮੇ ਆਉਦਾ ਜਾਦਾ ਹੈ। ਰੈਕੀ ਕਰਨ ਤੋ ਬਾਅਦ ਸਮਾਣਾ ਵਿਖੇ ਸਹਿਜਪੁਰਾ ਰੋਡ ਇੱਕ ਸੁੰਨੇ ਜਿਹੇ ਘਰ ਵਿੱਚ ਇੱਕ ਕਮਰਾ ਚਾਰ ਹਜਾਰ ਮਹੀਨੇ 'ਤੇ ਕਿਰਾਏ 'ਤੇ ਲੈ ਲਿਆ। ਇਹ ਕਮਰਾ ਅੰਗਰੇਜ ਸਿੰਘ ਵਾਸੀ ਖਨੌਰੀ ਨੇ ਦਿਵਾਇਆ ਸੀ, ਅੰਗਰੇਜ ਸਿੰਘ ਦੀ ਇਹਨਾ ਨਾਲ ਜੇਲ ਵਿਖੇ ਜਾਣ ਪਹਿਚਾਨ ਹੋਈ ਸੀ ਮਿਤੀ 17.07.17 ਨੂੰ ਜਦੋ ਕਪਿਲ ਦੇਵ ਆੜਤੀ ਭੱਠੇ 'ਤੇ ਜਾ ਰਿਹਾ ਸੀ ਤਾ ਉਸ ਨੂੰ ਉਕਤ ਦੋਸੀਆ ਨੇ ਦੋ ਕਾਰਾ ਵਿੱਚ ਸਵਾਰ ਹੋ ਕਿ ਰਸਤੇ ਵਿੱਚ ਸੈਲਰ ਲਾਗੇ ਰੋਕ ਲਿਆ ਤੇ ਮੂੰਹ 'ਤੇ ਪਾਣੀ ਮਾਰਿਆ ਅਤੇ ਮੂੰਹ 'ਤੇ ਤੋਲੀਆ ਪਾ ਦਿੱਤਾ ਅਤੇ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਕਾਰ ਸਮੇਤ ਅਗਵਾ ਕਰਕੇ ਕਾਰਾਂ ਸਮੇਤ ਪਿੰਡਾ ਵਿੱਚ ਦੀ ਹੁੰਦੇ ਹੋਏ ਸਹਿਜਪੁਰਾ ਰੋਡ ਸਮਾਣਾ ਵਿਖੇ ਕਿਰਾਏ 'ਤੇ ਲਏ ਗਏ ਕਮਰੇ ਵਿੱਚ ਲੈ ਗਏ ਤੇ ਸਾਰੇ ਉੱਥੇ ਇੱਕਠੇ ਹੋ ਗਏ ਅਤੇ ਕਪਿਲ ਦੇਵ ਪਾਸੋ ਡੇਢ ਕਰੋੜ ਫਰੋਤੀ ਦੀ ਮੰਗ ਕੀਤੀ। ਐਸ.ਐਸ.ਪੀ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ ਫੋਨ ਪਹਿਲਾ ਹੀ ਘਰ ਵਿੱਚ ਰੱਖ ਕੇ ਆਏ ਸਨ ਤਾ ਜੋ ਕਿ ਪੁਲਿਸ ਉਹਨਾ ਨੂੰ ਫੋਨ ਰਾਹੀ ਟਰੇਸ ਨਾ ਕਰ ਸਕੇ ਤੇ ਕਪਿਲ ਦੇਵ ਦੇ ਫੋਨ ਤੋ ਹੀ ਉਸ ਦੇ ਮੂਨੀਮ ਰਤਨ ਲਾਲ ਨਾਲ ਫੋਨ ਪਰ ਗੱਲ ਕਰਾਉਦੇ ਰਹੇ ਤੇ ਰਤਨ ਲਾਲ ਮੂਨੀਮ ਅੱਗੇ ਉਸ ਦੇ ਜੀਜਾ ਸੱਤਪਾਲ ਸਮਾਣਾ ਨਾਲ ਤਾਲ ਮੇਲ ਕਰਦਾ ਰਿਹਾ ਤੇ 26 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ ਅਤੇ ਅਨਾਜ ਮੰਡੀ ਕਕਰਾਲਾ ਭਾਈਕਾ ਵਿਖੇ 26 ਲੱਖ ਰੁਪਏ ਵਸੂਲਣ ਤੋ ਬਾਅਦ ਕਪਿਲ ਦੇਵ ਨੂੰ ਗੱਡੀ ਸਮੇਤ ਛੱਡ ਦਿੱਤਾ ਅਤੇ ਕਪਿਲ ਦੇਵ ਦਾ ਕੜਾ ਚਾਦੀ,ਅੰਗੂਠੀ ਅਤੇ ਪਰਸ ਆਪਣੇ ਪਾਸ ਰੱਖ ਲਏ। ਐਸ.ਐਸ.ਪੀ ਨੇ ਦੱਸਿਆ ਕਿ ਫਿਰੋਤੀ ਵਿੱਚੋ ਲਈ ਗਈ 26 ਲੱਖ ਰੁਪਏ ਵਿੱਚੋ 50,000/- ਰੁਪਏ ਅਮਨਦੀਪ ਸਿੰਘ ਵਾਸੀ ਦਿਆਲਪੁਰਾ ਨੂੰ ਵਾਰਦਾਤ ਵਿੱਚ ਵਰਤੀ ਗਈ ਕਾਰ ਬਦਲੇ ਦੇ ਦਿੱਤੇ, ਬਾਕੀ ਆਪਸ ਵਿੱਚ ਵੰਡ ਲਏ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁਛ ਗਿੱਛ ਕੀਤੀ ਜਾਵੇਗੀ।
ਐਸ.ਐਸ.ਪੀ ਸ਼੍ਰੀ ਸਿੱਧੂ ਨੇ ਦੱਸਿਆ ਕਿ ਇਸ ਅਗਵਾ ਦੇ ਕੇਸ ਨੂੰ ਟਰੇਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਸਬੰਧੀ ਹੌਂਸਲਾ ਅਫਜਾਈ ਲਈ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ, ਯੋਗੇਸ਼ ਕੁਮਾਰ ਉਪ ਕਪਤਾਨ ਪੁਲਿਸ ਦਿੜਬ੍ਹਾ ਨੂੰ ਡੀ.ਜੀ.ਪੀ. ਕਮੈਂਡੇਸ਼ਨ ਡਿਸਕ, ਅਤੇ ਇੰਸ: ਪੁਸਪਿੰਦਰ ਸਿੰਘ ਮੁੱਖ ਅਫਸਰ ਥਾਣਾ ਦਿੜਬਾ, ਇੰਸ: ਹਰਵਿੰਦਰ ਸਿੰਘ ਇੰਚ: ਸੀ.ਆਈ.ਏ., ਸ:ਥ: ਕਰਮ ਸਿੰਘ ਨੰ: 742/ਸੰਗ:, ਹੋਲ: ਬਲਵੀਰ ਸਿੰਘ 1009/ਸੰਗ:, ਸਿ:ਅਮਨਦੀਪ ਸਿੰਘ 704/ਸੰਗ:, ਪੀ.ਐਚ.ਜੀ ਹੁਸਿਆਰ ਸਿੰਘ 47955, ਪੀ.ਐਚ.ਜੀ ਅਮਰੀਕ ਸਿੰਘ 26741 ਨੂੰ ਸੀਸੀ-1 ਕਲਾਸ ਕੈਸ਼ ਰਿਵਾਰਡ ਸਮੇਤ 5000-5000 ਰੁਪਏ ਨਕਦ ਇਨਾਮ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ ਵੱਲੋ ਮੰਜੂਰ ਕੀਤੇ ਗਏ ਹਨ ।