← ਪਿਛੇ ਪਰਤੋ
ਲੁਧਿਆਣਾ, 27 ਜੁਲਾਈ, 2017 : ਪੀਏਯੂ ਦੇ ਪੌਦਾ ਵਿਗਿਆਨ ਵਿਭਾਗ ਦੇ ਸੀਨੀਅਰ ਪੌਦਾ ਵਿਗਿਆਨੀ ਡਾ. ਐਸ ਐਸ ਕੰਗ ਲੰਬੀ ਬਿਮਾਰੀ ਤੋਂ ਬਾਅਦ ਅੱਜ ਅਕਾਲ ਚਲਾਣਾ ਕਰ ਗਏ । ਇਸ ਦੁੱਖ ਦੀ ਘੜੀ ਵਿੱਚ ਪੀਏਯੂ ਵੱਲੋਂ ਸ਼ੋਕ ਸਭਾ ਸੱਦੀ ਗਈ ਜਿਸ ਵਿੱਚ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ ਨੇ ਡਾ. ਕੰਗ ਦੀ ਅਣਿਆਈ ਮੌਤ 'ਤੇ ਦੁੱਖ ਪ੍ਰਗਟ ਕੀਤਾ । ਇਸ ਮੌਕੇ ਪੀਏਯੂ ਦੇ ਸੀਨੀਅਰ ਅਧਿਕਾਰੀ ਅਤੇ ਵਿਗਿਆਨੀਆਂ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ । ਡਾ. ਕੰਗ 54 ਵਰਿ•ਆਂ ਦੇ ਸਨ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ, ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਏ ਹਨ । ਉਹਨਾਂ ਦੀ ਪਤਨੀ ਡਾ. ਬੀ ਕੇ ਕੰਗ ਕੀਟ ਵਿਗਿਆਨ ਵਿਭਾਗ ਵਿੱਚ ਸੀਨੀਅਰ ਕੀਟ ਵਿਗਿਆਨੀ ਵਜੋਂ ਸੇਵਾ ਨਿਭਾ ਰਹੇ ਹਨ । ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ।
Total Responses : 939