← ਪਿਛੇ ਪਰਤੋ
ਪਟਿਆਲਾ, 23 ਜੁਲਾਈ 2017: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੇਸ ਦੇ ਨਵੇਂ ਚੁਣੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਵਧਾਈ ਦਿੱਤੀ ਅਤੇ ਸ੍ਰੀ ਦਸਮ ਗੁਰੂ ਸ੍ਰੀ ਗੋਬਿੰਦ ਸਿੰਘ ਦੀ ਕਰਮ ਭੁਮੀ ਅਤੇ ਖਾਸਲਾ ਪੰਥ ਦੀ ਜਨਮ ਸਥਲੀ ਸ੍ਰੀ ਆਨੰਦਪੁਰ ਸਾਹਿਬ ਆਉਣ ਦਾ ਸੱਦਾ ਵੀ ਦਿੱਤਾ। ਨਵੇਂ ਚੁਣੇ ਰਾਸਟਰਪਤੀ ਨੇ ਪ੍ਰੋ. ਚੰਦੂਮਾਜਰਾ ਦਾ ਸੱਦਾ ਵੀ ਕਬੂਲ ਕੀਤਾ ਅਤੇ ਪ੍ਰੋ. ਚੰਦੂਮਾਜਰਾ ਨੂੰ ਦੱਸਿਆ ਕਿ ਉਹਨਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਨਮ ਸਥਲੀ ਸ੍ਰੀ ਪਟਨਾ ਸਾਹਿਬ ਤੋਂ ਨਤਮਸਤਕ ਹੋ ਕੇ ਕੀਤੀ ਸੀ ਅਤੇ ਦੇਸ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕਰਮ ਭੂਮੀ ਸ੍ਰੀ ਅਨੰਦਪੁਰ ਸਹਿਬ ਵਿਖੇ ਜ਼ਰੂਰ ਨਤਮਸਤਕ ਹੋਣਗੇ। ਇਸ ਤੋਂ ਬਾਅਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਸ੍ਰੀ ਰਾਮ ਨਾਥ ਕੋਵਿੰਦ ਇੱਕ ਉਚ ਕੋਟੀ ਦੇ ਵਿਦਵਾਨ ਹਨ, ਜਿਹਨ•ਾਂ ਦੀ ਸੋਚ ਹਮੇਸ਼ਾਂ ਹੀ ਸਾਕਾਰਾਤਮਕ ਰਹੀ ਹੈ। ਨਿਸ਼ਚਿਤ ਤੌਰ ਦੇਸ ਨੂੰ ਉਹਨਾਂ ਦੇ ਤਜਰਬੇ ਅਤੇ ਉਚ ਸਿੱਖਿਆ ਦਾ ਲਾਭ ਮਿਲੇਗਾ। ਉਹਨਾਂ ਦੇ ਨਾਲ ਪ੍ਰੀਤ ਕੰਬਾਇਨ ਦੇ ਐਮ.ਡੀ. ਅਤੇ ਅਕਾਲੀ ਆਗੂ ਸ੍ਰੀ ਹਰੀ ਸਿੰਘ ਵੀ ਸਨ।
Total Responses : 862