ਪਟਿਆਲਾ 22, ਜੁਲਾਈ 2017 : ਜਿਲ•ਾ ਪੁਲਿਸ ਮੁੱਖੀ ਸ੍ਰੀ ਐੱਸ ਭੂਪਤੀ, ਆਈ.ਪੀ.ਐੱਸ ਨੇ ਦੱਸਿਆ ਕਿ ਸ੍ਰੀ ਸੁਰੇਸ਼ ਅਰੌੜਾ,ਆਈ.ਪੀ.ਐਸ., ਡਾਇਰੈਕਟਰ ਜਨਰਲ ਪੁਲਿਸ, ਨੇ ਪਟਿਆਲਾ ਦੀ ਫੇਰੀ ਦੋਰਾਨ ਕਾਨਫਰੰਸ ਹਾਲ ਪੁਲਿਸ ਲਾਈਨ ਪਟਿਆਲਾ ਵਿਖੇ ਸਕੂਲੀ ਬੱਚਿਆਂ ਨਾਲ ਮੀਟਿੰਗ ਕੀਤੀ, ਦੌਰਾਨੇ ਮੀਟਿੰਗ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਅਤੇ ਵੱਖ-ਵੱਖ ਖੇਤਰਾਂ ਵਿੱਚ ਵਧੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਪੁਲਿਸ ਲਾਈਨ ਗਰਾਊਂਡ ਵਿੱਚ ਅਫਸਰ ਸਾਹਿਬਾਨ ਅਤੇ ਬੱਚਿਆ ਵੱਲੋਂ ਪੌਦੇ ਲਗਾ ਕੇ ਵਾਤਾਵਰਨ ਨੂੰ ਪ੍ਰਦੂਸਨ ਰਹਿਤ ਕਰਨ ਲਈ ਸੰਦੇਸ਼ ਦਿੱਤਾ| ਇਸ ਤੋਂ ਬਾਅਦ ਜਿਲ•ਾ ਪਟਿਆਲਾ ਦੇ ਸਮੂਹ ਗਜਟਿਡ ਅਫਸਰਾ, ਮੁੱਖ ਥਾਣਾ ਅਫਸਰਾ ਅਤੇ ਚੌਕੀ ਇੰਚਾਰਜਾਂ ਨਾਲ ਡਰੱਗ ਅਤੇ ਲਾਅ ਐਂਡ ਆਰਡਰ ਸਬੰਧੀ ਮੀਟਿੰਗ ਕੀਤੀ ਅਤੇ ਨਸ਼ਿਆਂ ਨੂੰ ਜੜ•ੋਂ ਖਤਮ ਕਰਨ ਅਤੇ ਆਮ ਪਬਲਿਕ ਨਾਲ ਦੋਸਤਾਨਾਂ ਸਾਂਝ ਵਧਾਉਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ| ਮੁਲਾਜਮਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ| ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਅਤੇ ਥਾਣਿਆ ਅਤੇ ਪੁਲਿਸ ਲਾਈਨ ਵਿੱਚ ਬੁਨਿਆਦੀ ਸਹੁਲਤਾਂ ਸੁਚੱਜੇ ਢੰਗ ਨਾਲ ਮੁਹੱਇਆ ਕਰਵਾਉਣ ਲਈ ਮਾਨਯੋਗ ਡੀ.ਜੀ.ਪੀ ਵੱਲੋ ਜਿਲਾ ਪਟਿਆਲਾ ਨੂੰ 50 ਲੱਖ ਰੁਪਏ ਦਿੱਤੇ ਗਏ|
ਸ੍ਰੀ ਸੁੱਖਚੈਨ ਸਿੰਘ ਗਿੱਲ, ਆਈ.ਪੀ.ਐੱਸ (ਡੀ.ਆਈ.ਜੀ ) ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਆਖਿਆ ਗਿਆ ਸ੍ਰੀਮਤੀ ਕੰਵਰਦੀਪ ਕੌਰ, ਆਈ.ਪੀ.ਐਸ., ਕਪਤਾਨ ਪੁਲਿਸ, ਟ੍ਰੈਫਿਕ ਅਤੇ ਸਕਿਉਰਿਟੀ^ਕਮ^ਜਿਲਾ ਕਮਿਊਨਿਟੀ ਪੁਲਿਸ ਅਫਸਰ ਪਟਿਆਲਾ ਨੇ ਡੀ.ਜੀ.ਪੀ. ਨੂੰ ਪਟਿਆਲਾ ਪੁਲਿਸ ਵੱਲੋਂ ਟ੍ਰੈਫਿਕ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜਿਲਾ ਸਾਂਝ ਕੇਂਦਰ ਪਟਿਆਲਾ ਵੱਲੋਂ ਆਰ.ਟੀ.ਐਸ. ਐਕਟ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਰਿਪ੍ਰੈਜੈਂਟ੍ਰੇਸਨ ਦਿੱਤੀ| ਜਿਸ ਤੋਂ ਇਹ ਪਾਇਆ ਗਿਆ ਹੈ, ਕਿ ਪੰਜਾਬ ਸਟੇਟ ਵਿੱਚੋਂ ਜਿਲਾ ਪਟਿਆਲਾ ਪਾਸਪੋਰਟ ਸੇਵਾਂਵਾਂ ਦੇਣ ਵਿੱਚ ਪਹਿਲੇ ਨੰਬਰ ਤੇ ਆਇਆ ਹੈ| ਜਿਸ ਕਰਕੇ ਡੀ.ਜੀ.ਪੀ. ਨੇ ਮੌਕੇ ਤੇ ਹੀ ਸ੍ਰੀਮਤੀ ਕੰਵਰਦੀਪ ਕੌਰ, ਆਈ.ਪੀ.ਐਸ., ਕਪਤਾਨ ਪੁਲਿਸ, ਟ੍ਰੈਫਿਕ ਅਤੇ ਸਕਿਉਰਿਟੀ^ਕਮ^ਜਿਲਾ ਕਮਿਊਨਿਟੀ ਪੁਲਿਸ ਅਫਸਰ ਪਟਿਆਲਾ, ਏ.ਐਸ.ਆਈ. ਸੁਖਜਿੰਦਰ ਸਿੰਘ ਇੰਚਾਰਜ ਪਾਸਪੋਰਟ ਸਾਖਾ ਨੂੰ ਡੀ.ਜੀ.ਪੀ. ਕਮਾਂਡੇਸ਼ਨ ਡਿਸਕ ਅਤੇ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਜਿਲ•ਾ ਸਾਂਝ ਕੇਂਦਰ ਪਟਿਆਲਾ ਦੀ ਸਾਂਝ ਮੁਲਾਜਮਾਂ ਨੂੰ ਪ੍ਰਸੰਸਾ ਦਰਜਾ ਪਹਿਲਾ ਦੇ ਕੇ ਸਨਮਾਨਿਤ ਕੀਤਾ ਗਿਆ|
ਐਸ ਐਸ ਪੀ ਨੇ ਦੱਸਿਆਂ ਕਿ ਪਿਛਲੇ ਸਮੇ ਦੋਰਾਨ ਪਟਿਆਲਾ ਵਿਖੇ ਦੇਸੀ ਬੰਬ ਤਿਆਰ ਕਰਕੇ ਪਰੀਖਣ ਕਰਨ ਵਾਲੇ ਪਿਊ ਪੁੱਤ ਦੇ ਗਿਰੋਹ ਨੂੰ ਬੇਨਕਾਬ ਕਰਕੇ 15 ਦੇਸੀ ਬੰਬ ਅਤੇ ਭਾਰੀ ਮਾਤਰਾ ਵਿਚ ਦੇਸੀ ਬੰਬ ਤਿਆਰ ਕਰਨ ਵਾਲੀ ਧਮਾਕਾਖੇਜ ਸਮੱਗਰੀ ਤੇ ਕੰਨਟੇਨਰ ਅਤੇ ਅਸਲਾ ਐਮੋਨੀਸਨ ਬਰਾਮਦ ਕਰਕੇ ਕਿਸੇ ਹੋਣ ਵਾਲੀ ਵੱਡੀ ਵਾਰਦਾਤ ਨੂੰ ਟਾਲਣ ਕਾਰਨ ਸ੍ਰੀ ਹਰਵਿੰਦਰ ਸਿੰਘ ਵਿਰਕ, ਐਸ . ਪੀ ., ਇੰਨਵੈਸਟੀਗੇਸਨ, ਪਟਿਆਲਾ, ਸ੍ਰੀ ਸੁਖਮਿੰਦਰ ਸਿੰਘ ਚੌਹਾਨ, ਡੀ ਐਸ ਪੀ, ਇੰਵੈਸਟੀਗੇਸਨ, ਪਟਿਆਲਾ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ, ਦੋ ਕਰਮਚਾਰੀਆਂ ਨੂੰ ਡੀ ਜੀ ਪੀ, ਡਿਸਕ ਸਨਮਾਨਿਤ ਕੀਤਾ ਗਿਆ, ਪੰਜ ਹੌਲਾਦਰ ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ ਦਾ ਲੋਕਲ ਰੈਂਕ ਦਿੱਤਾ ਗਿਆ, ਤਿੰਨ ਸਿਪਾਹੀ ਕਰਮਚਾਰੀਆਂ ਨੂੰ ਤਰੱਕੀ ਲਿਸਟ ਸੀ-2 ਦਿੱਤੀ ਗਈ ਅਤੇ ਸੱਤ ਕਰਮਚਾਰੀਆਂ ਨੂੰ ਦਰਜਾ ਪਹਿਲਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |
ਮਿਤੀ 19-05-2017 ਨੂੰ ਥਾਣਾ ਸਿਟੀ, ਰਾਜਪੁਰਾ ਦੇ ਏਰੀਆ ਵਿੱਚ ਮੰਗਲ ਸਿੰਘ ਪੁੱਤਰ ਦਿਆਲ ਸਿੰਘ, ਸੁਦਰਸਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀਆਨ ਪਿੰਡ ਆਕੜ ਮੋਟਰ ਸਾਈਕਲ ਦੀ ਖੋਹ ਦੀ ਘਟਨਾਂ ਨੂੰ ਅੰਜਾਮ ਦੇਣ ਲੱਗੇ ਸੀ, ਤਾਂ ਡਿਊਟੀ ਪਰ ਤਾਇਨਾਤ ਹੌਲਦਾਰ ਦਵਿੰਦਰ ਸਿੰਘ ਨੰਬਰ 2035/ਪਟਿਆਲਾ, ਹੌਲਦਾਰ ਜੁਝਾਰ ਸਿੰਘ ਨੰਬਰ 2832/ਪਟਿਆਲਾ ਅਤੇ ਹੌਲਦਾਰ ਰੋਸਨ ਕੁਮਾਰ ਨੰਬਰ 2461/ਪਟਿਆਲਾ ਨੇ ਵੇਖ ਲਿਆ ਅਤੇ ਕਾਬੂ ਕਰਨ ਦੀ ਕੋਸ਼ੀਸ਼ ਕੀਤੀ ਤਾਂ ਮੰਗਲ ਸਿੰਘ ਨੇ ਆਪਣੇ ਪਾਸ ਰੱਖੇ ਹੋਏ ਨਜਾਇਜ ਅਸਲਾ 30 ਬੋਰ ਪਿਸਟਲ ਨਾਲ ਹੌਲਦਾਰ ਰੋਸਨ ਕੁਮਾਰ ਨੰਬਰ 2461/ਪਟਿ: ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਪਰ ਫਾਇਰ ਕਰਨੇ ਸੁਰੂ ਕਰ ਦਿੱਤੇ ਜੋ ਇਹਨਾਂ ਕਰਮਚਾਰੀਆਂ ਨੇ ਚੁਸਤੀ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੋਸੀ ਮੰਗਲ ਸਿੰਘ ਪਾਸੋਂ ਪਿਸਟਲ ਖੋਹ ਕੇ ਉਸ ਨੂੰ ਕਾਬੂ ਕਰ ਲਿਆ ਸੀ| ਇਹਨਾਂ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਇਹਨਾਂ ਨੂੰ ਸਹਾਇਕ ਥਾਣੇਦਾਰ ਦਾ ਲੋਕਲ ਰੈਂਕ ਦਿੱਤਾ ਗਿਆ|
ਮਿਤੀ 01-07-2017 ਨੂੰ ਸਮਾਂ 01.25 ਪੀ.ਐਮ. ਪਰ 03 ਨੌਜਵਾਨ ਮੋਟਰ ਸਾਈਕਲ ਪਰ ਘਰੇਲੂ ਕੰਮ ਲਈ ਪਟਿਆਲਾ ਵੱਲ ਨੂੰ ਜਾ ਰਹੇ ਸੀ, ਤਾਂ ਪਿੰਡ ਸੇਖਪੁਰਾ ਦੇ ਨਜਦੀਕ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਪਰ ਤੇਜ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ| ਹੌਲਦਾਰ ਸਾਗਰ ਸਿੰਘ ਨੰਬਰ 38/ਪਟਿਆਲਾ ਅਤੇ ਹੌਲਦਾਰ ਮੇਜਰ ਸਿੰਘ ਨੰਬਰ 3003/ਪਟਿਆਲਾ ਨੂੰ ਸੂਚਨਾ ਮਿਲਣ ਪਰ ਇਹ ਦੋਨੇ ਕਰਮਚਾਰੀ ਤੁਰੰਤ ਮੌਕਾ ਪਰ ਪੁੱਜੇ, ਜਿਥੇ ਉਹਨਾਂ ਨੇ ਇੱਕ ਵਿਅਕਤੀ ਨੂੰ ਫੜ ਲਿਆ ਅਤੇ ਮੌਕਾ ਪਰ ਦੋ ਹਥਿਆਰ ਕਬਜਾ ਵਿੱਚ ਲਏ ਇਸ ਤੋਂ ਇਲਾਵਾ ਫੜੇ ਵਿਅਕਤੀ ਨੂੰ ਥਾਣਾ ਸਦਰ ਪਟਿਆਲਾ ਵਿਖੇ ਬੰਦ ਕਰਵਾਇਆ, ਜਖਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ| ਇਹਨਾਂ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਇਹਨਾਂ ਨੂੰ ਦਰਜਾ ਪਹਿਲਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ|
ਮਿਤੀ 13-06-2017 ਰਾਤ ਨੂੰ ਕਰੀਬ 1.30/2.00 ਵਜੇ ਦੇ ਕਰੀਬ ਐਸ.ਐਸ.ਟੀ ਨਗਰ ਮਿੱਨੀ ਮਾਰਕੀਟ ਵਿਖੇ 02 ਸੱਕੀ ਬੰਦੇ ਏ.ਟੀ.ਐਮ ਨਾਲ ਛੇੜਛਾੜ ਕਰ ਰਹੇ ਸਨ| ਤਾਂ ਉਸ ਸਮੇਂ ਪੀ.ਸੀ.ਆਰ. ਪਰ ਤਾਇਨਾਤ ਹੌਲਦਾਰ ਗੁਰਬਖਸ ਸਿੰਘ ਨੰਬਰ 578/ਪਟਿਆਲਾ ਅਤੇ ਸੀਨੀਅਰ ਸਿਪਾਹੀ ਗੁਰਦੀਪ ਸਿੰਘ ਨੰਬਰ 2966/ਪਟਿਆਲਾ ਮੌਕਾ ਪਰ ਪੁੱਜੇ ਤਾਂ ਅਛਪਛਾਤੇ ਵਿਅਕਤੀ ਮੌਕਾ ਤੋਂ ਭੱਜ ਗਏ ਸੀ| ਜਿਹਨਾਂ ਵਿੱਚੋਂ ਇੱਕ ਵਿਅਕਤੀ ਕੰਵਲਦੀਪ ਸਿੰਘ ਉਰਫ ਬਿੱਲਾ ਵਾਸੀ ਪਿੰਡ ਸਾਗਰ ਗੜ• ਭੂਨਰਹੇੜੀ ਪਟਿਆਲਾ ਨੂੰ ਅਗਲੇ ਦਿਨ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਕਰਮਚਾਰੀਆਂ ਦੀ ਹੌਸਲਾ ਅਫਜਾਈ ਲਈ ਇਹਨਾਂ ਨੂੰ ਦਰਜਾ ਪਹਿਲਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਏ.ਐਸ.ਰਾਏ, ਆਈ.ਪੀ.ਐਸ.,ਇੰਸਪੈਕਟਰ ਜਨਰਲ ਪੁਲਿਸ, ਜੋਨਲ-1, ਪੰਜਾਬ, ਪਟਿਆਲਾ, ਸ੍ਰੀ ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ, ਪਟਿਆਲਾ ਵੀ ਹਾਜਰ ਸਨ।