ਪਟਿਆਲਾ, 18 ਜੁਲਾਈ, 2017 : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ ਭਾਸ਼ਾਵਾਂ ਵਿੱਚ ਛਾਪੇ ਮਹਾਨ ਕੋਸ਼ ਦੀ ਵਿੱਕਰੀ ਅਗਲੇ ਹੁਕਮਾਂ ਤੱਕ ਬੰਦ (ਸਸਪੈਂਡ) ਕਰ ਦਿੱਤੀ ਗਈ ਹੈ। ਮਹਾਨ ਕੋਸ਼ ਵਿਚ ਗ਼ਲਤੀਆਂ ਦੀਆਂ ਸ਼ਿਕਾਇਤਾਂ ਡੀ ਪੜਤਾਲ ਕਰਨ ਵਾਲੀ ਤਿੰਨ ਮੈਂਬਰੀ ਕਮੇਟੀ ਵਾਧਾ ਕੇ 5 ਮੈਂਬਰੀ ਕਰ ਦਿੱਤੀ ਗਈ ਹੈ ।
ਇਹ ਜਾਣਕਾਰੀ ਦਿੰਦੇ ਹੋਏ ਅਡੀਸ਼ਨਲ ਮੁੱਖ ਸਕੱਤਰ ਅਤੇ ਯੂਨੀਵਰਸਿਟੀ ਦੇ ਕਾਰਜਕਾਰੀ ਵੀ ਸੀ ਐਸ ਕੇ ਸੰਧੂ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਹ ਕਮੇਟੀ ਇੱਕ ਮਹੀਨੇ ਵਿਚ ਆਪਣੀ ਰਿਪੋਰਟ ਦੇਵੇਗੀ ਜਿਸ ਤੋਂ ਬਾਅਦ ਹੀ ਅੰਤਮ ਨਿਰਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹੀ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਮਹਾਨ ਕੋਸ਼ ਦੇ ਇਨ੍ਹਾਂ ਐਡੀਸ਼ਨਾਂ ਬਾਰੇ ਤਿਆਰ ਕੀਤੀ ਗਈ ਰਿਪੋਰਟ ਨੂੰ ਵੀ ਵਿਚਾਰੇਗੀ।
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਇਸ ਮਾਮਲੇ 'ਤੇ ਵਿਚਾਰ ਕਰਨ ਵਾਲੀ ਕਮੇਟੀ ਨੇ ਨਵੇਂ ਮਹਾਨ ਕੋਸ਼ 'ਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਕੀਤੀ ਹੈ।
ਇਸ ਕਮੇਟੀ ਵਿਚ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਪਬਲੀਕੇਸ਼ਨਜ਼ ਬਿਊਰੋ ਦੇ ਡਾਇਰੈਕਟਰ ਡਾ. ਸਰਬਜਿੰਦਰ ਸਿੰਘ, ਡੀ.ਪੀ.ਡੀ. ਦੇ ਮੁਖੀ ਡਾ. ਬਲਜੀਤ ਕੌਰ ਸੇਖੋਂ, ਆਰ.ਟੀ.ਆਈ. ਵਿੰਗ ਦੇ ਮੁਖੀ ਡਾ. ਗੁਰਚਰਨ ਸਿੰਘ ਅਤੇ ਵਿੱਤ ਅਫ਼ਸਰ ਡਾ. ਬਲਜੀਤ ਸਿੰਘ ਸਿੱਧੂ ਲਏ ਗਏ ਸਨ।