ਜੀ ਐਸ ਪੰਨੂ
ਪਟਿਆਲਾ, 16 ਜੁਲਾਈ, 2017 : ਸ਼ਹੀਦ ਮਨਦੀਪ ਸਿੰਘ ਢਿਲੋਂ ਆਪਣੇ ਪਿਤਾ ਸੇਵਾ ਮੁਕਤ ਸਕੂਐਰਡਨ ਲੀਡਰ ਸ੍ਰ: ਪੂਰਨ ਸਿੰਘ ਢਿਲੋਂ, ਮਾਤਾ ਸ੍ਰੀਮਤੀ ਪ੍ਰਕਾਸ਼ ਕੌਰ, ਧਰਮਪਤਨੀ ਸ੍ਰੀਮਤੀ ਪ੍ਰਭਪ੍ਰੀਤ ਕੌਰ ਢਿਲੋਂ,11 ਵਰਿਆਂ ਦੀ ਬੇਟੀ ਸਹਿਜ ਅਤੇ 7 ਸਾਲਾਂ ਦੇ ਬੇਟੇ ਈਸ਼ਰ ਨੂੰ ਸ਼ਦੀਵੀ ਵਿਛੋੜਾ ਦੇ ਗਏ ਹਨ। ਭਾਰਤੀ ਹਵਾਈ ਫੌਜ ਦੇ ਸਕੂਐਰਡਨ ਲੀਡਰ ਮਨਦੀਪ ਸਿੰਘ ਢਿਲੋਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਰੋਹ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਇਆ ਜੇ ਆਸਾਮ ਦੇ ਹੜ ਪ੍ਰਭਾਵਿਤ ਖੇਤਰ ਵਿੱਚ 169 ਲੋਕਾਂ ਦੀ ਜਾਨ ਬਚਾਉਣ ਵੇਲੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋ ਗਏ ਸਨ ਤੇ ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰ ਵੱਲੋਂ ਆਸਾਮ ਦੇ ਤੇਜਪੁਰ ਵਿਖੇ ਕੀਤਾ ਗਿਆ ਸੀ। ਮੁੱਖ ਮੰਤਰੀ ਤਰਫੋਂ ਸਾਧੂ ਸਿੰਘ ਧਰਮਸੋਤ ਸ਼ਰਧਾਂਜ਼ਲੀ ਭੇਂਟ ਕਰਨ ਪੁੱਜੇਆਨੇਕਿਹਾ ਕਿ ਸਕੂਐਰਡਨ ਲੀਡਰ ਮਨਦੀਪ ਸਿੰਘ ਢਿਲੋਂਦੇਸ਼ ਤੇ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਅਮਰ ਹੋ ਗਏ, ਪੰਜਾਬ ਦੇ ਬਹਾਦਰ ਸਪੂਤਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਸ਼ਹੀਦ ਢਿਲੋਂ ਦੀ ਧਰਮਪਤਨੀ ਸ੍ਰੀਮਤੀ ਪ੍ਰਭਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਦੀ ਤਰਫੋਂ 5 ਲੱਖ ਰੁਪਏ ਐਕਸ ਗ੍ਰੇਸੀਆ ਦਾ ਚੈਕਭੇਂਟਕੀਤਾਤੇ ਪੰਜਾਬ ਸਰਕਾਰ ਦੀ ਤਰਫੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ,ਪਰਿਵਾਰ ਨੂੰ 12 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ।
ਸ਼ਹੀਦ ਸਕੂਐਰਡਨ ਲੀਡਰ ਮਨਦੀਪ ਸਿੰਘ ਢਿਲੋਂ ਦੇ ਪਿਤਾ ਸੇਵਾ ਮੁਕਤ ਸਕੂਐਰਡਨ ਲੀਡਰ ਸ੍ਰ: ਪੂਰਨ ਸਿੰਘ ਢਿਲੋਂ ਨੇ ਸ਼ਰਧਾਂਜ਼ਲੀ ਸਮਾਰੋਹ ਵਿੱਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਪਿਆਂ ਵੱਲੋਂ ਇੱਕ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣ ਤੋਂ ਵੱਡਾ ਕੋਈ ਦੁੱਖ ਨਹੀਂ ਹੈ । ਪਰ ਸਾਡੇ ਲਈ ਇਹ ਫਖਰ ਦੀ ਗੱਲ ਹੈ ਕਿ ਸਾਡੇ ਪੁੱਤਰ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਦਿੱਤੀ ਹੈ। ਸਾਨੂੰ ਸਭ ਤੋਂ ਵੱਡਾ ਫਿਕਰ ਪੁੱਤਰ ਦੇ ਪਰਿਵਾਰ ਦੇ ਭਵਿੱਖ ਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਜੋ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ ਉਸ ਲਈ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ।
ਸ਼ਰਧਾਂਜ਼ਲੀ ਸਮਾਰੋਹ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ ਅਤੇ ਐਸ.ਡੀ.ਐਮ. ਪਟਿਆਲਾ ਸ੍ਰੀ ਅਨਮੋਲ ਸਿੰਘ ਧਾਲੀਵਾਲ ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਸ਼ਹੀਦ ਸਕੂਐਰਡਨ ਲੀਡਰ ਮਨਦੀਪ ਸਿੰਘ ਢਿਲੋਂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਵੀ ਗਏ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼ਰਮਾ, ਡਾਇਰੈਕਟਰ ਸੈਨਿਕ ਭਲਾਈ ਬ੍ਰਿਗੇਡੀਅਰ ਸ੍ਰੀ ਜੇ.ਐਸ. ਅਰੌੜਾ, ਪਟਿਆਲਾ ਮੇਅਰ ਸ੍ਰੀ ਅਮਰਿੰਦਰ ਸਿੰਘ ਬਜਾਜ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ੍ਰੀ ਅਨਮੋਲ ਸਿੰਘ ਧਾਲੀਵਾਲ, ਜ਼ਿਲਾ ਸੈਨਿਕ ਭਲਾਈ ਅਫ਼ਸਰ ਪਟਿਆਲਾ ਕਮਾਂਡਰ ਬਲਜਿੰਦਰ ਸਿੰਘ ਵਿਰਕ, ਜ਼ਿਲਾ ਸੈਨਿਕ ਭਲਾਈ ਅਫ਼ਸਰ ਸੰਗਰੂਰ ਅਤੇ ਬਰਨਾਲਾ, ਵਿੰਗ ਕਮਾਂਡਰ ਰਾਜਵੰਤ ਸਿੰਘ, ਤਹਿਸੀਲਦਾਰ ਪਟਿਆਲਾ ਸ੍ਰੀ ਸੁਭਾਸ਼ ਭਾਰਦਵਾਜ, ਕਾਂਗਰਸ ਦੇ ਬਲਾਕ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸ੍ਰੀ ਭਗਵਾਨ ਦਾਸ ਜੁਨੇਜਾ ਅਤੇ ਭਾਰਤੀ ਜਲ, ਥਲ ਅਤੇ ਹਵਾਈ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਪੁੱਜੇ ਹੋਏ ਸਨ।