ਜੀ ਐਸ ਪੰਨੂ
ਪਟਿਆਲਾ, 15 ਜੁਲਾਈ, 2017 : ਪ੍ਰਵੀਨ ਰਾਣੀ ਪਤਨੀ ਵਿਨੋਦ ਕੁਮਾਰ ਪਿੰਡ ਚਾਸਵਾਲ ਦੀ ਰਹਿਣ ਵਾਲੀ ਭਾਦਸੋ ਤੋ ਵਾਪਿਸ ਆਪਣੇ ਘਰ ਆ ਰਹੀ ਸੀ ਤਾ ਜਦੋ ਪਿੰਡ ਚਾਸਵਾਲ ਪੁੱਜੀ ਤਾ ਸਮਸੇਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਚਾਸਵਾਲ, ਕਰਨੈਲ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਭਾਦਸੋ,ਬਿੱਕਰ ਸਿੰਘ ਵਾਸੀ ਭਾਦਸੋ, ਤਿੰਨ ਨਾਮਾਲੂਮ ਵਿਅਕਤੀਆ ਨੇ ਗੱਡੀ ਨੰ. ਪੀ.ਬੀ11ਬੀ.ਟੀ8921 ਵਿੱਚ ਆਏ ਉਤਰੇ ਅਤੇ ਧੱਕੇ ਨਾਲ ਮੈਨੂੰ ਪ੍ਰਵੀਨ ਰਾਣੀ ਨੂੰ ਗੱਡੀ ਵਿੱਚ ਸੁੱਟ ਕੇ ਬੀੜ ਪਾਸ ਲੈ ਗਏ ਅਤੇ ਸੂਏ ਦੀ ਪਟੜੀ ਕੋਲ ਮੇਰੇ ਨਾਲ ਅਸਲੀਲ ਹਰਕਤਾ ਕੀਤੀਆ ਅਤੇ ਮੇਰੇ ਰੋਲਾ ਪਾਉਣ ਤੇ ਜਾਨੋ ਮਾਰਨ ਦੀ ਨਿਯਤ ਨਾਲ ਰਾਡ ਦੇ ਵਾਰ ਕੀਤੇ , ਜੋ ਮੇਰੇ ਸਟਾ ਨਾਲ ਮੇਰੀਆਂ ਦੋਵੇ ਲਤਾ ਟੁੱਟ ਗਈਆਂ ਤੇ ਹੱਥ ਟੁੱਟ ਗਿਆ ਪ੍ਰਵੀਨ ਰਾਣੀ ਅਜੇ ਚੰਗੀ ਤਰਾਂ ਬੋਲ ਵੀ ਨਹੀ ਸਕਦੀ ਹੈ ਤੇ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਹੈ| ਵਜਾ ਰੰਜਸ ਇਹ ਹੈ ਕਿ ਲੜਕਾ ਤੇ ਹੋਰ ਖੇਤ ਵਿਚ ਫੁੱਟ ਬਾਲ ਖੇਡ ਰਹੇ ਸੀ ਤਾ ਇਹ ਸਾਰੇ ਸ਼ਰਾਬ ਪੀ ਰਹੇ ਸੀ ਜਿਸ ਦੇ ਰੋਕਣ ਤੇ ਝਗੜਾ ਹੋ ਗਿਆ ਮੈ ਇਨਾ ਦੀ ਰਪਟ ਠਾਣੇ ਕਰ ਦਿਤੀ ਜਿਸ ਤੇ ਇਨਾ ਖਿਲ਼ਾਫ ਯਨੀ ਸਮਸੇਰ ਸਿੰਘ ਤੇ ਉਸਦੇ ਲੜਕੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੋਇਆ ਹੈ| ਐਸ ਐਚ ਓ ਭਾਦਸੋਂ ਨੇ ਦਸਿਆ ਕਿ ਮੁਲਜਿਮ ਫਰਾਰ ਹਨ ਅਜੇ ਤਕ ਕੋਈ ਗ੍ਰਿਫਦਾਰੀ ਨਹੀਂ ਹੋਈ ਹੈ ਤੇ ਐਫ ਆਈ ਆਰ ਨੰਬਰ 64 ਅਧੀਨ ਦਫ਼ਾ 307,364,354 323 325,148, 149 ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।