ਜੀ ਐਸ ਪੰਨੂ
ਪਟਿਆਲਾ, 14 ਜੁਲਾਈ, 2017 : ਓਰੀਐਂਟ ਬੈਂਕ ਦਫਤਰ ਨੂੰ ਲਗੀ ਅੱਗ ਸਾਰਾ ਸਾਜੋ ਸਮਾਨ ਸੜ ਕੇ ਸੂਆ ਹੋ ਗਿਆ।ਇਹ ਬੈੰਕ ਦਾ ਦਫਤਰ ਬੇਅੰਤ ਸਿੰਘ ਕੰਪਲੈਕਸ ਛੋਟੀ ਬਾਰਾਂਦਰੀ ਪਟਿਆਲਾ ਵਿਖੇ ਤੀਸਰੀ ਮੰਜਿਲ ਤੇ ਹੈ ਬੈੰਕ ਦੇ ਬੰਦ ਪਏ ਦਫਤਰ ਵਿਚ ਅਚਾਨਕ ਅੱਗ ਲਗ ਗਈ ਜਿਸ ਨੂੰ ਬੰਦ ਕਰਨ ਲਈ ਅਜੀਤ ਅਖਬਾਰ ਦੇ ਮੁਲਾਜਮਾ ਜਿਨ੍ਹਾਂ ਦਾ ਨਾਲ ਲੱਗਦਾ ਦਫਤਰ ਨੂੰ ਵੀ ਤਸਦੂਤ ਕਰਨੀ ਪਈ। ਦਫਤਰ ਦਾ ਸੀਸਾ ਤੋੜਨਾ ਪਿਆ ਤਾ ਜੋ ਦਫਤਰ ਦੇ ਸਮਾਨ ਦੀ ਬੱਚਤ ਕੀਤੀ ਜਾ ਸਕੇ। ਕੋਈ ਤਕਰੀਬਨ 10 ,15 ਲੱਖ ਦਾ ਨੁਕਸਾਨ ਹੋ ਗਿਆ। ਚਾਹੇ ਇਹ ਦਫਤਰ ਬੈਂਕ ਕਰਮਚਾਰੀਆਂ ਦੀ ਯੂਨੀਅਨ ਨੂੰ ਦਿੱਤਾ ਹੋਇਆ ਸੀ। ਇਸ ਅੱਗ ਲੱਗਣ ਦੇ ਪਿੱਛੇ ਕਾਫੀ ਕਿਆਸ ਆਰੀਆ ਲਗਾਈਆਂ ਜਾਂਦੀਆਂ ਹਨ। ਕੁੱਝ ਦਿਨ ਪਹਿਲਾ ਇਸ ਦਫਤਰ ਵਿਚ ਯੂਨੀਅਨ ਦੀ ਚੋਣ ਵੀ ਹੋਈ ਸੀ ਜਿਥੇ ਦੋ ਥੜੇ ਸਨ ਇਕ ਥੜਾ ਹਰ ਗਿਆ ਸੀ ਪਰ ਉਹ ਦੂਜੇ ਦੀ ਜਿੱਤ ਨੂੰ ਜਿੱਤ ਨਹੀਂ ਮੰਨਦਾ ਸੀ ਜਿਸ ਤੇ ਸ਼ੱਕ ਦੀ ਸੂਈ ਖੜਦੀ ਹੈ ਕਿ ਕਿਸੈ ਨੇ ਸ਼ਰਾਰਤ ਕੀਤੀ ਹੈ ਪਰ ਇਸ ਗੱਲ ਨੂੰ ਮੰਨਿਆ ਨਹੀਂ ਜਾ ਰਿਹਾ ਹੈ। । ਦਫਤਰ ਦੇ ਨਾਲ ਲੱਗਦਾ ਟੱਚ ਸਟੋਨ ਦਾ ਦਫਤਰ ਹੈ ਜਿੱਥੇ ਕੇ ਆਈ ਲੈਟ ਕਰਵਾਈ ਜਾਂਦੀ ਹੈ 100 ਜਾ 200 ਦੇ ਕਰੀਬ ਬੱਚੇ ਆਈਲੈਟ ਕਰਦੇ ਹਨ ਜਦੋ ਅੱਗ ਲੱਗੀ ਤਾ ਬੱਚੇਆ ਦਾ ਨਾਲ ਕਮਰਾ ਹੋਣ ਕਰਕੇ ਹਫੜਾ ਦਫੜੀ ਮੱਚ ਗਈ ਤੇ ਉਹ ਬਾਹਰ ਨੂੰ ਭੱਜੇ ਜਿਨ੍ਹਾਂ ਨੂੰ ਮੁਸ਼ਕਿਲ ਨਾਲ ਬਚੇਇਆ ਗਿਆ ਇਹ ਦਫਤਰ ਰਜਿਸਟਰ ਹੈ ਜਾ ਨਹੀਂ ਇਸ ਬਾਰੇ ਉਨ੍ਹਾਂ ਨੇ ਕੁੱਝ ਨਹੀਂ ਦਸਿਆ ਹੈ। । ਕਮਪਲੈਕਸ ਵਿੱਚ ਦੁਕਾਨ ਦਾਰਾ ਨੇ ਲੋਹੇ ਦੇ ਗੇਟ ਲੱਗਾ ਕੇ ਰਸਤੇ ਨੂੰ ਬੰਦ ਕੀਤਾ ਹੋਇਆ ਹੈ ਤੇ ਇਹ ਟੱਚ ਸਟੋਨ ਵਾਲਿਆਂ ਨੇ ਰੱਸਤੇ ਨੂੰ ਇਕ ਤਰਫ ਤੋਂ ਬੰਦ ਕਰ ਦਿਤਾ ਤੇ ਦੂਜੇ ਪਾਸੇ ਸਕੋਰਟੀ ਗਾਰਡ ਬਿਠਾ ਦਿੱਤੇ ਹੋਏ ਹਨ ਤਾ ਜੋ ਕੋਈ ਅੰਦਰ ਨਾ ਆਵੇ। ਰੱਸਤੇ ਰੁਕਣ ਕਰਕੇ ਅੱਗ ਬਹੁਤ ਵਧੀ ਜਿਸ ਕਰਕੇ 2,3 ਫਾਇਰ ਬ੍ਰਿਗੇਡ ਨੇ ਬੰਦ ਕੀਤਾ ਤੇ ਲੋਕਾਂ ਨੂੰ ਵੀ ਅੱਗ ਪਿਛਿਉਂ ਦੀ ਜਾ ਕੇ ਬੰਦ ਕਰਨੀ ਪਈ। ਬੈਂਕ ਦੇ ਕਿਸੇ ਵੀ ਅਧਿਕਾਰੀ ਜਾ ਕਰਮਚਾਰੀ ਨੇ ਕੁੱਝ ਨਹੀਂ ਦਸਿਆ। ਪਰ ਸ਼ਾਮ ਦੇ ਸਮੇ ਜਲੰਧਰ ਤੋਂ ਯੂਨੀਅਨ ਦੀ ਟੀਮ ਆਈ ਜਿਸ ਵਿਚ ਰਮਨ ਮਦਾਨ ਤੇ ਪੰਜ ਸੱਤ ਹੋਰ ਯੂਨੀਅਨ ਦੇ ਬੰਦੇ ਸਨ। ਮਦਾਨ ਨੇ ਦੱਸਿਆ ਕੇ ਮੈ ਰਾਜ ਕੁਮਾਰ ਵੇਰਕਾ ਦਾ ਭਰਾ ਹਾਂ ਅਸੀਂ ਸ਼ਾਮ ਨੂੰ ਮੀਟਿੰਗ ਕਰਕੇ ਫੇਰ ਦਸ ਸੱਕਦੇ ਹਾਂ ਕੇ ਕੀ ਹੋਇਆ ਹੈ ਤੇ ਕਿ ਕਰਾਗੇ ਪਰ ਓਨਾ ਨੇ ਵੀ ਕੁੱਝ ਨਹੀਂ ਦਸਿਆ।