ਪ੍ਰਿੰਸੀਪਲ ਸੰਗੀਤਾ ਹਾਂਡਾ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ ਦਾ ਚਾਰਜ ਸੰਭਾਲਦੇ ਹੋਏ
ਜੀ ਐਸ ਪੰਨੂ
ਪਟਿਆਲਾ, 14 ਜੁਲਾਈ, 2017 : ਪ੍ਰਿੰਸੀਪਲ ਸੰਗੀਤਾ ਹਾਂਡਾ ਨੇ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ ਦਾ ਚਾਰਜ ਸੰਭਾਲ ਲਿਆ ਪ੍ਰਿੰਸੀਪਲ ਸੁਖਬੀਰ ਸਿੰਘ ਦੀ ਬਦਲੀ ਤਰਨਤਾਰਨ ਹੋਣ ਤੇ ਇਨ੍ਹਾਂ ਨੂੰ ਤਇਨਾਤ ਕੀਤਾ ਗਿਆ। ਪ੍ਰਿੰਸੀਪਲ ਹਾਂਡਾ ਦਾ ਜਨਮ 26 ਜੁਲਾਈ 1961 ਨੂੰ ਹੋਇਆ ਆਪਣੀ ਮੁਢਲੀ ਸਿੱਖਿਆ ਪੂਰੀ ਕਰਨ ਉਪਰੰਤ ਅੰਗਰੇਜ਼ੀ ਵਿਚ ਐਮ ਫਿਲ ਅਤੇ ਡਾਕਟਰੀ ਕੀਤੀ।
ਡਾਕਟਰ ਹਾਂਡਾ ਸਰਕਾਰੀ ਕਾਲਜ ਅਜਨਾਲਾ ਵਿਖੇ ਪਹਿਲੀ ਵਾਰ 1984 ਵਿਚ ਸਰਵਿਸ ਵਿਚ ਆਏ ਤੇ ਨਵੰਬਰ 1984 ਵਿਚ ਅੰਗਰੇਜ਼ੀ ਲੈਕਚਰਾਰ ਵਜੋਂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਆ ਹਾਜਰੀ ਪਾਈ ਥੋੜਾ ਸਮਾਂ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਚ ਰਹਿਣ ਬਾਦ ਮੂੜ 1994 ਵਿਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਆ ਗਏ। 2012 ਵਿਚ ਇਨ੍ਹਾਂ ਨੂੰ ਪ੍ਰੋਫ਼ੇਸਰ ਦੀ ਤਰੱਕੀ ਦੇ ਦਿੱਤੀ ਗਈ ਤੇ 30 ਮਈ 2016 ਨੂੰ ਸਰਕਾਰੀ ਰਣਬੀਰ ਕਾਲਜ ਸਂਗਰੂਰ ਪ੍ਰਿਸੀਪਲ ਲਾ ਦਿੱਤਾ ਗਿਆ। 14 ਜੁਲਾਈ 2017 ਨੂੰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਬੱਦਲ ਦਿੱਤਾ ਗਿਆ ਜਿੱਥੇ ਆ ਆਪਣੀ ਡਿਊਟੀ ਤੇ ਹਾਜਰੀ ਲਗਾਈ। 2000 ਵਿਚ ਇੰਟਰਨੈਸਨਲ ਐਜੁਕੇਸ਼ਨ ਐਵਾਰਡ ਅਮਰੀਕਾ ਟੈੱਸ ਵਿਚ ਸੋਪਿਆ ਗਿਆ। ਸ਼ਿਮਲਾ ਚ ਇੰਡੀਅਨ ਇੰਸੀਟੁਟਿਓਂਡ ਆਫ ਅਡਵਾਂਸ ਸਟੱਡੀ ਵਿੱਖੇ ਯੂ ਜੀ ਸੀ ਐਸੋਸੀਏਸਨ ਸ਼ਿਪ ਤਿੰਨ ਸਾਲ ਲਈ ਪ੍ਰਦਾਨ ਕੀਤੀ ਗਈ। ਇਨ੍ਹਾਂ ਦੇ ਕਾਫੀ ਸਾਰੇ ਆਰਟੀਕਲ ਤੇ ਰਿਸਰਚ ਪੇਪਰਜ ਨੈਸ਼ਨਲ ਇੰਟਰਨੈਸਨਲ ਜਨਰਲ ਚ ਛਪੇ। ਦਰਜਨਾਂ ਬੱਚੇ ਡਾਕਟਰੀ ਡਿਗਰੀ ਪਾਸ ਕਰਨ ਸਮੇ ਇਨ੍ਹਾਂ ਦੀ ਕਾਬਲੀਅਤ ਚ ਪਾਸ ਕਰਕੇ ਗਏ। ਪ੍ਰਿਸੀਪਲ ਹਾਂਡਾ ਨੇ ਦਸਿਆ ਕਿ ਮੇਰਾ ਪਹਿਲਾ ਉਦਮ ਏਜੁਕੇਸ਼ਨ ਨੂੰ ਗਲੋਬਲੀ ਪੱਧਰ ਤੱਕ ਲੈ ਕੇ ਜਾਣ ਦਾ ਹੈ, ਸਹੀ ਤੇ ਇਮਾਨਦਾਰੀ ਨਾਲ ਚਲਣਾ ਹੈ।