ਜੀ ਐਸ ਪੰਨੂ
ਪਟਿਆਲਾ, 13 ਜੁਲਾਈ, 2017 : ਸੀ.ਐਮ.ਡੀ, ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਏ.ਵੇਨੂੰ ਪ੍ਰਸਾਦ, ਆਈ.ਏ.ਐਸ., ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ 10 ਜੁਲਾਈ 2017 ਨੂੰ 2672 ਲੱਖ ਯੂਨਿਟ (11681 ਮੈਗਾਵਾਟ) ਸਭ ਤੋ ਵਧੇਰੇ ਬਿਜਲੀ ਦੀ ਮੰਗ ਪੂਰੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਤੇ ਵਧਾਈ ਦਿੱਤੀ ਹੈ| ਉਨ੍ਹਾਂ ਦੱਸਿਆ ਕਿ ਕਾਰਪੋਰੇਸਨ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਚ 2485 ਲੱਖ ਯੂਨਿਟ 22 ਜੁਲਾਈ2016 ਨੂੰ ਅਤੇ 11408 ਮੈਗਾਵਾਟ 1 ਜੁਲਾਈ2016 ਦੇ ਟੀਚੇ ਨੂੰ ਪਾਰ ਕੀਤਾ ਹੈ|
ਪ੍ਰਸਾਦ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਝੋਨੇ ਅਤੇ ਗਰਮੀ ਦੇ ਮੌਸਮ ਦੌਰਾਨ ਖਪਤਕਾਰਾਂ ਨੂੰ ਆਪਣੇ ਸਾਰੇ ਸਰੋਤਾਂਤੋਂ 13962.62 ਮੈਗਾਵਾਟ ਬਿਜਲੀ ਸਪਲਾਈ ਕਰਨ ਲਈ ਸਮਰੱਥ ਹੈ, ਇਸ ਤੋ ਇਲਾਵਾ ਹੰਗਾਮੀ ਹਾਲਾਤਾਂ ਵਿਚ ਬਿਜਲੀ ਦੀ ਪੂਰਤੀ ਲਈ ਬਿਜਲੀ ਖਰੀਦ ਸਮਝੌਤੇ ਵੀ ਕੀਤੇ ਹੋਏ ਹਨ| ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਹੁਣ ਵਾਧੂ ਬਿਜਲੀ ਵਾਲਾ ਸੂਬਾ ਹੈ|
ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਕਿਸਮ ਦੇ ਖਪਤਕਾਰ ਤੇ ਬਿਜਲੀ ਦਾ ਕੋਈ ਵੀ ਕੱਟ ਨਹੀ ਲਗਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿਚ 13.75 ਲੱਖ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਕਾਰਪੋਰੇਸਨ ਦੇ ਅਫਸਰ ਅਤੇ ਕਰਮਚਾਰੀ ਝੋਨੇ ਦੇ ਮੌਸਮ ਦੌਰਾਨ ਅਣਥੱਕ ਮਿਹਨਤ ਨਾਲ ਕੰਮ ਕਰਰਹੇ ਹਨ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਜੋਨਲ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ|
ਇਸ ਤੋ ਇਲਾਵਾ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲਲਈਰਾਜ ਭਰ ਵਿਚਟੈਲੀਫੋਨ ਨੰ.1912 ਰਾਹੀ ਵੀ ਖਪਤਕਾਰਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਹਨ| ਉਨ੍ਹਾਂ ਕਿਹਾ ਕਿ ਜਿਹੜੇ ਖੇਤੀਬਾੜੀ ਖਪਤਕਾਰਾਂ ਨੂੰ ਕਿਸੇ ਬਰੇਕ ਡਾਊਨ ਕਾਰਨ ਬਿਜਲੀ ਵਿਚ ਵਿਘਨ ਪੈ ਜਾਣਕਾਰਨ ਮੁਆਵਜ ਵਜੋਂ ਲੋੜੀਦੀ ਬਿਜਲੀ ਸਪਲਾਈ ਕਰਵਾਈ ਜਾਂਦੀ ਹੈ|