ਜੀ ਐਸ ਪੰਨੂ
ਪਟਿਆਲਾ, 13 ਜੁਲਾਈ, 2017 : 'ਚੰਨਾ ਮੇਰਿਆ' ਫਿਲਮ ਦੀ ਕਾਸਟ ਰਾਇਲ ਸਿਟੀ ਪਟਿਆਲਾ ਦੇ ਮਹਾਰਾਣੀ ਕਲੱਬ ਵਿੱਚ ਪ੍ਰੋਮੋਸ਼ਨ ਲਈ ਪਹੁੰਚੀ, ਫਿਲਮ ਪੰਜਾਬੀ ਸਿਨੇਮਾ ਵਿੱਚ ਸਫਲਤਾ ਦਾ ਪੱਧਰ ਕਾਇਮ ਰੱਖਦੇ ਹੋਏ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੱਧੂ ਆਪਣੀ ਰੋਮਾਂਟਿਕ ਏਪੀਕ ਲਵ ਸਟੋਰੀ, ਇਸਦਾ ਨਿਰਦੇਸ਼ਨ ਕੀਤਾ ਹੈ ਪੰਕਜ ਬੱਤਰਾ ਨੇ, ਪੇਸ਼ਕਸ਼ ਹੈ ਵਾਈਟ ਹਿੱਲ ਸਟੂਡੀਓ ਅਤੇ ਜੀ ਸਟੂਡੀਓ ਦੀ ਅਤੇ ਫਿਲਮ ਵਿੱਚ ਨਿੰਜਾ, ਪਾਇਲ ਰਾਜਪੂਤ ਅਤੇ ਅੰਮ੍ਰਿਤ ਮਾਨ ਲੀਡ ਕਿਰਦਾਰ ਵਿੱਚ ਹਨ, ਯੋਗਰਾਜ ਸਿੰਘ, ਕਰਮਜੀਤ ਅਨਮੋਲ ਅਤੇ ਬੀ. ਐਨ. ਸ਼ਰਮਾ ਵੀਨਜ਼ਰ ਆਉਣਗੇ। ਜੋ 14 ਜੁਲਾਈ ਨੂੰ ਰਿਲੀਜ਼ ਹੋਵੇਗੀ। ਨਿੰਜਾ ਜੋ ਕਿ ਇਸ ਫਿਲਮ ਵਿੱਚ ਆਪਣਾ ਡੇਬਿਊ ਕਰ ਰਹੇ ਹਨ ਉਨਾਂ ਨੇ ਕਿਹਾ ਕਿ, “ਮੈਂ ਆਪਣੀ ਨਵੀਂ ਪਾਰੀ ਨੂੰ ਲੈ ਕੇ ਬਹੁਤ ਖੁਸ਼ ਹਾਂ। 'ਚੰਨਾ ਮੇਰਿਆ' ਫਿਲਮ ਇੰਡਸਟਰੀ ਵਿੱਚ ਮੇਰੀ ਇੱਕ ਨਵੀਂ ਪਹਿਚਾਣ ਬਣਾਵੇਗੀ ਅਤੇ ਮੈਂ ਆਪਣੇ ਇਸ ਫੈਂਸਲੇ ਨੂੰ ਲੈ ਕੇ ਬਹੁਤਸੰਤੁਸ਼ਟ ਹਾਂ। ਮੇਰਾ ਕੰਮ ਹੈ ਲੋਕਾਂ ਦਾ ਮਨੋਰੰਜਨ ਕਰਨਾ ਅਤੇ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਇੱਕ ਬੈਸਟ ਉਦਾਹਰਣ ਸਾਬਿਤ ਹੋਵੇਗੀ। ਸੈੱਟ ਤੇ ਮੇਰਾ ਨਿਰਦੇਸ਼ਕ ਮੇਰੇ ਲਈ ਰੱਬ ਹੈ ਮੈਂ ਹਮੇਸ਼ਾ ਆਪਣਾ ਬੈਸਟ ਦੇ ਕੇ ਉਨਾਂ ਨੂੰ ਖੁਸ਼ ਕਰਾਂਗਾ।“
ਹਲੀਮੀ ਨਾਲ ਗੱਲ ਕਰਦੇ ਹੋਏ ਐਕਟਰਸ ਪਾਇਲ ਰਾਜਪੂਤ ਨੇ ਕਿਹਾ ਕਿ, “ਮੈਨੂੰ ਇਸ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਚੰਗਾ ਲੱਗ ਰਿਹਾ ਹੈ। ਫਿਲਮ ਸੈੱਟ ਤੇ ਸੱਭ ਨੇ ਸਿਨੇਮਾ ਦੇ ਨਵੇਂ ਮਾਪਦੰਡ ਸਿੱਖਣ ਵਿੱਚ ਮੇਰੀ ਮਦਦ ਕੀਤੀ। ਮੈਂ ਫਿਲਮ ਵਿੱਚ ਆਪਣਾ ਬੈਸਟ ਦਿੱਤਾ ਹੈਅਤੇ ਮੈਂ 'ਚੰਨਾ ਮੇਰਿਆ' ਦੇ ਲਈ ਮੈਂ ਦਿਲ ਤੋਂ ਨਿਰਮਾਤਾਵਾਂ ਦਾ ਅਤੇ ਨਿਰਦੇਸ਼ਕ ਦਾ ਧੰਨਵਾਦ ਕਰਦੀ ਹਾਂ।“
ਅੰਮ੍ਰਿਤ ਮਾਨ ਨੇ ਕਿਹਾ ਕਿ, “ਸਰਲ ਸ਼ਬਦਾਂ ਵਿੱਚ ਕਹਾਂ ਤਾਂ ਇਹ ਫਿਲਮ ਸ਼ਾਨਦਾਰ ਹੈ, ਇਸ ਵਿੱਚ ਕੰਮ ਕਰਨ ਵਾਲਿਆਂ ਦੇ ਲਈ, ਅਤੇ ਦੇਖਣ ਵਾਲਿਆਂ, ਦੋਨਾਂ ਦੇ ਲਈ। ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੈਂ ਨਾ ਨਹੀਂ ਕਰ ਸਕਿਆ ਕਿਉਂਕਿ ਇਹ ਕੁਝ ਨਵਾਂ ਸੀ ਅਤੇ ਮੈਨੂੰ ਪਤਾਸੀ ਕਿ ਪੰਕਜ ਬੱਤਰਾ ਆਪਣੀ ਕ੍ਰੀਏਟਿਵਿਟੀ ਨਾਲ ਜ਼ਰੂਰ ਕੁਝ ਨਵਾਂ ਕਰਨਗੇ। ਉਨਾਂ ਦੇ ਨਾਲ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਅਤੇ ਮੈਂ ਬੇਹੱਦ ਖੁਸ਼ ਹਾਂ।“
ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ, ਮੈਂ ਇਹ ਕਹਿਣਾ ਚਾਹਾਂਗਾ ਕਿ ਕਿਸੇ ਵੀ ਕੰਮ ਨੂੰ ਪੂਰਾ ਕਰਨ ਅਤੇ ਸਫਲ ਬਣਾਉਣ ਦੇ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ। “
ਨਿਰਮਾਤਾ ਮਨਮੋਰਦ ਸਿੱਧੂ ਨੇ ਦੱਸਿਆ ਕਿ, “ਸਾਡੀ ਪਹਿਲੀ ਸਾਰੀ ਫ਼ਿਲਮਾਂ ਨੂੰ ਲੋਕਾਂ ਨੇ ਬੇਹੱਦ ਪਿਆਰ ਦਿੱਤਾ ਹੈ। ਅਸੀਂ ਜੋ ਵੀ ਫ਼ਿਲਮਾਂ ਲਿਆਉਂਦੇ ਹਾਂ ਉਹ ਅਲੱਗ ਤਰਾਂ ਦੇ ਕਾਨਸੈਪਟ ਅਤੇ ਕੰਟੇੰਟ ਤੇ ਆਧਾਰਿਤ ਹੁੰਦੀਆਂ ਹਨ।
ਫਿਲਮ ਦੀ ਕਹਾਣੀ ਦੋ ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਇੱਕ ਦੂਸਰੇ ਨੇ ਪਿਆਰ ਕਰਦੇ ਹਨ, ਲੇਕਿਨ ਉਹ ਪਰਿਵਾਰ ਅਤੇ ਸਮਾਜ ਦੀਆਂ ਬੰਦਿਸ਼ਾਂ ਨਾਲ ਘਿਰੇ ਹੋਏ ਹਨ। ਇਹ ਕਹਾਣੀ ਉਨਾਂ ਦੀ ਕੋਸ਼ਿਸ਼ਾਂ ਅਤੇ ਅਟੁੱਟ ਵਿਸ਼ਵਾਸ ਤੇ ਅਧਾਰਿਤ ਹੈ।