ਫਾਈਲ ਫੋਟੋ
ਪਟਿਆਲਾ, 11 ਜੁਲਾਈ, 2017 : ਏ.ਵੇਨੂੰ ਪ੍ਰ਼ਸਾਦ, ਆਈ.ਏ.ਐਸ., ਸੀ.ਐਮ.ਡੀ, ਪੰਜਾਬ ਰਾਜ ਪਾਵਰ ਕਾਰਪੋਰੇੇਸ਼ਨ ਲਿਮਟਿਡ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ 10 ਜੁਲਾਈ 2017 ਨੂੰ 2672 ਲੱਖ ਯੂਨਿਟ (11681 ਮੈਗਾਵਾਟ) ਸਭ ਤੋ ਵਧੇਰੇ ਬਿਜਲੀ ਦੀ ਮੰਗ ਪੂਰੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਤੇ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਚ 2485 ਲੱਖ ਯੂਨਿਟ 22 ਜੁਲਾਈ 2016 ਨੂੰ ਅਤੇ 11408 ਮੈਗਾਵਾਟ 1 ਜੁਲਾਈ 2016 ਦੇ ਟੀਚੇ ਨੂੰ ਪਾਰ ਕੀਤਾ ਹੈ।
ਸ਼੍ਰੀ ਏ.ਵੇਨੂੰ ਪ੍ਰ਼ਸਾਦ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਝੋਨੇ ਅਤੇ ਗਰਮੀ ਦੇ ਮੌਸਮ ਦੌਰਾਨ ਖਪਤਕਾਰਾਂ ਨੂੰ ਆਪਣੇ ਸਾਰੇ ਸਰੋਤਾਂ ਤੋਂ 13962.62 ਮੈਗਾਵਾਟ ਬਿਜਲੀ ਸਪਲਾਈ ਕਰਨ ਲਈ ਸਮਰੱਥ ਹੈ, ਇਸ ਤੋ ਇਲਾਵਾ ਹੰਗਾਮੀ ਹਾਲਾਤਾਂ ਵਿਚ ਬਿਜਲੀ ਦੀ ਪੂਰਤੀ ਲਈ ਬਿਜਲੀ ਖਰੀਦ ਸਮਝੌਤੇ ਵੀ ਕੀਤੇ ਹੋਏ ਹਨ। ਸ਼੍ਰੀ ਏ.ਵੇਨੂੰ ਪ੍ਰ਼ਸਾਦ ਨੇ ਦੱਸਿਆ ਕਿ ਪੰਜਾਬ ਹੁਣ ਵਾਧੂ ਬਿਜਲੀ ਵਾਲਾ ਸੂਬਾ ਹੈ।
ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਸ਼੍ਰੇਣੀ ਦੇ ਖਪਤਕਾਰ ਤੇ ਬਿਜਲੀ ਦਾ ਕੋਈ ਵੀ ਕੱਟ ਨਹੀਂ ਲਗਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿਚ 13.75 ਲੱਖ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਾਰਪੋਰੇਸ਼ਨ ਦੇ ਅਫ਼ਸਰ ਅਤੇ ਕਰਮਚਾਰੀ ਝੋਨੇ ਦੇ ਮੌਸਮ ਦੌਰਾਨ ਅਣਥੱਕ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਜ਼ੋਨਲ ਪੱਧਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਾਜ ਭਰ ਵਿਚ ਟੈਲੀਫੋਨ ਨੰ.1912 ਦੁਆਰਾ ਖਪਤਕਾਰਾਂ ਦੀਆਂ ਸਮੱਸਿਆਵਾਂ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖੇਤੀਬਾੜੀ ਖਪਤਕਾਰਾਂ ਨੂੰ ਕਿਸੇ ਬਰੇਕ ਡਾਊਨ ਕਾਰਨ ਬਿਜਲੀ ਵਿਚ ਵਿਘਨ ਪੈ ਜਾਣ ਕਾਰਨ ਮੁਆਵਜ਼ੇ ਵਜੋਂ ਲੋੜ ਮੁਤਾਬਕ ਬਿਜਲੀ ਸਪਲਾਈ ਕਰਵਾਈ ਜਾਂਦੀ ਹੈ।