ਬਾਹਰੋਂ ਮਾਲ ਲੈ ਕੇ ਆਓਂਦੇ ਟਰੱਕ
ਜੀ ਐਸ ਪੰਨੂ
ਪਟਿਆਲਾ, 9 ਜੁਲਾਈ, 2017 : ਪੰਜਾਬ ਸਰਕਾਰ ਨੇ ਪੰਜਾਬ ਵਿਚ ਜਿੰਨੀਆਂ ਵੀ ਟਰੱਕ ਯੂਨੀਅਨ ਸੀ ਸੱਭ ਨੂੰ ਭੰਗ ਕਰ ਦਿੱਤਾ ਗਿਆ ਸੀ ਜਿਸ ਦੇ ਵਰੋਧ ਵਿਚ ਪੰਜਾਬ ਦੀਆ 134 ਦੀਆ 134 ਟਰੱਕਯੂਨੀਅਨ ਨੇ 6.7.17 ਨੂੰ ਰੋਸ ਮਾਰਚ ਕਰਕੇ ਤੇ ਇਕੱਠ ਕਰਕੇ ਸਰਕਾਰ ਨੂੰ ਦਸਿਆ ਸੀ ਕਿ ਸਰਕਾਰ ਦਾ ਇਹ ਕੱਦਮ ਗ਼ਲਤ ਹੈ ਤੇ ਇਸ ਰੁਜਗਾਰ ਚ ਬਹੁਤ ਸਾਰੇ ਘਰਜੁੜੇ ਹੋਏ ਹਨ ਤੇ ਸਰਕਾਰ ਇੰਡਸਟਰੀ ਨਾਲ ਜੁੜ ਕੇ ਸਾਡਾ ਨੁਕਸਾਨ ਨਾ ਕਰੇ। 6 ਨੂੰ ਆਖੰਡ ਪਾਠ ਸਾਹਿਬ ਰਖਾ ਕੇ ਅੱਜ 9.7.17 ਦੇ ਦਿਨ ਅਰਦਾਸ ਵੀ ਕੀਤੀ ਤੇਅੱਜ 9.7.2017 ਨੂੰ ਵੀ ਪੰਜਾਬ ਟਰੱਕ ਯੂਨੀਅਨ ਨੇ ਕੋਈ ਵੀ ਢੋਆ ਢੋਈ ਨਹੀਂ ਕੀਤੀ ਯਨੀ ਕੇ ਟਰੱਕਾ ਦੀ ਪੁਕਾਰ ਨਹੀਂ ਕੀਤੀ ਪਰ ਯੂਨੀਅਨ ਨੇ ਜੋ ਟਰੱਕ ਬਾਹਰੋਂਮਾਲ ਲੈ ਕੇ ਆਏ ਜਾ ਜੋ ਪਹਿਲਾ ਦੇ ਭਰੇ ਸਨ ਓਨਾ ਦੀ ਕੋਈ ਰੁਕਾਵਟ ਨਹੀਂ ਸੀ। ਹੈਪੀ ਸੰਧੂ ਆਲ ਪੰਜਾਬ ਟਰੱਕ ਯੂਨੀਅਨ ਪ੍ਰਧਾਨ ਨੇ ਦਸਿਆ ਕਿ ਪੰਜਾਬ ਦੀ ਕੋਈ ਵੀਟਰੱਕ ਯੂਨੀਅਨ ਸਿਵਾਏ ਇਕ ਦੋ ਤੋਂ ਬਗੈਰ ਰਜਿਸਟਰਡ ਨਹੀਂ ਹੈ ਉਸਨੇ ਕਿਹਾ ਅਸੀਂ ਆਪਣੇ ਤੋਰ ਤੇ ਇਕੱਠ ਕੀਤਾ ਹੋਇਆ ਹੈ ਤੇ ਸਰਕਾਰ ਚਉਦੀ ਹੈ ਕੇ ਅਸੀਂ ਇਕੱਠੇਬੈਠਣ ਨਹੀਂ ਦੇਣਾ। ਉਸਨੇ ਕਿਹਾ ਕਿ ਟਰੱਕ ਯੂਨੀਅਨ ਨੂੰ ਕੋਈ ਇਤਰਾਜ਼ ਨਹੀਂ ਸਰਕਾਰ ਵਲੋਂ ਮਾਲ ਢੋਣ ਤੇ ਰੇਟ ਫਿਕਸ ਕਰਨ ਦਾ ਪਰ ਸਾਡੇ ਨਾਲ ਬੈਠ ਕਰ ਗੱਲਕਰੇ ,ਸਾਡੇ ਜੋ ਖਰਚੇ ਹਨ ਓਨਾ ਨੂੰ ਧਿਆਨ ਰੱਖ ਕੇ ਰੇਟ ਫਿਕਸ ਕਰ ਦੇਵੇ ਪਰ ਸਾਡੀ ਯੂਨੀਅਨ ਨਾ ਤੋੜੇ। ਜਦੋ ਹੈਪੀ ਨੂੰ ਇਹ ਪੁੱਛਿਆ ਕਿ ਯੂਨੀਅਨ ਤਾ ਰਜਿਸਟਰਡਨਹੀਂ ਹਨ ਤਾ ਸਰਕਾਰ ਨੇ ਕਿਸ ਨੂੰ ਤੋੜੈਆ ਹੈ ਤਾ ਉਸਨੇ ਕਿਹਾ ਕੇ ਅਸੀਂ ਹੁਣ ਕਿਸੇ ਨੂੰ ਯੂਨੀਅਨ ਰੇਟ ਬਿਨ੍ਹਾਂ ਮਾਲ ਨਹੀਂ ਭਰਨ ਦਿੰਦੇ ਜਿਸ ਵਿਚ ਸਰਕਾਰ ਸਾਡੀ ਮੱਦਤਕਰਦੀ ਹੈ ਫੇਰ ਯੂਨੀਅਨ ਕਿਸੇ ਨੂੰ ਰੋਕ ਨਹੀਂ ਸੱਕੇਗੀ। ਉਸਨੇ ਇਕ ਸਵਾਲ ਦੇ ਜਵਾਬ ਕਿਹਾ ਕਿ ਇਹ ਠੀਕ ਹੈ ਸਰਕਾਰ ਦਾ ਮਾਲ ਚੱਕਣ ਲਗੇ ਸਰਕਾਰ ਨਾਲ ਰੇਟਪਹਿਲਾ ਤਹਿ ਕੀਤੇ ਜਾਂਦੇ ਹਨ ਪਰ ਪਬਲਿਕ ਨਾਲ ਨਹੀਂ ਹਨ ਹਾਂ ਯੂਨੀਅਨ ਇਸ ਗੱਲ ਵਿਚ ਆਪਣੇ ਰੇਟ ਤਹਿ ਕਰਦੀ ਹੈ । ਹਾਂ ਅਸੀਂ ਟੰਨਾ ਦੇ ਹਿਸਾਬ ਨਾਲ ਰੇਟਫਿਕਸ ਸਰਕਾਰ ਨਾਲ ਕਰ ਸਕਦੇ ਹਾਂ । ਪਟਿਆਲਾ ਯੂਨੀਅਨ ਵਿਚ ਤਕਰੀਬਨ 1300 ਸੋ ਟਰੱਕ ਹਨ ਜਿਨ੍ਹਾਂ ਨੇ ਕੋਈ ਵੀ ਪੁਕਾਰ ਨਹੀਂ ਕੀਤੀ ਸਾਰੇ ਦੇ ਸਾਰੇ ਟ੍ਰੱਕਰ ਬੇਹਲੇ ਬੈਠੇ ਰਹੇ ਉਨ੍ਹਾਂ ਨਾਲ ਗੱਲ ਕਰਨਤੇ ਉਨ੍ਹਾਂ ਨੇ ਹੈਪੀ ਸੰਧੂ ਨਾਲ ਸਹਿਮਤੀ ਜਾਹਰ ਕੀਤੀ ਉਨ੍ਹਾਂ ਇਹ ਵੀ ਦਸਿਆ ਕਿ ਇਕ ਟੀਵੀ ਚੈਨਲ ਨੇ ਇਹ ਗੱਲਤ ਖ਼ਬਰ ਦਿੱਤੀ ਹੈ ਅਸੀਂ ਰਸਤਾ ਰੋਕਾਂਗੇ ਤੇ ਚਕਾ ਜਾਮਕਰਾਗੇ । ਇਸੇ ਕਰਕੇ ਪਟਿਆਲਾ ਵਿਖੇ ਕੇ ਕੇ ਸ਼ਰਮਾ ਚੈਅਰਮੈਨ ਪੀ ਆਰ ਟੀ ਸੀ ਵੀ ਟ੍ਰਕਰਜ ਨੂੰ ਮਿਲੇ ਜਿਨ੍ਹਾਂ ਨੇ ਸਾਰੀ ਗੱਲ ਸਰਕਾਰ ਤੱਕ ਪਹਚਾਣ ਦੀ ਗੱਲ ਕੀਤੀ। ਓਥਰ ਹੈਪੀ ਸੰਧੂ ਨੇ ਦਸਿਆ ਕਿ ਅਮਰਜੀਤ ਸਿੰਘ ਸਮਰਾ ਨੇ ਮੁੱਖ ਮੰਤਰੀ ਨਾਲ ਗੱਲ ਕਰਾਉਣ ਦਾ ਜਿਮਾਂ ਲਿਆ ਤੇ ਕਿਹਾ ਹੈ ਕਿ 17 ਤਰੀਕ ਤੋਂ ਪਹਿਲਾ ਮੁੱਖਮੰਤਰੀ ਨਾਲ ਗੱਲ 13 ਜਾ 14 ਨੂੰ ਕਰਾ ਦਿੱਤੀ ਜਾਵੇਗੀ। ਸੰਧੂ ਨੇ ਕਿਹਾ ਕਿ ਇਸਤਰਾਂ ਨਹੀਂ ਹੁੰਦਾ ਤਾ ਅਸੀਂ ਮੀਟਿੰਗ ਅਗਲੇ ਸੋਮਵਾਰ ਦੀ ਰੱਖ ਲਈ ਹੈ ਫੇਰ ਉਸਮੁਤਾਬਿਕ ਐਕਸ਼ਨ ਲਿਆ ਜਾਵੇਗਾ।
ਪਟਿਆਲਾ ਟਰੱਕ ਯੂਨੀਅਨ ਵਿਚ ਖੜੇ ਟਰੱਕ