ਪਟਿਆਲਾ, 5 ਜੁਲਾਈ 2017 : ਕੇਂਦਰ ਸਰਕਾਰ ਵਲੋਂ ਚਮੜੇ 'ਤੇ ਟੈਕਸ ਲਾਉਣ ਤੋਂ ਖਫਾ ਪੰਜਾਬ ਹਾਈਡ ਐਂਡ ਸਕਿਨ ਮਰਚੈਂਟਸ ਐਸੋਸੀਏਸ਼ਨ ਵਲੋਂ ਪੰਜਾਬ ਵਿਚੋਂ ਮੁਰਦਾ ਪਸ਼ੂ ਚੁੱਕਣ ਤੋਂ ਇਨਕਾਰ ਕਰਨ ਦਾ ਐਲਾਨ ਕਰ ਦਿੱਤਾ, ਜੇਕਰ ਜੀ. ਐਸ. ਟੀ. ਨਾ ਹਟਾਇਆ ਗਿਆ ਤਾਂ ਸ਼ਨੀਵਾਰ ਤੋਂ ਬਾਅਦ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਉਚ ਅਧਿਕਾਰੀਆਂ ਦੇ ਘਰਾਂ ਦੇ ਸਾਹਮਣੇ ਮੁਰਦਾ ਜਾਨਵਰ ਸੁੱਟੇ ਜਾਣਗੇ। ਇਹ ਐਲਾਨ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ ਦੌਰਾਨ ਪੰਜਾਬ ਹਾਈਡ ਐਂਡ ਸਕਿਨ ਮਰਚੈਂਟਸ ਐਸੋਸੀਏਸ਼ਨ ਦੇ ਸੁਰਿੰਦਰ ਸਿੰਘ ਮਹੇ, ਸੇਠ ਸਤਪਾਲ ਮਲ ਅਤੇ ਕਬੀਰ ਦਾਸ ਨੇ ਕੀਤਾ। ਇਸ ਮੌਕੇ ਲੈਦਰ ਕਾਰੋਬਾਰ ਨਾਲ ਜੁੜੇ ਲੋਕ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੱਚੇ ਚਮੜੇ 'ਤੇ 5 ਫੀਸਦੀ ਜੀ. ਐਸ. ਟੀ. ਲਾ ਦਿੱਤਾ ਹੈ, ਜਿਸ ਕਾਰਨ ਚਮੜੇ ਦੇ ਕਾਰੋਬਾਰ ਨਾਲ ਜੁੜੇ ਗਰੀਬ ਲੋਕ ਬੇਹੱਦ ਦੁਖੀ ਹਨ। ਉਨਾਂ ਦੱਸਿਆ ਕਿ ਮੁਰਦਾ ਜਾਨਵਰ ਚੁੱਕਣਾ ਸਭ ਤੋਂ ਘਟੀਆ ਕੰਮ ਹੈ। ਬੇਹੱਦ ਗਰੀਬ ਲੋਕ ਇਹ ਕੰਮ ਕਰਕੇ ਜਿਥੇ ਸਮਾਜ ਦੀ ਸੇਵਾ ਕਰ ਰਹੇ ਹਨ, ਉਥੇ ਹੀ ਆਪਣੀ ਰੋਜੀ ਰੋਟੀ ਚਲਾ ਰਹੇ ਹਨ। ਉਨਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਬਣੇ ਹੱਡਾਰੋੜੀਆਂ ਵਿਚੋਂ ਮੁਰਦਾ ਪਸ਼ੂ ਦੀ ਚਮੜੀ ਉਤਾਰਨ ਵਾਲੇ ਲੋਕ ਬਿਲਕੁਲ ਅਨਪੜ ਅਤੇ ਬੇਹੱਦ ਗਰੀਬ ਹਨ। ਅਜਿਹੇ ਲੋਕ ਆਪਣੇ ਘਰ ਕੰਪਿਊਟਰ ਰੱਖ ਕੇ ਕਿਸ ਤਰਾਂ ਜੀ. ਐਸ.ਟੀ. ਦਾ ਹਿਸਾਬ ਕਿਤਾਬ ਰੱਖ ਸਕਦੇ ਹਨ। ਉਨਾਂ ਕਹਾ ਕਿ ਜਿਨਾਂ ਲੋਕਾਂ ਨੇ ਕਦੇ ਸਕੂਲ ਨਹੀਂ ਦੇਖਿਆ ਅਤੇ ਜਿਨਾਂ ਦੀ ਆਮਦਨੀ 3 ਜਾਂ 5 ਹਜ਼ਾਰ ਰੁਪਏ ਮਹੀਨਾ ਹੈ, ਉਹ ਆਪਣੇ ਘਰ ਕਿਸ ਤਰਾਂ