ਜੀ ਐਸ ਪੰਨੂ
ਪਟਿਆਲਾ, 5 ਜੁਲਾਈ, 2017 : ਬੈਂਕਿੰਗ ਖੇਤਰ ਵਿਚ ਸਭ ਤੋਂ ਵੱਡੇ ਬੈਂਕ ਵਜੋਂ ਮੰਨੇ ਜਾਣ ਵਾਲੇ ਭਾਰਤੀ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਮੈਨੇਜਮੈਂਟ ਵਲੋਂ ਇਹ ਹੁਕਮ ਸਮੁੱਚੇ ਮੁਲਾਜਮਾਂ ਨੂੰ ਦਿੱਤੇ ਗਏ ਹਨ ਤੇ ਨਾਲ ਹੀ ਟਾਰਗੇਟ ਵੀ ਦਿੱਤਾ ਗਿਆ ਹੈ ਕਿ ਉਹ ਬੈਂਕ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਗਾਹਕਾਂ ਯਾਨੀ ਕਿ ਅਕਾਊਂਟ ਹੋਲਡਰਜ਼ ਦੀ ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ 'ਐਕਸੀਡੈਂਟਲ ਇੰਸ਼ੋਰੈਂਸ' ਜ਼ਰੂਰ ਕਰਨ ,ਜਿਸ ਦੇ ਚਲਦਿਆਂ ਜਦੋਂ ਵੀ ਐੱਸ. ਬੀ. ਆਈ. ਦੀ ਕਿਸੇ ਬ੍ਰਾਂਚ ਵਿਚ ਕੋਈ ਵੀ ਖਪਤਕਾਰ ਬੇਸ਼ਕ ਉਹ ਕਿਸੇ ਵੀ ਕੰਮ ਲਈ ਗਿਆ ਹੋਵੇ ਨੂੰ ਬੈਂਕ ਮੁਲਾਜਮਾਂ ਵਲੋਂ ਵਾਰ-ਵਾਰ ਗਰਦਨ ਚੁੱਕ ਕੇ ਦੇਖਿਆ ਜਾਂਦਾ ਹੈ ਤੇ ਜੇ ਕੋਈ ਜਾਣ ਪਛਾਣ ਵਾਲਾ ਨਿਕਲ ਜਾਵੇ ਤਾਂ ਠੀਕ, ਨਹੀਂ ਤਾਂ ਕਾਊਂਟਰ 'ਤੇ ਆ ਕੇ ਕੰਮ ਕਰਵਾਉਣ ਵੇਲੇ ਸਬੰਧਤ ਕਰਮਚਾਰੀ ਵਲੋਂ ਖਪਤਕਾਰ ਨੂੰ ਆਖਿਆ ਜਾਂਦਾ ਹੈ ਕਿ ਉਹ ਬੈਂਕ ਵਲੋਂ ਕੀਤੀ ਜਾਂਦੀ ਐਕਸੀਡੈਂਟਲ ਇੰਸ਼ੋਰੈਂਸ ਜ਼ਰੂਰ ਕਰਵਾਉਣ ਕਿਉਂਕਿ ਉਹਨਾਂ ਨੂੰ ਬੈਂਕ ਮੈਨੇਜਮੈਂਟ ਨੇ ਜਿਥੇ ਇਹ ਇੰਸ਼ੋਰੈਂਸ ਕਰਨ ਦੇ ਹੁਕਮ ਦਿੱਤੇ ਹਨ, ਉਥੇ ਟਾਰਗੇਟ ਵੀ ਦਿੱਤਾ ਗਿਆ ਹੈ ਜਿਸਨੂੰ ਪੂਰਾ ਕਰਨਾ ਹੁਣ ਡਿਊਟੀ ਹੈ।
ਐੱਸ. ਬੀ. ਆਈ. ਬੈਂਕ ਮੈਨੇਜਮੈਂਟ ਵਲੋਂ ਅਜਿਹੇ ਹੁਕਮਾਂ ਦੇ ਚਲਦਿਆਂ ਵੱਡੀ ਗਿਣਤੀ ਵਿਚ ਖਪਤਕਾਰਾਂ ਵਲੋਂ ਇੰਸ਼ੋਰੈਂਸ ਪਾਲਿਸੀ ਦਾ ਨਾਮ ਸੁਣਦਿਆਂ ਹੀ ਭੱਜਣ ਦੀ ਕੀਤੀ ਜਾਂਦੀ ਹੈ ਤੇ ਵਾਰ-ਵਾਰ ਆਖਿਆ ਜਾਂਦਾ ਹੈ ਕਿ ਸਾਡੀ ਪਹਿਲਾਂ ਤੋਂ ਹੀ ਬੈਂਕ ਵਿਚ ਇਹੋ ਜਾਂ ਕਿਤੇ ਹੋਰ ਇੰਸ਼ੋਰੈਂਸ ਸੈਕਟਰ ਵਿਚ ਪਾਲਿਸੀ ਹੋਈ ਪਈ ਹੈ ਪਰ ਬੈਂਕ ਮੈਨੇਜਮੈਂਟ ਵਲੋਂ ਜਾਰੀ ਹੁਕਮਾਂ ਦੇ ਚਲਦਿਆਂ ਵਿਚਾਰੇ ਬੈਂਕ ਮੁਲਾਜਮ ਫਿਰ ਵੀ ਖਪਤਕਾਰ ਨੂੰ ਮਿੰਨਤਾਂ ਕਰਦੇ ਹਨ ਕਿ ਜੋ ਐਕਸੀਡੈਂਟਲ ਇੰਸ਼ੋਰੈਂਸ ਤੁਹਾਡੀ ਕੀਤੀ ਜਾ ਰਹੀ ਹੈ ਦੇ ਵਿਚ ਘੱਟ ਤੋਂ ਘੱਟ ਤੇ ਵਧ ਤੋਂ ਪ੍ਰੀਮੀਅਮਸਿਰਫ਼ ਤੇ ਸਿਰਫ਼ 1 ਹਜ਼ਾਰ ਰੁਪਏ ਤੱਕ ਦਾ ਹੈ ਜਦੋਂ ਕਿ ਹੋਰ ਕੰਪਨੀਆਂ ਵਿਚ ਪ੍ਰੀਮੀਅਮ ਰਿਸਕ ਮੁਤਾਬਕ ਬਹੁਤ ਜ਼ਿਆਦਾ ਹੈ ਤੇ ਤੁਸੀਂ ਸਿਰਫ਼ ਜ਼ਿਆਦਾ ਨਹੀਂ ਤਾਂ 100-200 ਰੁਪਏ ਦੇ ਕੇ ਹੀ ਕਰਵਾ ਲਓ। ਦੱਸਣਯੋਗ ਹੈ ਕਿ ਇਹੋ ਬੈਂਕ ਮੁਲਾਜਮ ਜਿਹੜੇ ਕਿ ਖਪਤਕਾਰ ਨੂੰਕਈ ਵਾਰ ਖਪਤਕਾਰ ਤਾਂ ਦੂਰ ਇਨਸਾਨ ਤੱਕ ਨਹੀਂ ਸਮਝਦੇ ਤੇ ਕੰਮ ਕਰਨ ਤੋਂ ਕੰਨੀ ਕਤਰਾਉਣ ਲੱਗ ਜਾਂਦੇ ਹਨ ਤੇ ਵਾਰ-ਵਾਰ ਨਿਯਮਾਂ ਦੀ ਦੁਹਾਈ ਦੇ ਕੇ ਕੰਮ ਨਹੀਂ ਕਰਦੇ ਅੱਜ ਇਹੋ ਮੁਲਾਜਮ ਖਪਤਕਾਰਾਂ ਨੂੰ ਗਦਰਨ ਚੁੱਕ-ਚੁੱਕ ਕੇ ਪਛਾਣ ਰਹੇ ਹਨ ਤੇ ਨਾ ਜਾਣ-ਪਛਾਣਵਾਲਾ ਨਿਕਲਣ 'ਤੇ ਆਵਾਜ਼ ਮਾਰ ਕੇ ਵੀ ਆਖਿਆ ਜਾਂਦਾ ਹੈ ਕਿ ਜ਼ਰਾ ਇੱਧਰ ਆਉਣਾ ਮੈਨੂੰ ਤੁਹਾਡੇ ਨਾਲ ਕੰਮ ਹੈ ਤੇ ਬੈਂਕ ਵਲੋਂ ਜਾਰੀ ਇਹ ਐਕਸੀਡੈਂਟਲ ਇੰਸ਼ੋਰੈਂਸ ਪਾਲਿਸੀ ਕਰਵਾ ਲਓ ਪਲੀਜ਼। ਇਥੇ ਇਹ ਵੀ ਦੱਸਣ ਯੋਗ ਹੈ ਪ੍ਰਾਈਵੇਟ ਬੈੰਕ ਵੀ ਲੋਨ ਦੇਣ ਵੇਲੇ ਜਾ ਕਿਸੇ ਹੋਰ ਕੰਮ ਕਰਨ ਵੇਲੇ ਇਸ ਤਰਾਂ ਹੀ ਕਰਦੇ ਹਨ ਕਿਉਂਕਿ ਹਰ ਬੈਂਕ ਮੈਨੇਜਮੈਨਟ ਦਾ ਕਿਸੇ ਨਾ ਕਿਸੇ ਇੰਸੋਰੈਂਸ ਕੰਪਨੀ ਨਾਲ ਗੱਡ ਜੋੜ ਕੀਤਾ ਹੋਇਆ ਹੈ ਜਿਸ ਤੋਂ ਬੈਂਕ ਨੂੰ ਇਵਜਾਨਾ ਮਿਲਦਾ ਹੈ ਤੇ ਇੰਸੋਰੈਂਸ ਏਜੇਂਟ ਨੂੰ ਕਮਿਸ਼ਨ। ਕਈ ਵਾਰੀ ਬੈਂਕ ਮੈਨੇਜਰ ਆਪਣੇ ਲਿਹਾਜ਼ੀ ਜਾ ਰਿਸਤੇਦਾਰ ਨੂੰ ਇੰਸੋਰੈਂਸ ਕੰਪਨੀ ਦਾ ਏਜੇਂਟ ਬਣਾ ਕੇ ਜਬਰਦਸਤੀ ਬੀਮਾ ਵੀ ਕਰਦੇ ਹਨ ਜਿਸ ਦਾ ਕਮਿਸ਼ਨ ਅੱਪ ਖਾਂਦੇ ਹਨ। ਇਹ ਕੰਮ ਕਿਸਾਨ ਨਾਲ ਜਿਆਦਾ ਕੀਤਾ ਜਾਂਦਾ ਹੈ ਕਿਸਾਨ ਅਨਪੜ੍ਹ ਹੋਣ ਕਰਕੇ ਉਸ ਨੂੰ ਕਿਹਾ ਜਾਂਦਾ ਹੈ ਕੇ ਇਹ ਜਰੂਰੀ ਹੈ ਜਾ ਫਿਰ ਉਸ ਨੂੰ ਦੱਸੇ ਬਿਨਾਂ ਬੀਮਾ ਕਰ ਦਿੱਤਾ ਜਾਂਦਾ ਹੈ ਤੇ ਕਿਸਤ ਲੋਨ ਵਿੱਚੋ ਕੱਟ ਲਈ ਜਾਂਦੀ ਹੈ। ਇਹ ਵੀ ਕਿਸਾਨ ਨਾਲ ਠੱਗੀ ਹੈ।