← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 2 ਜੁਲਾਈ, 2017 : ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਵਲ 3 ਜੁਲਾਈ ਨੂੰ ਅਗਾਂਹਵਧੂ ਕਿਸਾਨਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਨਵੇਂ ਪ੍ਰੋਜੈਕਟ ਲਾਉੁਣ ਨੂੰ ਲੈ ਕੇ ਹਰਪਾਲ ਟਿਵਾਣਾ ਅਕੈਡਮੀ ਪਟਿਆਲਾ ਵਿਖੇ ਕਿਸਾਨਾਂ ਦੇ ਰੂਬਰੂ ਹੋਣਗੇ। ਦੁਪਿਹਰ 1 ਤੋਂ ਲੈ ਕੇ 3 ਵਜੇ ਤੱਕ ਚੱਲਣ ਵਾਲੇ ਸਮਾਗਮ ਨੂੰ ਲੈ ਕੇ ਸਮੁੱਚੇ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਅਤੇ ਸਮੁੱਚੇ ਜ਼ਿਲੇ ਦੇ ਕਿਸਾਨਾਂ ਨੂੰ ਵੀ ਸੁਨੇਹੇ ਲਾ ਦਿੱਤੇ ਗਏ ਹਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਇਸ ਸਮਾਗਮ ਵਿਚ ਪਹੁੰਚ ਕੇ ਕੇਂਦਰੀ ਮੰਤਰੀ ਦੇ ਵਿਚਾਰ ਸੁਣ ਸਕਣ ਅਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ।
Total Responses : 265